ਕ੍ਰਿਕਟ ਪ੍ਰੇਮੀਆਂ ਨੇ ਪਿੰਡ ਮਲੂਕਾ ਟੀਮ ਨੂੰ ਵਧਾਈ ਦਿੱਤੀ
ਭਗਤਾ ਭਾਈ, 9 ਜਨਵਰੀ (ਰਾਜਿੰਦਰ ਸਿੰਘ ਮਰਾਹੜ)-ਪਿੰਡ ਮਲੂਕਾ ਦੀ ਨਾਮਵਰ ਕ੍ਰਿਕਟ ਟੀਮ ਨੇ ਬੀਤੇ ਦਿਨੀਂ ਪਿੰਡ ਕਾਉਣੀ ਵਿਖੇ ਹੋਏ ਕ੍ਰਿਕਟ ਟੂਰਨਾਮੈਂਟ ਦੇ ਵੱਖ ਵੱਖ ਮੁਕਾਬਲਿਆਂ ਵਿਚ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਪਹਿਲੀਆਂ ਪੁਜੀਸ਼ਨਾਂ ਹਾਸਲ ਕੀਤੀਆਂ ਹਨ। ਸਮਾਜ ਸੇਵੀ ਸੁਖਜਿੰਦਰ ਸਿੰਘ ਬਬਲਾ (ਅਮਰੀਕਾ) ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਿਰੋਲ ਪਿੰਡ ਮੁਕਾਬਲੇ ‘ਚ ਪਿੰਡ ਮਲੂਕਾ ਟੀਮ ਨੇ ਪਹਿਲਾ ਸਥਾਨ ਹਾਸਲ ਕਰਕੇ 45 ਹਜ਼ਾਰ ਰੁਪਏ ਨਕਦ ਅਤੇ ਕੱਪ, ਓਪਨ ਮੁਕਾਬਲੇ ਵਿਚ ਵੀ ਮਲੂਕਾ ਦੀ ਟੀਮ ਨੇ 71 ਹਜ਼ਾਰ ਰੁਪਏ ਦਾ ਨਕਦ ਅਤੇ ਕੱਪ ਜਿੱਤਿਆ। ਇਸ ਮੌਕੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਨੌਜਵਾਨ ਆਗੂ ਅਭੇ ਢਿੱਲੋਂ ਨੇ ਉਕਤ ਜੇਤੂ ਟੀਮਾਂ ਨੂੰ ਇਨਾਮ ਵੰਡੇ। ਬਬਲਾ ਮਲੂਕਾ ਨੇ ਦੱਸਿਆ ਕਿ ਇਸ ਤੋਂ ਇਲਾਵਾ ਮਲੂਕਾ ਟੀਮ ਦੇ ਮੈਨ ਆਫ਼ ਦੀ ਸੀਰੀਜ਼ ਰਹੇ ਖਿਡਾਰੀ ਅਰਸ਼ ਸਿੱਧੂ ਨੂੰ ਵਾਸਿੰਗ ਮਸ਼ੀਨ, ਬੈਸਟ ਬੈਟਸਮੈਨ ਪਪਜੀਤ ਨੂੰ ਸਾਈਕਲ ਅਤੇ ਬੈਸਟ ਗੇਂਦਬਾਜ਼ ਗੋਲਡੀ ਨੂੰ ਐਲਈਡੀ ਨਾਲ ਸਨਮਾਨਿਤ ਕੀਤਾ। ਉਨ੍ਹਾਂ ਸ਼ਾਨਦਾਰ ਟੂਰਨਾਮੈਂਟ ਕਰਵਾਉਣ ਲਈ ਮੁੱਖ ਪ੍ਰਬੰਧਕਾਂ ਸ਼ਨੀ ਕਾਉਣੀ , ਬਲਰਾਜ ਕਾਉਣੀ ਅਤੇ ਅੰਤਰਰਾਸ਼ਟਰੀ ਖਿਡਾਰੀ ਜੀਵਨ ਕਾਉਣੀ ਦਾ ਵਿਸ਼ੇਸ਼ ਧੰਨਵਾਦ ਕੀਤਾ। ਇਸ ਮੌਕੇ ਤਾਰੀ ਢਿੱਲੋਂ, ਗੋਲਡੀ ਢਿੱਲੋਂ, ਪਪਜੀਤ ਢਿੱਲੋਂ, ਮਨੀ ਭਾਰੀ, ਗੁਰਲਾਲ ਢਿੱਲੋਂ, ਗਗਨ ਖੇੜਾ, ਰਵੀ ਭਾਰੀ, ਰਾਜਿੰਦਰ ਢਿੱਲੋਂ, ਕੋਹੇਨੂਰ ਸਿੱਧੂ, ਅਰਸ਼ ਸਿੱਧੂ, ਲਵਪ੍ਰੀਤ ਢਿੱਲੋਂ, ਫਿਰੋਜ਼ ਖਾਨ, ਹਰਪ੍ਰੀਤ ਸਿੰਘ, ਇੰਦਰਪ੍ਰੀਤ ਪਟਿਆਲਾ, ਗੁਰਸ਼ਾਨ ਢਿੱਲੋਂ, ਗਗਨ ਢਿੱਲੋਂ ਤੇ ਰਣਦੀਪ ਨੰਦੂ ਹਾਜ਼ਰ ਸਨ। ਇਸੇ ਦੌਰਾਨ ਇਲਾਕੇ ਦੇ ਕ੍ਰਿਕਟ ਪ੍ਰੇਮੀਆਂ ਨੇ ਇਨ੍ਹਾਂ ਪ੍ਰਾਪਤੀਆਂ ਲਈ ਪਿੰਡ ਮਲੂਕਾ ਦੇ ਖਿਡਾਰੀਆਂ ਨੂੰ ਮੁਬਾਰਕਬਾਦ ਦਿੱਤੀ।
ਕੈਪਸ਼ਨ: ਪਿੰਡ ਮਲੂਕਾ ਦੀ ਜੇਤੂ ਕ੍ਰਿਕਟ ਟੀਮ।