ਨਾਨਕ ਸਿੰਘ ਖੁਰਮੀ, 3 ਅਪ੍ਰੈਲ: ਇਸਤਰੀ ਭਲਾਈ ਸਭਾ (149) ਦੀ ਇੱਕ ਮੀਟਿੰਗ ਰਾਜ ਕੁਮਾਰ ਕਨਵੀਨਰ ਇਸਤਰੀ ਭਲਾਈ ਸਭਾ ਦੀ ਦੇਖ ਰੇਖ ਵਿੱਚ ਹੋਈ ਬਹੁ ਗਿਣਤੀ ਵਿੱਚ ਇਸਤਰੀਆਂ ਨੇ ਇਸ ਮੀਟਿੰਗ ਵਿੱਚ ਭਾਗ ਲਿਆ ਪੁਰਾਣੇ ਪ੍ਰਧਾਨ ਮੈਡਮ ਸ਼ਰਨਜੀਤ ਕੌਰ ਨੇ ਸਾਲ2023 ਦਾ ਸਾਰਾ ਹਿਸਾਬ ਕਿਤਾਬ ਸਭਾ ਦੇ ਮੈਂਬਰਾਂ ਅੱਗੇ ਰੱਖਿਆ ਅਤੇ progress ਰਿਪੋਰਟ ਸਾਰੇ ਮੈਂਬਰਾਂ ਨੂੰ ਦਿੱਤੀ। ਸਾਰੀਆਂ ਇਸਤਰੀਆਂ ਨੇ ਹੱਥ ਖੜਾ ਕਰਕੇ ਖੁਸ਼ੀ ਦਾ ਇਜ਼ਹਾਰ ਕੀਤਾ ਅਤੇ ਸਾਰੀ ਰਿਪੋਰਟ ਨੂੰ ਸਹਿਮਤੀ ਦਿੱਤੀਅਤੇ ਸਭਾ ਦੀ ਪ੍ਰਧਾਨ ਸ਼ਰਨਜੀਤ ਕੌਰ ਨੇ ਆਪਣਾ ਅਤੇ ਸਾਰੀ ਕਮੇਟੀ ਦਾ ਅਸਤੀਫਾ ਰਾਜਕੁਮਾਰ ਕਨਵੀਨਰ ਅੱਗੇ ਪੇਸ਼ ਕੀਤਾ । ਸਭਾ ਦੇ ਕਨਵੀਨਰ ਰਾਜਕੁਮਾਰ ਜੀ ਨੇ ਅਸਤੀਫਾ ਮਨਜ਼ੂਰ ਕਰਦਿਆਂ ਹੋਇਆ 2024 ਲਈ ਕਮੇਟੀ ਲਈ ਚੋਣ ਕਰਾਉਣ ਦਾ ਐਲਾਨ ਕੀਤਾ। ਆਪਣੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਰਾਜਕੁਮਾਰ ਕਨਵੀਨਰ ਜੀ ਨੇ ਮੈਡਮ ਪਰਮਿੰਦਰ ਕੌਰ ਜੀ ਨੂੰ ਜ਼ਿਲਾ ਪ੍ਰਧਾਨ ਨਿਯੁਕਤ ਕੀਤਾ ਕਰਮਜੀਤ ਕੌਰ ਪੂਜਾ ਜੀ ਨੂੰ ਸ਼ੈਹਰੀ ਪ੍ਰਧਾਨ, ਸੁਖਵਿੰਦਰ ਕੌਰ ਕੈਸ਼ੀਅਰ ਸਰਬਜੀਤ ਕੌਰ ਚੇਅਰ ਪਰਸਨ ਬੀਨਾ ਅਗਰਵਾਲ ਸਰਪਰਸ ਪਰਮਜੀਤ ਕੌਰ ਬਾਈ ਸਚ ਚੇਅਰ ਪਰਸਨ, ਇੰਦਰਜੀਤ ਕੌਰ ਸਕੱਤਰ ਨਿਯੁਕਤ ਕਰ ਦਿੱਤਾ। ਜਿਹੜੇ ਸੱਤ ਜ਼ਿਲਿਆਂ ਵਿੱਚ ਇਸਤਰੀ ਭਲਾਈ ਸਭਾ ਦੇ ਪ੍ਰਧਾਨ ਲਾਏ ਗਏ ਉਹਨਾਂ ਨੂੰ ਨਿਯੁਕਤੀ ਪੱਤਰ ਦੇਣ ਦਾ ਫੈਸਲਾ ਕੀਤਾ ਗਿਆ। ਆਉਣ ਵਾਲੇ ਸਮੇਂ ਵਿੱਚ ਪੰਜਾਬ ਦੇ ਬਾਕੀ ਰਹਿੰਦੇ ਜ਼ਿਲਿਆਂ ਵਿੱਚ ਵੀ ਇਸਤਰੀ ਭਲਾਈ ਸਭਾ ਦੀਆਂ ਇਕਾਈਆਂ ਬਣਾਈਆਂ ਜਾਣਗੀਆਂ ਅਤੇ ਪ੍ਰਧਾਨ ਨਿਯੁਕਤ ਕੀਤੇ ਜਾਣਗੇ
ਜਾਰੀ ਕਰਤਾ
ਪ੍ਰਧਾਨ ਇਸਤਰੀ ਭਲਾਈ ਸਭਾ ਪਰਮਿੰਦਰ ਕੌਰ
ਪਰਮਿੰਦਰ ਕੌਰ ਇਸਤਰੀ ਭਲਾਈ ਸਭਾ ਦੇ ਪ੍ਰਧਾਨ ਕੀਤੇ ਨਿਯੁਕਤ
Leave a comment