ਤਿਉਹਾਰਾਂ ਦੇ ਮੱਦੇਨਜ਼ਰ ਵਿਦਿਆਰਥੀਆਂ ਨੇ ਹੱਥੀਂ ਬਣਾਈਆਂ ਵਸਤਾਂ ਦੀ ਪ੍ਰਦਰਸ਼ਨੀ ਲਗਾਈ
ਬਠਿੰਡਾ 22 ਅਕਤੂਬਰ
ਪੰਜਾਬ ਸਰਕਾਰ ਅਤੇ ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਵਿਦਿਆਰਥੀਆਂ ਨੂੰ ਸਮੇਂ ਦੇ ਹਾਣੀ ਬਣਾਉਣ ਵਾਸਤੇ ਵੱਖ-ਵੱਖ ਤਰਾਂ੍ਹ ਦੇ ਪੋ੍ਗਰਾਮ ਉਲੀਕੇ ਜਾਂਦੇ ਹਨ ਜਿਸ ਤਹਿਤ ਹੁਣ ਪੂਰੇ ਪੰਜਾਬ ਵਿੱਚ ਵਿਦਿਆਰਥੀਆਂ ਨੂੰ ਸਵੈ ਰੋਜ਼ਗਾਰ ਅਪਨਾਉਣ ਲਈ ਪੰਜਾਬ ਯੰਗ ਇੰਟਰਪਰੀਨਿਉਰ ਅਧੀਨ ਬਿਜਨਸ ਬਲਾਸਟਰ ਪੋ੍ਗਰਾਮ ਦੀ ਸ਼ੁਰੂਆਤ ਕੀਤੀ ਗਈ।
ਇਸੇ ਲੜੀ ਤਹਿਤ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਸ਼ਿਵ ਪਾਲ ਗੋਇਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਅਕਲੀਆ ਵਿਖੇ ਵਿਦਿਆਰਥੀਆਂ ਵਲੋਂ ਤਿਉਹਾਰਾਂ ਦੇ ਸੀਜ਼ਨ ਨੂੰ ਮੁੱਖ ਰੱਖਦਿਆਂ ਆਪਣੇ ਹੱਥੀਂ ਚੀਜ਼ਾਂ ਤਿਆਰ ਕਰਕੇ ਪ੍ਰਦਰਸ਼ਨੀ ਲਗਾਈ।
ਇਸ ਮੋਕੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਇਕਬਾਲ ਸਿੰਘ ਬੁੱਟਰ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਅਤੇ ਬੋਲਦਿਆਂ ਕਿਹਾ ਕਿ ਉਨਾਂ੍ਹ ਦੱਸਿਆ ਕਿ ਇਸ ਪ੍ਰਾਜੈਕਟ ਦਾ ਮੁੱਖ ਮੰਤਵ ਵਿਦਿਆਰਥੀਆਂ ਨੂੰ ਨੌਕਰੀਆਂ ਦੀ ਇੰਤਜਾਰ ਕਰਨ ਦੀ ਬਜਾਏ ਸਵੈ ਰੁਜ਼ਗਾਰ ਨੂੰ ਅਪਨਾਉਣ ਲਈ ਪੇ੍ਰਿਤ ਕਰਨਾ ਹੈ।ਇਸ ਨਾਲ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਹੁਣ ਰੋਜ਼ਗਾਰ ਮੰਗਣ ਵਾਲੇ ਨਹੀਂ ਸਗੋਂ ਰੋਜ਼ਗਾਰ ਦਾਤਾ ਬਣਨਗੇ।
ਜ਼ਿਲ੍ਹਾ ਗਾਈਡੈਸ ਕੋਸਲਰ ਰਾਜਵੀਰ ਔਲਖ ਨੇ ਕਿਹਾ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਕਲੀਆ ਕਲਾਂ ਬਿਜ਼ਨਸ ਬਲਾਸਟਰ ਪ੍ਰੋਗਰਾਮ ਕਰਾਉਣ ਵਾਲਾ ਮੋਹਰੀ ਜ਼ਿਲ੍ਹਾ ਬਣਿਆ ਹੈ। ਅਤੇ ਉਹਨਾਂ ਵਲੋ ਬੱਚਿਆਂ ਵਲੋਂ ਤਿਆਰ ਕੀਤੇ ਹੱਥੀਂ ਤਿਆਰ ਕੀਤੇ ਸਮਾਨ ਦੀ ਸ਼ਲਾਘਾ ਕੀਤੀ ਅਤੇ ਸਮੁੱਚੇ ਸਟਾਫ ਨੂੰ ਇਸ ਵਿਸ਼ੇਸ਼ ਉਪਰਾਲੇ ਲਈ ਵਧਾਈਆਂ ਦਿੱਤੀਆਂ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਿੰਸੀਪਲ ਬਲਦੇਵ ਸਿੰਘ ਬਲਾਕ ਗੋਨਿਆਣਾ ਦੇ ਨੋਡਲ ਬਲਰਾਜ ਸਿੰਘ ਸਰਾਂ, ਸਕੂਲ ਬਿਜ਼ਨਸ ਬਲਾਸਟਰ ਇੰਚਾਰਜ ਹਰਕੰਵਰਪ੍ਰੀਤ ਕੌਰ, ਐਸ.ਐਸ ਮਾਸਟਰ ਬਲਜਿੰਦਰ ਸਿੰਘ ਰਣਧੀਰ ਸਿੰਘ, ਮਾਸਟਰ ਮੱਖਣ ਸਿੰਘ, ਪਰਮਜੀਤ ਸਿੰਘ ਜੈਲਦਾਰ, ਸਿਕੰਦਰ ਸਿੰਘ ਮੈਂਬਰ ਆਦਿ ਹਾਜ਼ਰ ਸਨ।