- ਜ਼ਿਲ੍ਹੇ ਅੰਦਰ ਪ੍ਰਾਪਤ ਕੁੱਲ 21 ਦਰਖਾਸਤਾਂ ਵਿੱਚੋਂ 11 ਨੂੰ ਡਰਾਅ ਰਾਹੀਂ ਨਿਕਲੇ ਲਾਇਸੰਸ
14 ਅਕਤੂਬਰ (ਕਰਨ ਭੀਖੀ) ਮਾਨਸਾ: ਐਸ.ਡੀ.ਐਮ. ਮਾਨਸਾ ਸ਼੍ਰੀ ਕਾਲਾ ਰਾਮ ਕਾਂਸਲ ਵੱਲੋਂ ਦੀਵਾਲੀ ਦੇ ਤਿਉਹਾਰ ਮੌਕੇ ਜ਼ਿਲੇ ਦੇ ਵੱਖ-ਵੱਖ ਸ਼ਹਿਰਾਂ/ਕਸਬਿਆਂ ‘ਚ ਪਟਾਕੇ ਵੇਚਣ/ਸਟਾਕ ਕਰਨ ਲਈ  11 ਆਰਜ਼ੀ ਲਾਈਸੈਂਸ ਜਾਰੀ ਕਰਨ ਲਈ ਡਰਾਅ ਕੱਢੇ ਗਏ। ਇਹ ਡਰਾਅ ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਉਮੀਦਵਾਰਾਂ ਦੀ ਹਾਜ਼ਰੀ ਵਿੱਚ ਹੀ ਕੱਢੇ ਗਏ।
ਡਰਾਅ ਕੱਢਣ ਤੋਂ ਪਹਿਲਾਂ ਐਸ.ਡੀ.ਐਮ ਨੇ ਹਾਜ਼ਰੀਨ ਬਿਨੈਕਾਰਾਂ ਨੂੰ ਵੱਖ-ਵੱਖ ਲਾਇਸੰਸ ਲੈਣ ਵਾਲਿਆਂ ਨੂੰ ਪਰਚੀਆਂ ਚੈੱਕ ਕਰਵਾਈਆਂ। ਇਸ ਡਰਾਅ ਦੀਆਂ ਪਰਚੀਆਂ ਮੌਕੇ ਤੇ ਵੀਡੀਓਗ੍ਰਾਫੀ ਕਰਦਿਆਂ ਮੌਜੂਦਾ ਤੋਂ ਹੀ ਕਢਵਾਈਆਂ ਗਈਆਂ।
ਐਸ.ਡੀ.ਐਮ. ਸ਼੍ਰੀ ਕਾਲਾ ਰਾਮ ਕਾਂਸਲ ਨੇ ਦੱਸਿਆ ਕਿ ਜ਼ਿਲ੍ਹੇ ਦੀਆਂ 03 ਸਬ ਡਵੀਜ਼ਨਾਂ ਵਿੱਚ 11 ਆਰਜ਼ੀ ਲਾਈਸੈਂਸ ਜਾਰੀ ਕਰਨ ਲਈ ਕੁੱਲ 21 ਦਰਖਾਸਤਾਂ ਪ੍ਰਾਪਤ ਹੋਈਆਂ ਸਨ। ਉਨ੍ਹਾਂ ਦੱਸਿਆ ਕਿ ਸਬ-ਡਵੀਜ਼ਨ ਮਾਨਸਾ ਲਈ ਪ੍ਰਾਪਤ ਕੁੱਲ 05 ਦਰਖਾਸਤਾਂ ਵਿੱਚੋਂ 03 ਆਰਜ਼ੀ ਲਾਈਸੈਂਸਾਂ ਦੇ ਡਰਾਅ ਕੱਢੇ ਗਏ। ਇਸੇ ਤਰਾਂ ਸਬ ਡਵੀਜ਼ਨ ਬੁਢਲਾਡਾ ਲਈ ਪ੍ਰਾਪਤ 9 ਦਰਖਾਸਤਾਂ ਵਿੱਚੋਂ 4 ਅਤੇ ਸਬ-ਡਵੀਜ਼ਨ ਸਰਦੂਲਗੜ੍ਹ ਲਈ ਪ੍ਰਾਪਤ ਕੁੱਲ 7 ਦਰਖਾਸਤਾਂ ਵਿੱਚੋਂ 4 ਆਰਜ਼ੀ ਲਾਈਸੈਂਸਾਂ ਦੇ ਡਰਾਅ ਕੱਢੇ ਗਏ। ਉਨਾਂ ਦੱਸਿਆ ਕਿ ਪਟਾਕੇ ਨਿਸਚਿਤ ਥਾਵਾਂ ‘ਤੇ ਹੀ ਵੇਚੇ/ਸਟਾਕ ਕੀਤੇ ਜਾ ਸਕਣਗੇ ਅਤੇ ਬਿਨਾ ਲਾਇਸੈਸ ਤੋ ਕੋਈ ਵੀ ਵਿਅਕਤੀ ਪਟਾਕੇ ਨਹੀ ਵੇਚ ਸਕੇਗਾ ਅਤੇ ਇਸ ਸਬੰਧੀ ਨਿਯਮਾਂ ਅਤੇ ਹਦਾਇਤਾਂ ਦੀ ਪਾਲਣਾ ਕਰਨੀ ਯਕੀਨੀ ਬਣਾਈ ਜਾਵੇ।
ਇਸ ਮੌਕੇ ਸੁਪਰਡੈਂਟ ਜਸਬੀਰ ਕੁਮਾਰ, ਸੁਸ਼ੀਲ ਕੁਮਾਰ ਤੋਂ ਇਲਾਵਾ ਵੱਖ-ਵੱਖ ਸਬ-ਡਵੀਜ਼ਨਾਂ ਤੋਂ ਆਏ ਬਿਨੈਕਾਰ ਮੌਜੂਦ ਸਨ।


 
             
             
                                 
                             