ਭੀਖੀ, 13 ਨਵੰਬਰ
ਬੀਤੇ ਦਿਨੀਂ ਗੁਰਦਾਸ ਸਿੰਘ(30) ਪੁੱਤਰ ਲਾਲ ਸਿੰਘ ਪਿੰਡ ਮੋਹਰ ਸਿੰਘ ਵਾਲਾ ਦਾ ਕਤਲ ਹੋ ਗਿਆ ਸੀ, ਭੀਖੀ ਪੁਲੀਸ ਨੇ ਉਕਤ ਮਾਮਲੇ ਵਿੱਚ ਗੁਰਲਾਲ ਸਿੰਘ ਗੁਰੀ ਨੂੰ ਗ੍ਰਿਫਤਾਰ ਕਰਕੇ ਲਾਸ਼ ਨੂੰ ਬਰਾਮਦ ਤੋਂ ਬਾਅਦ ਪੋਸਟ ਮਾਰਟਮ ਲਈ ਭੇਜ ਦਿੱਤਾ ਸੀ, ਮ੍ਰਿਤਕ ਦੇ ਪਰਿਵਾਰ ਅਤੇ ਪਿੰਡ ਵਾਸੀਆਂ ਨੇ ਇਸ ਮਾਮਲੇ ਦੀ ਡੁੰਘਾਈ ਨਾਲ ਜਾਂਚ ਕਰਨ ਸਬੰਧੀ ਭੀਖੀ ਥਾਣੇ ਵਿੱਚ ਧਰਨਾ ਰੱਖ ਦਿੱਤਾ।
ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਆਗੂ ਗੁਰਚਰਨ ਸਿੰਘ ਭੀਖੀ ਨੇ ਧਰਨੇ ਸੰਬੋਧਨ ਨੂੰ ਕਰਦਿਆਂ ਕਿਹਾ ਕਿ ਪੁਲੀਸ ਦੀ ਢਿੱਲੀ ਕਾਰਵਾਈ ਸਬੰਧੀ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਭੀਖੀ ਥਾਣੇ ਅੰਦਰ ਧਰਨਾ ਦੇਣਾ ਪਿਆ ਹੈ, ਉਹਨਾਂ ਕਿਹਾ ਕਿ ਗੁਰਦਾਸ ਸਿੰਘ ਦਾ ਕਾਤਲ ਕਰਨ ਵਿੱਚ ਕਿਸੇ ਇੱਕ ਵਿਅਕਤੀ ਦੀ ਸਾਜ਼ਿਸ਼ ਨਹੀਂ, ਸਗੋਂ ਕੁਝ ਹੋਰ ਲੋਕਾਂ ਦਾ ਵੀ ਹੱਥ ਹੈ, ਜਿੰਨਾ ਸਮਾਂ ਪੁਲੀਸ ਮੁਲਜ਼ਮ ਗੁਰਲਾਲ ਸਿੰਘ ਦਾ ਰਿਮਾਂਡ ਲੈ ਕੇ ਦੂਜੇ ਮੁਲਜ਼ਮਾਂ ਨੂੰ ਗ੍ਰਿਫਤਾਰ ਨਹੀਂ ਕਰਦੀ ਤਦ ਤੱਕ ਧਰਨਾ ਜਾਰੀ ਰਹੇਗਾ, ਉਹਨਾਂ ਕਿਹਾ ਕਿ ਕੱਲ੍ਹ ਨੂੰ ਧਰਨੇ ਰਣਨੀਤੀ ਤਿਆਰ ਕਰਕੇ ਵੱਡਾ ਸੰਘਰਸ਼ ਵਿੱਢਿਆ ਜਾਵੇਗਾ।
ਥਾਣਾ ਮੁਖੀ ਭੀਖੀ ਨੇ ਕਿਹਾ ਕਿ ਉਹਨਾਂ ਨੂੰ ਅਗਲੇਰੀ ਕਾਰਵਾਈ ਕਰਨ ਲਈ ਸਮਾਂ ਦਿੱਤਾ ਜਾਵੇ ਅਤੇ ਧਰਨਾ ਚੁੱਕਣ ਲਈ ਸਲਾਹ ਦਿੱਤੀ, ਪਰ ਪਿੰਡ ਵਾਸੀਆਂ ਨੇ ਇਨਕਾਰ ਕਰ ਦਿੱਤਾ, ਥਾਣੇ ਅੰਦਰ ਵੱਡੀ ਗਿਣਤੀ ਵਿੱਚ ਔਰਤਾਂ ਤੇ ਵਿਅਕਤੀਆਂ ਨੇ ਆਪਣੇ ਬਿਸਤਰੇ ਵਿਸਾ ਲਏ।
ਫੋਟੋ ਕੈਪਸ਼ਨ: ਭੀਖੀ ਥਾਣੇ ਅੰਦਰ ਧਰਨੇ ਨੂੰ ਸੰਬੋਧਨ ਕਰਦੇ ਹੋਏ ਕਿਸਾਨ ਆਗੂ।