10 ਅਕਤੂਬਰ (ਕਰਨ ਭੀਖੀ) ਮਾਨਸਾ: ਜ਼ਿਲ੍ਹਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਸ੍ਰ. ਕੁਲਵੰਤ ਸਿੰਘ ਨੇ ਦੱਸਿਆ ਕਿ ਡਾਇਰੈਕਟਰ, ਇੰਡਸਟਰੀਜ਼ ਐਂਡ ਕਾਮਰਸ ਵਿਭਾਗ ਵੱਲੋਂ ਐਕਸਪਲੋਸਿਵ ਐਕਟ 2008 ਅਧੀਨ ਜਾਰੀ ਗਾਈਡਲਾਈਨਜ਼ ਅਨੁਸਾਰ ਦੀਵਾਲੀ/ਗੁਰਪੂਰਬ ਅਤੇ ਨਵੇਂ ਸਾਲ ਦੇ ਮੌਕੇ ’ਤੇ ਪਟਾਕੇ ਵੇਚਣ ਲਈ ਆਰਜ਼ੀ ਲਾਇਸੰਸ ਜਾਰੀ ਕੀਤੇ ਜਾਣੇ ਹਨ।
ਜ਼ਿਲ੍ਹਾ ਮੈਜਿਸਟ੍ਰੇਟ ਨੇ ਦੱਸਿਆ ਕਿ ਆਰਜ਼ੀ ਲਾਇਸੰਸ ਲੈਣ ਲਈ ਚਾਹਵਾਨ ਵਿਅਕਤੀ 21 ਅਕਤੂਬਰ, 2024 ਸ਼ਾਮ 05 ਵਜੇ ਤੱਕ ਹਦਾਇਤਾਂ ਅਨੁਸਾਰ ਆਪਣੀ ਦਰਖ਼ਾਸਤ ਚਲਾਨ ਦੀ ਕਾਪੀ ਅਤੇ ਸਵੈ ਘੋਸ਼ਣਾ ਸਮੇਤ ਸੇਵਾ ਕੇਂਦਰਾਂ ਰਾਹੀਂ ਸਬੰਧਤ ਉਪ ਮੰਡਲ ਮੈਜਿਸਟ੍ਰੇਟ ਦੇ ਦਫ਼ਤਰ ਵਿਖੇ ਪੇਸ਼ ਕਰ ਸਕਦੇ ਹਨ।
ਉਨ੍ਹਾਂ ਦੱਸਿਆ ਕਿ ਆਰਜ਼ੀ ਲਾਇਸੰਸ ਪ੍ਰਾਪਤ ਕਰਨ ਲਈ ਨਿਰਧਾਰਤ ਮਿਤੀ ਤੱਕ ਪ੍ਰਾਪਤ ਹੋਈਆਂ ਦਰਖ਼ਾਸਤਾਂ ਵਿਚੋਂ ਜ਼ਿਲ੍ਹਾ ਮੈਜਿਸਟ੍ਰੇਟ, ਮਾਨਸਾ ਦੇ ਦਫ਼ਤਰ ਵਿਖੇ 24 ਅਕਤੂਬਰ, 2024 ਬਾਅਦ ਦੁਪਹਿਰ 03 ਵਜੇ ਡਰਾਅ ਆਫ ਲਾਟਸ ਰਾਹੀਂ ਇਹ ਆਰਜ਼ੀ ਲਾਇਸੰਸ ਜਾਰੀ ਕੀਤੇ ਜਾਣਗੇ। ਜਿੰਨ੍ਹਾਂ ਪ੍ਰਾਰਥੀਆਂ ਦਾ ਨਾਮ ਡਰਾਅ ਆਫ ਲਾਟਸ ਰਾਹੀਂ ਆਰਜ਼ੀ ਲਾਇਸੰਸ ਜਾਰੀ ਕਰਨ ਲਈ ਕੱਢਿਆ ਜਾਵੇਗਾ, ਉਹ ਪ੍ਰਾਰਥੀ ਆਰਜ਼ੀ ਲਾਇਸੰਸ ਦੀ ਨਿਰਧਾਰਤ ਫੀਸ ਮੁ: 500/- ਰੁਪਏ (60:40) ਦੀ ਰੇਸ਼ੋ ਅਨੁਸਾਰ ਦਾਖਲ ਖਜ਼ਾਨਾ ਕਰਾਉਣਗੇ।
ਪਟਾਕੇ ਵੇਚਣ ਲਈ ਆਰਜ਼ੀ ਲਾਇਸੰਸ ਲੈਣ ਦੇ ਚਾਹਵਾਨ ਵਿਅਕਤੀ 21 ਅਕਤੂਬਰ ਸ਼ਾਮ 05 ਵਜੇ ਤੱਕ ਪੇਸ਼ ਕਰ ਸਕਦੇ ਹਨ ਦਰਖ਼ਾਸਤਾਂ
Leave a comment