ਪਰਮਿੰਦਰ ਸਿੰਘ ਝੋਟਾ ਦੇ ਇਨਸਾਫ਼ ਮੋਰਚੇ ’ਚ ਪਹੁੰਚੇ ਰੈਸਲਰ ਗ੍ਰੇਟ ਖਲੀ
ਪਰਿਵਾਰ ਨਾਲ ਦੁੱਖ ਕੀਤਾ ਸਾਂਝਾ!
ਨਾਨਕ ਸਿੰਘ ਖੁਰਮੀ, ਮਾਨਸਾ 7 ਨਵੰਬਰ:
ਨਸ਼ਾ ਵਿਰੋਧੀ ਮੁਹਿੰਮ ਦੇ ਆਗੂ ਪਰਮਿੰਦਰ ਸਿੰਘ ਝੋਟਾ ਦੇ ਇਨਸਾਫ਼ ਲਈ ਮਾਨਸਾ ਵਿਖੇ ਚੱਲ ਰਹੇ ਮੋਰਚੇ ਵਿੱਚ ਅੱਜ ਮਸ਼ਹੂਰ ਰੈਸਲਰ ਗ੍ਰੇਟ ਖਲੀ ਪਹੁੰਚੇ। ਇਸ ਮੌਕੇ ਉਹਨਾਂ ਝੋਟੇ ਦੇ ਪਰਿਵਾਰ ਚੋਂ ਉਹਨਾਂ ਦੀ ਮਾਤਾ ਜੀ ਅਤੇ ਝੋਟੇ ਦੀ ਪਤਨੀ ਨੂੰ ਸਿਰੋਪਾ ਪਹਿਨਾਇਆ ਤੇ ਬਾਦ ਚ ਮੰਚ ਤੇ ਬੈਠ ਕੇ ਉਨ੍ਹਾਂ ਨੇ ਝੋਟਾ ਦੇ ਪਰਿਵਾਰ ਨਾਲ ਮੁਲਾਕਾਤ ਕਰਕੇ ਦੁੱਖ ਸਾਂਝਾ ਕੀਤਾ ਅਤੇ ਪਰਿਵਾਰ ਨਾਲ ਆਪਣੀ ਹਮਦਰਦੀ ਪ੍ਰਗਟਾਈ।ਇਸ ਮੌਕੇ ਸੰਘਰਸ਼ ਕਮੇਟੀ ਦੇ ਸਮੂਹ ਮੈਂਬਰਜ ਮੌਜੂਦ ਸਨ।
ਫੋਟੋ 4 ਕੈਪਸ਼ਨ- ਮਸ਼ਹੂਰ ਰੈਸਲਰ ਗ੍ਰੇਟ ਖਲੀ ਸੰਘਰਸ਼ ਕਮੇਟੀ ਦੇ ਸਮੂਹ ਮੈਂਬਰਜ ਮੌਜੂਦ ਸਨ।
