16 ਅਕਤੂਬਰ (ਨਾਨਕ ਸਿੰਘ ਖੁਰਮੀ) ਮਾਨਸਾ: ਸਮਾਜ ਸੇਵੀ ਰਾਜ ਕੁਮਾਰ ਜਿੰਦਲ ਵੱਲੋਂ ਆਪਣੇ ਸਵਰਗਵਾਸੀ ਪਿਤਾ ਸ਼੍ਰੀ ਅਮਰਨਾਥ ਜੀ ਦੀ 7ਵੀਂ ਬਰਸੀ ਮੌਕੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਵਿਸ਼ਾਲ ਮੈਡੀਕਲ ਕੈਂਪ ਮਾਨਸਾ ਵਿਖੇ ਮਿਤੀ 18 ਅਕਤੂਬਰ 2024 (ਸ਼ੁੱਕਰਵਾਰ) ਸਵੇਰੇ 10 ਵਜੇ ਤੋਂ 1 ਵਜੇ ਤਕ ਵਿਧਾਨ ਆਰੋਗਿਅਮ ਅੰਮ੍ਰਿਤਸਰ ਦੇ ਸਹਿਯੋਗ ਨਾਲ ਦੁਕਾਨ ਨੰਬਰ 280 ਨੇੜੇ ਲਕਸ਼ਮੀ ਨਰਾਇਣ ਮੰਦਰ ਪੁਰਾਣੀ ਦਾਣਾ ਮੰਡੀ ਮਾਨਸਾ ਵਿਖੇ ਲਗਾਇਆ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਇਸ ਕੈਂਪ ਵਿੱਚ ਸ਼ੂਗਰ ਦੇ ਮਾਹਿਰ ਵੈਦ ਅੰਮ੍ਰਿਤਸਰ ਤੋਂ ਆਉਣਗੇ,ਤੇ ਸ਼ੂਗਰ ਜਾਂਚ ਬਿਲਕੁਲ ਮੁਫ਼ਤ ਕੀਤੀ ਜਾਵੇਗੀ। ਅਤੇ ਵਿਧਾਨ ਆਰੋਗਿਅਮ ਵਲੋ ਸ਼ੂਗਰ ਦਾ ਹਰਬਲ ਪਾਊਡਰ ਅੱਧੇ ਰੇਟਾਂ ਤੇ ਦਿੱਤਾ ਜਾਵੇਗਾ। ਉਹਨਾਂ ਇਸ ਕੈਂਪ ਦਾ ਸਮੂਹ ਮਾਨਸਾ ਨਿਵਾਸੀ ਵੱਧ ਤੋਂ ਵੱਧ ਲਾਹਾ ਲੈਣ ਦੀ ਅਪੀਲ ਕੀਤੀ।