ਪਹਿਲਾ ਇਨਾਮ 71 ਹਜ਼ਾਰ ਤੇ ਓਪ ਜੇਤੂ ਟੀਮ ਨੂੰ 51 ਹਜ਼ਾਰ ਦਾ ਇਨਾਮ ਦਿੱਤਾ ਜਾਵੇਗਾ: ਬਬਲਾ ਮਲੂਕਾ
ਭਗਤਾ ਭਾਈ, 27 ਜਨਵਰੀ (ਰਾਜਿੰਦਰ ਸਿੰਘ ਮਰਾਹੜ)-ਟੂਰਨਾਮੈਂਟ ਪ੍ਰਬੰਧਕ ਕਮੇਟੀ ਮਲੂਕਾ (ਬਠਿੰਡਾ) ਵੱਲੋਂ ਨਗਰ ਪੰਚਾਇਤ, ਸਮੂਹ ਨਗਰ ਨਿਵਾਸੀਆਂ, ਐਨ ਆਰ ਆਈਜ਼ ਅਤੇ ਯੁਵਕ ਭਲਾਈ ਕਲੱਬ ਦੇ ਸਹਿਯੋਗ ਨਾਲ ਪਿੰਡ ਮਲੂਕਾ (ਬਠਿੰਡਾ) ਦੇ ਖੇਡ ਮੈਦਾਨ ਵਿੱਚ ਕਰਵਾਇਆ ਜਾ ਰਿਹਾ 23ਵਾਂ ਸਲਾਨਾ ਲੈਦਰ ਨਿਰੋਲ ਪੇਂਡੂ ਕ੍ਰਿਕਟ ਟੂਰਨਮੈਂਟ ਅੱਜ ਸ਼ਾਨੋ ਸ਼ੌਕਤ ਨਾਲ ਸ਼ੁਰੂ ਹੋ ਗਿਆ। ਅਰਦਾਸ ਕਰਨ ਉਪਰੰਤ ਟੂਰਨਾਮੈਂਟ ਦੀ ਸ਼ੁਰੂਆਤ ਹੋਈ। ਪਹਿਲਾ ਮੈਚ ਪਿੰਡ ਸਮਾਧ ਭਾਈ ਤੇ ਝੱਖੜਵਾਲਾ ਦੀ ਟੀਮ ਵਿਚਕਾਰ ਖੇਡਿਆ ਗਿਆ। ਜਿਸ ਵਿਚ ਸਮਾਧ ਭਾਈ ਦੀ ਟੀਮ ਜੇਤੂ ਰਹੀ। ਟੂਰਨਾਮੈਂਟ ਦੇ ਮੁੱਖ ਪ੍ਰਬੰਧਕ ਸਮਾਜ ਸੇਵੀ ਆਗੂ ਸੁਖਜਿੰਦਰ ਸਿੰਘ ਬੱਬਲਾ (ਯੂ.ਐਸ.ਏ.) ਅਤੇ ਪ੍ਰਧਾਨ ਗੁਰਲਾਲ ਸਿੰਘ ਮਲੂਕਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਟੂਰਨਾਮੈਂਟ ਵਿੱਚ ਕ੍ਰਿਕਟ ਦੀਆਂ 48 ਨਿਰੋਲ ਪੇਂਡੂ ਟੀਮਾਂ ਭਾਗ ਲੈ ਰਹੀਆਂ ਹਨ ਅਤੇ ਇਹ ਟੂਰਨਾਮੈਂਟ 8 ਫ਼ਰਵਰੀ ਤੱਕ ਚੱਲੇਗਾ। ਇਸ ਟੂਰਨਾਮੈਂਟ ਦੀ ਜੇਤੂ ਟੀਮ ਨੂੰ ਪਹਿਲਾ ਇਨਾਮ 71 ਹਜ਼ਾਰ ਰੁਪਏ ਤੇ ਓਪ ਜੇਤੂ ਟੀਮ ਨੂੰ ਦੂਜਾ ਇਨਾਮ 51 ਹਜ਼ਾਰ ਰੁਪਏ ਦਿੱਤਾ ਜਾਵੇਗਾ। ਟੂਰਨਾਮੈਂਟ ਦੇ ਬੈਸਟ ਪਲੇਅਰ ਨੂੰ 21 ਹਾਜ਼ਰ ਰੁਪਏ, ਬੈਸਟ ਬੈਟਸਮੈਨ ਤੇ ਬੈਸਟ ਬੌਲਰ ਨੂੰ 11 ਹਜ਼ਾਰ ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਇਸ ਮੌਕੇ ਤਾਰੀ ਢਿੱਲੋਂ, ਗੋਲਡੀ ਢਿੱਲੋਂ, ਪਪਜੀਤ ਢਿੱਲੋਂ, ਮਨੀ ਭਾਰੀ, ਰਵੀ ਭਾਰੀ, ਰਾਜਿੰਦਰ ਢਿੱਲੋਂ, ਕੋਹੇਨੂਰ ਸਿੱਧੂ, ਅਰਸ਼ ਸਿੱਧੂ, ਗੋਲਡੀ ਮਲੂਕਾ, ਲਵਪ੍ਰੀਤ ਢਿੱਲੋਂ, ਹਰਪ੍ਰੀਤ ਸਿੰਘ ਗੋਲਡੀ, ਨੰਦੂ ਮਲੂਕਾ, ਗਗਨ ਖਹਿਰਾ, ਗਗਨ ਢਿੱਲੋਂ ਆਦਿ ਹਾਜ਼ਰ ਸਨ।
ਕੈਪਸ਼ਨ: ਟੂਰਨਾਮੈਂਟ ਦੀ ਸ਼ੁਰੂਆਤ ਮੌਕੇ ਕ੍ਰਿਕਟ ਖਿਡਾਰੀ ਤੇ ਪ੍ਰਬੰਧਕ।