ਔਰਤਾਂ ਸਮੇਤ 40 ਤੋਂ ਵੱਧ ਖੂਨਦਾਨੀਆਂ ਨੇ ਵਧ ਚੜ੍ਹਕੇ ਹਿੱਸਾ ਲਿਆ
ਬੁਢਲਾਡਾ /ਮਾਨਸਾ: 6 ਜੂਨ (ਨਾਨਕ ਸਿੰਘ ਖੁਰਮੀ)ਇਲਾਕੇ ਦੀ ਸਮਾਜ ਸੇਵੀ ਸੰਸਥਾ ਨੇਕੀ ਫਾਉਂਡੇਸ਼ਨ ਬੁਢਲਾਡਾ ਵੱਲੋਂ ਲੋਕਲ ਗੁਰੂਦੁਆਰਾ ਪ੍ਰਬੰਧਕ ਕਮੇਟੀ ਬਰ੍ਹੇ ਸਾਹਿਬ ਅਤੇ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਕਲੱਬ ਦੇ ਸਹਿਯੋਗ ਨਾਲ ਸਲਾਨਾ ਜੋੜ ਮੇਲੇ ਮੌਕੇ ਪਿੰਡ ਦੇ ਗੁਰੂਦੁਆਰਾ ਸਾਹਿਬ ਵਿਖੇ ਖੂਨਦਾਨ ਕੈੰਪ ਲਗਾਇਆ ਗਿਆ, ਜਿੱਥੇ ਔਰਤਾਂ ਸਮੇਤ 40 ਤੋਂ ਵੱਧ ਖੂਨਦਾਨੀਆਂ ਨੇ ਵਧ ਚੜ੍ਹਕੇ ਹਿੱਸਾ ਲਿਆ। ਇਹ ਖੂਨਦਾਨ ਕੈੰਪ ਥੈਲੇਸਿਮਿਆ ਪੀੜਤ ਬੱਚਿਆਂ ਲਈ ਲਗਾਇਆ ਗਿਆ ਅਤੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਚਰਨਛੋਹ ਧਰਤੀ ਇਤਿਹਾਸਕ ਪਿੰਡ ਬਰ੍ਹੇ ਸਾਹਿਬ ਵਿਖੇ ਸਰਕਾਰੀ ਬਲੱਡ ਸੈਂਟਰ ਮਾਨਸਾ ਦੀ ਟੀਮ ਨੇ ਸ਼ਰਧਾ ਨਾਲ ਖੂਨ ਇਕੱਤਰ ਕੀਤਾ। ਸੰਸਥਾ ਦੇ ਮੈਂਬਰਾਂ ਨੇ ਲੋਕਾਂ ਨੂੰ ਖੂਨਦਾਨ ਕਰਨ ਲਈ ਪ੍ਰੇਰਿਤ ਕਰਦਿਆਂ ਇਸਦੇ ਫ਼ਾਇਦੇ ਦੱਸੇ ਅਤੇ ਨੇਕ ਕੰਮ ਕਰਨ ਲਈ ਉਤਸ਼ਾਹਿਤ ਕੀਤਾ। ਇਸ ਮੌਕੇ ਸਾਰੇ ਖੂਨਦਾਨੀਆਂ ਨੂੰ ਸਨਮਾਨ ਚਿੰਨ੍ਹ ਅਤੇ ਸਰਟੀਫਿਕੇਟ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਨੇਕੀ ਟੀਮ ਤੋਂ ਇਲਾਵਾ ਸੁਖਪਾਲ ਸਿੰਘ ਪ੍ਰਧਾਨ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ, ਸਰਵਣ ਸਿੰਘ ਮੈਂਬਰ, ਅਵਤਾਰ ਸਿੰਘ ਸਾਬਕਾ ਪ੍ਰਧਾਨ ਕੋਪਰੇਟਿਵ ਸੁਸਾਇਟੀ, ਨਾਜਰ ਸਿੰਘ, ਚਰਨਜੀਤ ਸਿੰਘ ਕਾਲਾ, ਨਗਰ ਪੰਚਾਇਤ, ਸਮੂਹ ਧਾਰਮਿਕ ਕਮੇਟੀਆਂ, ਸਮੂਹ ਕਲੱਬ, ਨਗਰ ਨਿਵਾਸੀ, ਸੂਬੇਦਾਰ ਯਾਦਵਿੰਦਰ ਸਿੰਘ, ਬਾਬਾ ਬਾਬੂ ਸਿੰਘ ਕਾਰ ਸੇਵਾ ਵਾਲੇ, ਸਤਿਗੁਰ ਸਿੰਘ ਇੰਗਲਿਸ਼ ਗ੍ਰੈਮਰ ਸਕੂਲ, ਸਾਬਕਾ ਸਰਪੰਚ ਚੁਹੜ ਸਿੰਘ, ਬਲਦੇਵ ਸਿੰਘ ਬੇਦੀ, ਹੈਰੀ ਗਿੱਲ ਅਤੇ ਪਰਮਜੀਤ ਸਿੰਘ ਖਾਲਸਾ ਆਦਿ ਮੌਜੂਦ ਸਨ।