ਪਿੰਡ ਮਾਖੇਵਾਲਾ ‘ਚ 82 ਤੇ ਨਾਹਰਾਂ ‘ਚ 87 ਫ਼ੀਸਦੀ ਵੋਟਿੰਗ ਹੋਈ
*ਦੋਨਾਂ ਪਿੰਡਾਂ ਦੇ ਕੁੱਲ 328 ਵੋਟਰਾਂ ਨੇ ਕੀਤਾ ਆਪਣੀ ਵੋਟ ਦਾ ਭੁਗਤਾਨ*
ਮਾਨਸਾ, 27 ਜੁਲਾਈ:
ਜਿ਼ਲ੍ਹਾ ਮਾਨਸਾ ਵਿਖੇ ਗ੍ਰਾਮ ਪੰਚਾਇਤ ਮਾਖੇਵਾਲਾ, ਬਲਾਕ ਝੁਨੀਰ ਅਤੇ ਗ੍ਰਾਮ ਪੰਚਾਇਤ ਨਾਹਰਾਂ ਬਲਾਕ ਸਰਦੂਲਗੜ੍ਹ ਵਿਖੇ ਪੰਚਾਂ ਦੀ ਹੋਣ ਵਾਲੀ ਚੋਣ ਲਈ ਕਰਵਾਈ ਗਈ ਪੋਲਿੰਗ ਸ਼ਾਂਤਮਈ ਤਰੀਕੇ ਨਾਲ ਨੇਪਰੇ ਚੜ੍ਹੀ ਜਿੱਥੇ ਦੋਨੋ ਪਿੰਡਾਂ ਦੇ ਕੁੱਲ 328 ਵੋਟਰਾਂ ਨੇ ਆਪਣੀ ਵੋਟ ਦਾ ਭੁਗਤਾਨ ਕੀਤਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜਿ਼ਲ੍ਹਾ ਚੋਣ ਅਫ਼ਸਰ—ਕਮ—ਡਿਪਟੀ ਕਮਿਸ਼ਨਰ ਸ਼੍ਰ ਕੁਲਵੰਤ ਸਿੰਘ, ਆਈ.ਏ.ਐਸ. ਨੇ ਦੱਸਿਆ ਕਿ ਦੋਨੋ ਪਿੰਡਾਂ ਲਈ ਬਣਾਏ ਗਏ ਪੋਲਿੰਗ ਬੂਥਾਂ ਵਿਚ ਸਵੇਰੇ 08 ਵਜੇ ਤੋਂ ਲੈ ਕੇ ਸ਼ਾਮ 04 ਵਜੇ ਤੱਕ ਵੋਟਿੰਗ ਕਰਵਾਈ ਗਈ, ਜਿੱਥੇ ਪਿੰਡ ਨਾਹਰਾਂ ਵਿਖੇ 94 ਮਰਦ ਤੇ 80 ਔਰਤ ਵੋਟਰਾਂ ਵੱਲੋਂ ਕੁੱਲ 174 ਵੋਟਾਂ ਦਾ ਭੁਗਤਾਨ ਕੀਤਾ ਗਿਆ।ਇਸੇ ਤਰ੍ਹਾਂ ਪਿੰਡ ਮਾਖੇਵਾਲਾ ਵਿਖੇ 84 ਮਰਦ ਤੇ 70 ਔਰਤ ਵੋਟਰਾਂ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ ਅਤੇ 154 ਵੋਟਾਂ ਪਈਆਂ।ਇਸ ਤਰ੍ਹਾਂ ਦੋਨੋ ਪਿੰਡਾਂ *ਚੋਂ ਕੁੱਲ 328 ਵੋਟਰਾਂ ਨੇ ਵੋਟਾਂ ਪਾਈਆਂ।
ਜਿ਼ਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਪਿੰਡ ਮਾਖੇਵਾਲਾ ਵਿਖੇ ਕੁੱਲ ਵੋਟਰਾਂ ਦੀ ਗਿਣਤੀ 186 ਅਤੇ ਪਿੰਡ ਨਾਹਰਾਂ ਵਿਖੇ ਕੁੱਲ 199 ਵੋਟਰ ਹਨ। ਉਨ੍ਹਾਂ ਦੱਸਿਆ ਕਿ ਪਿੰਡ ਮਾਖੇਵਾਲਾ ਵਿਖੇ 82.35 ਫ਼ੀਸਦੀ ਅਤੇ ਨਾਹਰਾਂ ਵਿਖੇ 87.43 ਫ਼ੀਸਦੀ ਵੋਟਿੰਗ ਦਰਜ ਕੀਤੀ ਗਈ ਹੈ।