ਕਰਨ ਸਿੰਘ
ਭੀਖੀ, 25 ਅਪ੍ਰੈਲ) ਕਸ਼ਮੀਰ ਦੇ ਪਹਿਲਗਾਮ ਨੇੜੇ ਦਹਿਸ਼ਤਗਰਦਾਂ ਵੱਲੋਂ 27 ਲੋਕਾਂ ਨੂੰ ਮੌਤ ਦੇ ਘਾਟ ਉਤਾਰਨ ਖਿਲਾਫ ਅੱਜ ਭੀਖੀ ਦੇ ਬਰਨਾਲਾ ਚੌਂਕ ‘ਚ ਮੁਸਲਿਮ ਭਾਈਚਾਰੇ ਵੱਲੋਂ ਦਹਿਸ਼ਤਗਰਦਾਂ ਅਤੇ ਪਕਿਸਤਾਨ ਦਾ ਪੁਤਲਾ ਫੂਕਿਆ ਗਿਆ। ਮੁਸਲਮਾਨ ਭਾਈਚਾਰੇ ਵੱਲੋਂ ਜੁੰਮੇ ਦੀ ਨਮਾਜ਼ ਅਦਾ ਕਰਨ ਤੋਂ ਬਾਅਦ ਦੁਪਿਹਰ ਸਮੇਂ ਪਹਿਲਾਂ ਰੋਸ ਮੁਜਾਹਰਾ ਕੀਤਾ ਗਿਆ ਬਾਅਦ ‘ਚ ਪੁਤਲਾ ਫੂਕ ਕੇ ਅੱਤਵਾਦ ਖਿਲਾਫ ਜੋਰਦਾਰ ਨਾਅਰੇਬਾਜ਼ੀ ਕੀਤੀ ਗਈ।ਮੁਸਲਿਮ ਅਹਿਰਾਰ ਇਸਲਾਮ ਹਿੰਦ ਦੇ ਜ਼ਿਲ੍ਹਾ ਪ੍ਰਧਾਨ ਡਾ. ਸੁਲਤਾਨ ਸ਼ਾਹ ਨੇ ਕਿਹਾ ਕਿ ਦਹਿਸ਼ਤ ਗਰਦਾ ਵੱਲੋਂ ਕਸ਼ਮੀਰ ‘ਚ ਕੀਤਾ ਗਿਆ ਕਾਤਿਲਾਨਾਂ ਹਮਲਾ ਬੁਜਦਿਲੀ ਵਾਲਾ ਹੈ।ਜਿਸਦਾ ਸਮੁੱਚਾ ਮੁਸਲਮਾਨ ਭਾਈਚਾਰਾ ਘੋਰ ਨਿੰਦਾ ਕਰਦਾ ਹੈ।ਇਸ ਮੌਕੇ ਫਿਰੋਜ਼ ਖਾਂ, ਮੌਲਵੀ ਮਕਸੂਦ, ਮੌਲਵੀ ਕਾਰੀ, ਮੁਹੰਮਦ ਫਾਰੂਕ, ਮੁਹੰਮਦ ਸਲਮਿ, ਮੁਹੰਮਦ ਸਾਬਿਰ,ਸਲਮਿ ਖਾਂ, ਮਿਸਤਰੀ ਕਾਲਾ ਸਿੰਘ, ਮਿੱਠੂ ਖਾਂ, ਬਾਰੂ ਖਾਂ ਜੱਗੀ ਖਾਂ, ਸ਼ਬੀਰ ਖਾਂ, ਸਲਮਾਨ ਖਾਂਨ ਅਤੇ ਗੁਲਜ਼ਾਰ ਖਾਨ ਸਮੇਤ ਵੱਡੀ ਗਿਣਤੀ ‘ਚ ਮੁਸਲਿਮ ਭਾਈਚਾਰਾ ਹਾਜ਼ਰ ਸੀ।
ਫੋਟੋ-1. ਭੀਖੀ ਵਿਖੇ ਪੁਤਲਾ ਫੂਕਦੇ ਮੁਸਲਿਮ ਭਾਈਚਾਰੇ ਦੇ ਲੋਕ
ਪਹਿਲਗਾਮ ਅੱਤਵਾਦੀ ਹਮਲੇ ਖਿਲਾਫ ਮੁਸਲਿਮ ਭਾਈਚਾਰੇ ਨੇ ਭੀਖੀ ‘ਚ ਪੁਤਲਾ ਫੂਕਿਆ

Leave a comment