ਦਿਸ਼ਾਹੀਣ ਕਿਸਾਨੀ ਅੰਦੋਲਨ ਨਾਲ ਹੋ ਰਿਹਾ ਆਮ ਕਿਸਾਨਾਂ ਦਾ ਨੁਕਸਾਨ
ਭੀਖੀ,6ਜਨਵਰੀ (ਸੰਦੀਪ ਤਾਇਲ) ਆਪ ਸਰਕਾਰ ਦੇ ਨਖਿੱਧ ਪ੍ਰਸ਼ਾਸਨ ਕਾਰਨ ਸੂਬੇ ਵਿੱਚ ਅਰਾਜਕਤਾ ਦਾ ਮਾਹੌਲ ਹੈ ਅਤੇ ਪੰਜਾਬ ਦਾ ਕੋਈ ਵੀ ਵਸਨੀਕ ਆਪਣੇ-ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰ ਰਿਹਾ ਅਤੇ ਸੂਬੇ ਅੰਦਰ ਲੁੱਟ-ਖੋਹ ਦੀਆਂ ਘਟਨਾਵਾਂ ਆਮ ਹੋ ਗਈਆਂ ਹਨ। ਸੂਬੇ ਦੀ ਆਰਥਿਕਤਾ ਵਿੱਚ ਦਿਨੋਂ-ਦਿਨ ਨਿਘਾਰ ਆ ਰਿਹਾ ਹੈ ਅਤੇ ਸੂਬੇ ਦਾ ਵਿਕਾਸ ਪੂਰੀ ਤਰਾਂ ਠੱਪ ਹੋ ਗਿਆ ਹੈ ਜਿਸ ਕਰਕੇ ਸੂਬੇ ਅੰਦਰ ਆਰਥਿਕ ਐਮਰਜ਼ੈਂਸੀ ਵਾਲਾ ਮਾਹੌਲ ਪੈਦਾ ਹੋ ਰਿਹਾ ਹੈ। ਇੰਨਾਂ ਸ਼ਬਦਾਂ ਦੇ ਪ੍ਰਗਟਾਵਾ ਭਾਰਤੀ ਜਨਤਾ ਪਾਰਟੀ ਦੇ ਕੋਮੀ ਕਾਰਜ਼ਕਾਰੀ ਮੈਂਬਰ ਹਰਜੀਤ ਸਿੰਘ ਗਰੇਵਾਲ ਨੇ ਭਾਜਪਾ ਆਗੂ ਵਰਿੰਦਰ ਸ਼ੇਰਪੁਰੀਆ ਦੇ ਦਫਤਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨਾਂ ਪੰਥਕ ਧਿਰਾਂ ਵਿੱਚ ਹੋ ਰਹੀ ਖਿਚੋਤਾਣ ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆ ਕਿਹਾ ਕਿ ਕੁਝ ਆਗੂ ਸੁਖਬੀਰ ਸਿੰਘ ਬਾਦਲ ਨੂੰ ਖੁਸ਼ ਕਰਨ ਲਈ ਸਿੱਖ ਸੰਸਥਾਵਾਂ ਅਤੇ ਸਖ਼ਸੀਅਤਾਂ ਦੀ ਕਿਰਦਾਰਕੁਸ਼ੀ ਕਰ ਰਹੇ ਹਨ, ਇਹ ਨਾ ਤਾਂ ਪੰਥ ਹਿੱਤ ਵਿੱਚ ਹੈ ਅਤੇ ਨਾ ਹੀ ਸੂਬੇ ਦੇ ਹਿੱਤਾਂ ਵਿੱਚ। ਉਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਕੁਰਬਾਨੀਆਂ ‘ਚ ਉਪਜ਼ੀ ਹੋਈ ਸਿਆਸੀ ਧਿਰ ਹੈ ਅਤੇ ਇਸ ਦਾ ਪੰਥ ਅਤੇ ਸੂਬੇ ਦੇ ਵਡੇਰੇ ਹਿੱਤਾ ਲਈ ਮਜ਼ਬੂਤ ਰਹਿਣਾ ਲਾਜ਼ਮੀ ਹੈ। ਉਨਾਂ ਕਿਹਾ ਕਿ ਇਹ ਚਿੰਤਾਂ ਵਾਲੀ ਗੱਲ ਹੈ ਕਿ ਕੁਝ ਆਗੂ ਸਿਰਫ਼ ਬਾਦਲ ਪਰਿਵਾਰ ਨੂੰ ਖੁਸ਼ ਕਰਨ ਲਈ ਸਿੱਖ ਕੋਮ ਅਤੇ ਸੂਬੇ ਦਾ ਨੁਕਸਾਨ ਕਰ ਰਹੇ ਹਨ। ਸ੍ਰ. ਗਰੇਵਾਲ ਨੇ ਕਿਸਾਨ ਅੰਦੋਲਨ ਤੇ ਟਿੱਪਣੀ ਕਰਦਿਆਂ ਕਿਹਾ ਕਿ ਜਗਜੀਤ ਸਿੰਘ ਡੱਲੇਵਾਲ ਦੀ ਜਾਨ ਬਚਾਣੀ ਚਾਹੀਦੀ ਹੈ ਪ੍ਰੰਤੂ ਜਿਸ ਤਰਾਂ ਕਿਸਾਨੀ ਅੰਦੋਲਨ ਬੇਲਗਾਮ ਅਤੇ ਦਿਸ਼ਾਹੀਣ ਹੋ ਚੁੱਕਾ ਹੈ ਇਸ ਨਾਲ ਆਮ ਕਿਸਾਨ ਦਾ ਵੱਡੇ ਪੱਧਰ ਤੇ ਨੁਕਸਾਨ ਹੋ ਰਿਹਾ ਹੈ। ਉਨਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਿਸਾਨ ਹਿਤੈਸ਼ੀ ਦੱਸਦਿਆ ਕਿਹਾ ਕਿ ਆਜ਼ਾਦ ਭਾਰਤ ਦੀ ਇਹ ਪਹਿਲ਼ੀ ਸਰਕਾਰ ਹੈ ਜੋ ਸਿੱਧੇ ਤੌਰ ਤੇ ਕਿਸਾਨਾਂ ਦੇ ਖਾਤਿਆਂ ਵਿੱਚ ਪੈਸੇ ਪਾਉਣ ਤੋਂ ਇਲਾਵਾ ਕੋਮੀ ਪੱਧਰ ਤੱਕ ਅਜਿਹੀਆਂ ਦਰਜ਼ਨਾਂ ਯੋਜ਼ਨਾਵਾਂ ਚਾਲੂ ਕੀਤੀਆਂ ਹਨ ਜਿਸ ਨਾਲ ਕਿਸਾਨਾਂ ਨੂੰ ਸਿੱਧੇ ਆਰਥਿਕ ਲਾਭ ਹੋ ਰਹੇ ਹਨ। ਉਨਾਂ ਕਿਸਾਨ ਜੱਥੇਬੰਦੀਆਂ ਵੱਲੋਂ ਦੇਸ਼ ਨੂੰ ਵਿਸ਼ਵ ਵਪਾਰ ਸੰਸਥਾ ਤੋਂ ਬਾਹਰ ਆਉਣ ਦੀ ਮੰਗ ਨੂੰ ਇੱਕ ਹੱਠ ਦੱਸਦੇ ਕਿਹਾ ਕਿ ਨਾ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਸ਼ਵ ਵਪਾਰ ਸਮਝੌਤੇ ਤੇ ਦਸਤਖਤ ਕੀਤੇ ਹਨ ਅਤੇ ਨਾ ਹੀ ਇਹ ਸੰਭਵ ਹੈ ਕਿ ਅਜਿਹੇ ਹਾਲਾਤਾਂ ਵਿੱਚ ਦੇਸ਼ ਵਿਸ਼ਵ ਵਪਾਰ ਸਮਝੋਤੇ ਤੋਂ ਬਾਹਰ ਆ ਸਕੇ। ਉਨਾਂ ਕਿਹਾ ਕਿ ਕੇਂਦਰ ਸਰਕਾਰ ਫਸ਼ਲਾਂ ਤੇ ਘੱਟੋਂ-ਘੱਟ ਸਮੱਰਥਨ ਮੁੱਲ ਪਹਿਲਾਂ ਦੀ ਤਰਾਂ ਤਹਿ ਕਰ ਰਹੀ ਹੈ ਅਤੇ ਗੁਆਂਢੀ ਸੂਬੇ ਹਰਿਆਣਾ ਦੀ ਸਰਕਾਰ ਨੇ ਆਪਣੇ ਰਾਜ ਵਿੱਚ ਕਿਸਾਨਾਂ ਨੂੰ 24 ਫਸਲਾਂ ਤੇ ਐਮ.ਐਸ.ਪੀ ਦੇ ਦਿੱਤੀ ਹੈ। ਦੂਸਰੇ ਪਾਸੇ ਪੰਜਾਬ ਦੀ ਆਪ ਸਰਕਾਰ ਵੱਲੋਂ ਆਪਣੇ ਪੱਧਰ ਤੇ ਐਮ.ਐਸ.ਪੀ ਦੇਣੀ ਤਾਂ ਦੂਰ ਬਲਕਿ ਝੋਨੇ ਦੀ ਖ਼ਰੀਦ ਦਰਮਿਆਨ ਸਰਕਾਰ ਦੇ ਨੁਮਾਇੰਦੀਆਂ, ਆਮ ਆਦਮੀ ਪਾਰਟੀ ਦੇ ਆਗੂਆਂ ਅਤੇ ਸ਼ੈਲਰ ਮਾਲਕਾਂ ਨੇ ਕਿਸਾਨਾਂ ਦੇ 10 ਹਜ਼ਾਰ ਕਰੋੜ ਦੀ ਲੁੱਟ ਕੀਤੀ ਹੈ। ਭਾਜਪਾ ਇਸ ਦੀ ਲਗਾਤਾਰ ਸੀ.ਬੀ.ਆਈ ਜਾਂਚ ਦੀ ਮੰਗ ਕਰ ਰਹੀ ਹੈ ਪ੍ਰੰਤੂ ਸੂਬਾ ਸਰਕਾਰ ਨੇ ਹਾਲੇ ਤੱਕ ਇਸ ਮੁੱਦੇ ਤੇ ਖਾਮੋਸ਼ੀ ਨਹੀ ਤੋੜੀ। ਉਨਾਂ ਕਿਹਾ ਕਿ ਜੇਕਰ ਪੰਜਾਬ ਨੂੰ ਪੈਰਾਂ ਸਿਰ ਕਰਨਾ ਹੈ ਤਾਂ ਉਨਾਂ ਨੂੰ ਭਾਜਪਾ ਦਾ ਸਾਥ ਦੇਣਾ ਚਾਹੀਦਾ ਹੈ। ਉਨਾਂ ਦਿੱਲੀ ਦੀਆਂ ਵਿਧਾਨ ਸਭਾ ਚੋਣਾਂ ਤੇ ਚਰਚਾ ਕਰਦੇ ਕਿਹਾ ਕਿ ਦਿੱਲੀ ਵਿੱਚ ਕੇਜ਼ਰੀਵਾਲ ਸਰਕਾਰ ਲੋਕਾਂ ਦੇ ਮੂਲ ਮੁੱਦੇ ਸੁਲਝਾਉਣ ਵਿੱਚ ਨਾਕਾਮ ਰਹੀ ਹੈ। ਇਸ ਵਾਰ ਭਾਜਪਾ ਉਥੇ ਸ਼ਾਨ ਨਾਲ ਜਿਤੇਗੀ। ਇਸ ਮੋਕੇ ਮੀਤ ਪ੍ਰਧਾਨ ਰਜਿੰਦਰ ਰਾਜੀ, ਢੈਪਈ ਮੰਡਲ ਦੇ ਪ੍ਰਧਾਨ ਡਾ. ਗੁਰਤੇਜ਼ ਸਿੰਘ ਸਮਾਉਂ, ਕੋਂਸਲਰ ਸੁਰੇਸ਼ ਕੁਮਾਰ, ਭੀਖੀ ਮੰਡਲ ਦੇ ਪ੍ਰਧਾਨ ਰੋਬਿਨ ਜਿੰਦਲ, ਵਿਜੈ ਕੁਮਾਰ ਪੰਸਾਰੀ, ਕੁਲਦੀਪ ਸਿੰਘ, ਜੋਨੀ ਕੁਮਾਰ ਸ਼ੇਰਪੁਰੀਆ, ਦਲਜੀਤ ਸਿੰਘ ਤੋਂ ਇਲਾਵਾ ਭਾਜਪਾ ਵਰਕਰ ਮੋਜੂਦ ਸਨ।
ਕੈਪਸਨ : ਭੀਖੀ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਹਰਜੀਤ ਸਿੰਘ ਗਰੇਵਾਲ।
ਪਿੰਡ ਸਮਾਉਂ ਵਿਖੇ ਨਗਰ ਕੀਰਤਨ ਸਜਾਏ ਗਏ
ਭੀਖੀ,6ਜਨਵਰੀ (ਸੰਦੀਪ ਤਾਇਲ) ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਗੁਰੂਦੁਆਰਾ ਪਾਤਸ਼ਾਹੀ ਨੌਵੀ ਪਿੰਡ ਸਮਾੳਂ ਵਿਖੇ ਅੱਜ ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਆਖੰਡ ਪਾਠ ਸਾਹਿਬ ਦੀ ਆਰੰਭਤਾ ਹੋਈ ਅਤੇ ਪਿੰਡ ਵਾਸੀਆਂ ਵੱਲੋਂ ਗੁਰੂਦੁਆਰਾ ਸਾਹਿਬ ਦੇ ਪ੍ਰਬੰਧਕਾਂ ਦੇ ਸਹਿਯੋਗ ਨਾਲ ਪਿੰਡ ਵਿਖੇ ਨਗਰ ਕੀਰਤਨ ਸਜ਼ਾਏ ਗਏ। ਇਸ ਮੌਕੇ ਤੇ ਨਗਰ ਕੀਰਤਨ ਦੇ ਵੱਖ-ਵੱਖ ਪੜਾਵਾਂ ਦੌਰਾਨ ਨਗਰ ਵਾਸੀਆਂ ਵੱਲੋਂ ਲੰਗਰ ਲਗਾਏ ਗਏ। ਢਾਡੀ ਅਤੇ ਰਾਗੀ ਜੱਥਿਆਂ ਵੱਲੋਂ ਗੁਰਮੱਤ ਵਿਚਾਰ ਸੁਣਾਕੇ ਸੰਗਤਾ ਨੂੰ ਨਿਹਾਲ ਕੀਤਾ। ਨਗਰ ਕੀਰਤਨ ਦੌਰਾਨ ਸਰਪੰਚ ਡਾ. ਜਤਿੰਦਰ ਸਿੰਘ, ਸਾਬਕਾ ਸਰਪੰਚ ਡਾ. ਗੁਰਤੇਜ਼ ਸਿੰਘ ਚਹਿਲ, ਜਸਪਾਲ ਸਿੰਘ ਸਮਾੳਂ, ਬਹਾਦਰ ਸਿੰਘ, ਸੈਮਲ ਸਿੰਘ, ਗੁਰਸੇਵਕ ਸਿੰਘ ਜਵੰਦਾ, ਚਿਤਵੰਤ ਕੌਰ ਸਮਾੳਂ, ਸੁਖਵਿੰਦਰ ਸਿੰਘ, ਗੁਰਤੇਜ਼ ਸਿੰਘ ਜਵੰਦਾ, ਗੁਰਮੇਜ਼ ਸਿੰਘ, ਪ੍ਰਗਟ ਸਿੰਘ, ਕਰਮਜੀਤ ਕੌਰ ਆਦਿ ਸਿੱਖ ਸੰਗਤਾ ਮੋਜੂਦ ਸਨ। ਨਗਰ ਕੀਰਤਨ ਦੀ ਸੰਪਨਤਾ ਤੇ ਗੁਰੂਦੁਆਰਾ ਸਾਹਿਬ ਦੇ ਮੁੱਖ ਗ੍ਰੰਥੀ ਭਾਈ ਰਣਜੀਤ ਸਿੰਘ ਅਤਲਾ ਨੇ ਪਿੰਡ ਵਾਸੀਆਂ, ਰਾਗੀ ਅਤੇ ਢਾਡੀ ਜੱਥੇਆਂ ਦਾ ਧੰਨਵਾਦ ਕੀਤਾ।
ਕੈਪਸ਼ਨ: ਪਿੰਡ ਸਮਾੳਂ ਵਿਖੇ ਸਜ਼ਾਏ ਨਗਰ ਕੀਰਤਨ ਦੀ ਅਗੁਵਾਈ ਕਰਦੇ ਪੰਜ ਪਿਆਰੇ।