ਪਠਾਨਕੋਟ ਜ਼ਿਲ੍ਹਾ ਸੰਘਰਸ਼ ਸੰਮਤੀ ਦੀ ਤਰਫ਼ੋਂ ਜ਼ਿਲ੍ਹੇ ਦੀ 12ਵੀਂ ਵਰ੍ਹੇਗੰਢ ਬੜ੍ਹੀ ਧੂਮ ਧਾਮ ਤੋਂ ਮਿੱਤਲ ਹੋਟਲ ਵਿਖੇ ਚੇਅਰਮੈਨ ਰਾਕੇਸ਼ ਸ਼ਰਮਾ ਅਤੇ ਚੇਅਰਮੈਨ ਐਸ.ਐਸ.ਬਾਵਾ ਦੀ ਪ੍ਰਧਾਨਗੀ ਹੇਠ ਮਨਾਈ ਗਈ। ਜਿਸ ਵਿੱਚ ਖੁਰਾਕ ਤੇ ਸਪਲਾਈ ਤੇ ਜੰਗਲਾਤ ਮੰਤਰੀ ਲਾਲ ਚੰਦ ਕਟਾਰੂਚੱਕ ਮੁੱਖ ਮਹਿਮਾਨ ਵਜੋਂ ਅਤੇ ਸੇਵਾਮੁਕਤ ਮੇਜਰ ਜਨਰਲ ਸੁਰੇਸ਼ ਖਜੂਰੀਆ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਏ। ਇਸ ਮੌਕੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਦੀਆਂ ਵਿਦਿਆਰਥਣਾਂ ਨੇ ਲੁੱਡੀ, ਆਰੀਆ ਗਰਲਜ਼ ਕਾਲਜ ਨੇ ਗਿੱਧਾ ਅਤੇ ਜੇ. ਐਮ.ਕੇ. ਕਾਲਜ ਦੀਆਂ ਵਿਦਿਆਰਥਣਾਂ ਵੱਲੋਂ ਸਵਾਗਤੀ ਗੀਤ ਪੇਸ਼ ਕੀਤਾ ਗਿਆ। ਇਸ ਮੌਕੇ ਡਾ: ਗੁਰਮੀਤ ਕੌਰ ਪਿ੍ੰਸੀਪਲ ਆਰੀਆ ਕਾਲਜ, ਰੇਣੂਕਾ ਮਹਾਜਨ ਪਿ੍ੰਸੀਪਲ ਏ ਐਂਡ ਐਮ ਕਾਲਜ, ਪ੍ਰਿੰਸੀਪਲ ਵਿਨੀਤਾ ਮਹਾਜਨ ਜੇ. ਐਮ.ਕੇ. ਸੀਨੀਅਰ ਸੈਕੰਡਰੀ ਸਕੂਲ, ਪੂਨਮ ਰਾਮਪਾਲ ਪ੍ਰਿੰਸੀਪਲ ਸ਼੍ਰੀ ਗੁਰੂ ਹਰਕਿਸ਼ਨ ਪਬਲਿਕ ਸਕੂਲ, ਡਾ: ਅਰਪਨ ਪ੍ਰਿੰਸੀਪਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ, ਅਮਿਤਾ ਸ਼ਰਮਾ ਸਮਾਜ ਸੇਵੀ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਮਰਿੰਦਰ ਸ਼ਰਮਾ, ਅਸ਼ਵਨੀ ਸ਼ਰਮਾ ਪ੍ਰਧਾਨ ਬ੍ਰਾਹਮਣ ਸਭਾ, ਬੈਜਨਾਥ ਕੌਸ਼ਲ ਜਨਰਲ ਸਕੱਤਰ, ਅਨਿਲ ਮਹਾਜਨ ਚੇਅਰਮੈਨ ਸ. ਪਠਾਨਕੋਟ ਵਪਾਰ ਮੰਡਲ, ਰਾਜੇਸ਼ ਸ਼ਰਮਾ ਵਪਾਰ ਮੰਡਲ ਪਠਾਨਕੋਟ, ਰੋਮੀ ਵਡੇਰਾ ਪ੍ਰਧਾਨ ਖੱਤਰੀ ਸਭਾ, ਅਜੈ ਬੱਬਰ ਪ੍ਰਧਾਨ ਸਰਵਣ ਕਾਰ ਸੰਘ, ਆਦੇਸ਼ ਸਿਆਲ, ਨਰਿੰਦਰ ਕਾਲਾ ਚੇਅਰਮੈਨ ਪਠਾਨਕੋਟ ਵਿਕਾਸ ਮੰਚ, ਸੁਰਿੰਦਰ ਮੱਤੇਵਾਲ ਪ੍ਰਧਾਨ ਪ੍ਰਵਾਸੀ ਐਸੋਸੀਏਸ਼ਨ, ਸੰਜੂ ਮਹਾਜਨ ਪੰਜਾਬ ਯੂਥ ਪ੍ਰਧਾਨ ਮਹਾਜਨ ਸਭਾ, ਡਾ. ,ਅਵੀ ਸ਼ਰਮਾ, ਰਵਿੰਦਰ ਵਿੱਕੀ, ਕਰਨਲ ਸਾਗਰ ਸਿੰਘ ਸਲਾਰੀਆ, ਅਮਨ ਪਾਲ ਕੌਰ ਪ੍ਰਧਾਨ ਨਾਰੀ ਜਾਗ੍ਰਿਤੀ ਮੰਚ, ਪੂਜਾ ਪ੍ਰਧਾਨ, ਰਾਣੀ ਪ੍ਰਧਾਨ, ਵਿਜੇ ਵਰਤਾਨੀਆ, ਕਮਲ ਮੁਰਾਦਪੁਰ, ਡਾ: ਕੇ. ਦੇ. ਸ਼ਾਸਤਰੀ, ਯੋਗ ਰਾਜ ਬਿੱਟਾ ਪ੍ਰਧਾਨ ਆਟੋ ਯੂਨੀਅਨ, ਸੋਮ ਨਾਥ ਭਗਤ ਆਦਿ ਹਾਜ਼ਰ ਸਨ।