31 ਜੁਲਾਈ ((ਪੱਤਰ ਪ੍ਰੇਰਕ)) ਲੁਧਿਆਣਾ: ਆਰ ਜੀ ਆਰ ਸੈੱਲ ਲੁਧਿਆਣਾ ਵੱਲੋਂ ਪ੍ਰਾਨਾ ਪ੍ਰੋਜੈਕਟ ਤਹਿਤ ਏਰੀਆ ਮੈਨੇਜਰ ਗੁਰਪ੍ਰੀਤ ਵਾਲੀਆ ਜ਼ਿਲ੍ਹਾ ਕੁਆਡੀਨੇਟਰ ਜਗਜੀਵਨ ਸਿੰਘ ਅਤੇ ਫੀਲਡ ਅਸਟੈਂਟ ਮੰਗਾ ਸਿੰਘ ਸਰਾਂ ਦੀ ਅਗਵਾਈ ਅਤੇ ਟੀ ਐਨ ਸੀ ਦੇ ਸਹਿਯੋਗ ਨਾਲ ਖੇਤੀ ਦੂਤ ਗੁਰਦਿੱਤ ਸਿੰਘ ਸੇਖੋਂ ਵੱਲੋਂ ਪਿੰਡ ਖਿੱਲਣ ਦੇ ਖੇਤਾਂ ਵਿਚ ਪਾਇਪਾਂ ਲਗਾਈਆਂ ਗਈਆਂ। ਕਿਸਾਨਾਂ ਨੂੰ ਪਾਇਪਾਂ ਲਗਾਉਣ ਸਮੇਂ ਜਾਣਕਾਰੀ ਦਿੱਤੀ ਗਈ ਕਿ ਇਨ੍ਹਾਂ ਪਾਇਪਾਂ ਦੇ ਹਿਸਾਬ ਨਾਲ ਝੋਨੇ ਵਿਚ ਪਾਣੀ ਲਗਾਉਣ ਨਾਲ ਪਾਣੀ ਦੀ ਬੱਚਤ ਹੋਵੇਗੀ ਹੀ ਨਾਲ ਹੀ ਝੋਨੇ ਦੀ ਫ਼ਸਲ ਦੇ ਝਾੜ ਤੇ ਕੋਈ ਅਸਰ ਨਹੀਂ ਪਵੇਗਾ।ਇਸ ਮੌਕੇ ਤੇ ਫੀਲਡ ਅਸਟੈਂਟ ਮੰਗਾ ਸਿੰਘ ਸਰਾਂ ਖੇਤੀ ਦੂਤ ਗੁਰਦਿੱਤ ਸਿੰਘ ਸੇਖੋਂ, ਖੇਤੀ ਦੂਤ ਰਾਜਵਿੰਦਰ ਸਿੰਘ ਬੱਪੀਆਣਾ,ਕਿਸਾਨ ਗੁਰਪ੍ਰੀਤ ਸਿੰਘ ਖਿੱਲਣ ਕਿਸਾਨ ਸੁਖਪ੍ਰੀਤ ਸਿੰਘ ਖਿੱਲਣ ਆਦਿ ਹਾਜ਼ਰ ਸਨ ਹਾਜ਼ਰ ਸਨ।