-ਪੈਨਸ਼ਨਰਾਂ ਦੇ ਕੰਮਕਾਜ ਪਹਿਲ ਦੇ ਆਧਾਰ ਤੇ ਹੱਲ ਕਰਵਾਉਣ ਦੇ ਯਤਨ ਜਾਰੀ ਰਹਿਣਗੇ-ਪ੍ਰਧਾਨ
ਮਾਨਸਾ 4 ਜੂਨ (ਨਾਨਕ ਸਿੰਘ ਖੁਰਮੀ) ਪੁਲਿਸ ਪੈਨਸ਼ਨਰਜ ਜਿਲਾ ਇਕਾਈ ਮਾਨਸਾ ਵੱਲੋਂ ਅੱਜ ਆਪਣੇ ਦਫਤਰ ਵਿੱਚ ਮਹੀਨਾਵਾਰ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਸ਼੍ਰੀ ਬੂਟਾ ਸਿੰਘ,ਪੀਪੀਐਸ. ਉਪ ਕਪਤਾਨ ਪੁਲਿਸ ਸਬ-ਡਵੀਜਨ ਮਾਨਸਾ ਬਤੌਰ ਨੋਡਲ ਅਫਸਰ ਹਾਜ਼ਰ ਆਏ। ਸਟੇਜ ਸੈਕਟਰੀ ਦੀ ਜਿੰਮੇਵਾਰੀ ਅਮਰਜੀਤ ਸਿੰਘ ਭਾਈਰੂਪਾ ਵੱਲੋਂ ਨਿਭਾਈ ਗਈ। ਪਿਛਲੇ ਮਾਹ ਦੌਰਾਨ ਸਵਰਗਵਾਸ ਹੋਏ ਪੈਨਸ਼ਨਰ ਸ਼੍ਰੀ ਚੇਤਾ ਸਿੰਘ ਸਾਬਕਾ ਡੀਐਸਪੀ ਵਾਸੀ ਤਲਵੰਡੀ ਸਾਬੋ ਅਤੇ ਸਾਬਕਾ ਇੰਸ: ਅੰਗਰੇਜ ਸਿੰਘ ਜੋਈਆਂ ਹਾਲ ਮਾਨਸਾ ਸਬੰਧੀ ਦੁੱਖ ਪ੍ਰਗਟ ਕਰਦਿਆਂ 2 ਮਿੰਟ ਦਾ ਮੋਨ ਧਾਰ ਕੇ ਇਸ ਵਿਛੁੜ ਚੁੱਕੇ ਸਾਥੀਆ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ।
ਇਸ ਮੌਕੇ ਬੂਟਾ ਸਿੰਘ ਡੀਐਸਪੀ ਨੇ ਦੱਸਿਆ ਕਿ ਮਾਣਯੋਗ ਐਸ.ਐਸ.ਪੀ.ਸਾਹਿਬ ਮਾਨਸਾ ਜੀ ਦੇ ਹੁਕਮ ਅਨੁਸਾਰ ਅੱਜ ਉਹ ਮੀਟਿੰਗ ਵਿੱਚ ਆਏ ਹਨ। ਜੇਕਰ ਕਿਸੇ ਸਾਥੀ ਨੂੰ ਪੈਨਸ਼ਨ ਸਬੰਧੀ,ਮਹਿਕਮਾ ਪੁਲਿਸ ਦੇ ਕੰਮਕਾਜ ਪ੍ਰਤੀ ਜਾਂ ਕੋਈ ਘਰੇਲੂ ਕੰਮਕਾਜ ਜਾਂ ਹੋਰ ਦੁੱਖ ਤਕਲੀਫ ਹੈ ਤਾਂ ਉਹ ਜੁਬਾਨੀ ਦੱਸ ਸਕਦਾ ਹੈ ਜਾਂ ਲਿਖਤੀ ਵੀ ਦੇ ਸਕਦਾ ਹੈ।
ਸਾਬਕਾ ਇੰਸ: ਗੁਰਚਰਨ ਸਿੰਘ ਮੰਦਰਾਂ ਪ੍ਰਧਾਨ ਪੁਲਿਸ ਪੈਨਸ਼ਨਰਜ ਵੈਲਫੇਅਰ ਐਸੋਸੀਏਸ਼ਨ ਮਾਨਸਾ ਵੱਲੋਂ ਦਫਤਰ ਦੀ ਜਗਾ ਅਤੇ ਬਿਲਡਿੰਗ ਦੇ ਨਵੀਨੀਕਰਨ ਸਬੰਧੀ, ਸਾਥੀਆ ਦੇ ਪੈਡਿੰਗ ਏਰੀਅਰ, ਪੈਡਿੰਗ ਮੈਡੀਕਲ ਬਿੱਲ, ਜੀ.ਆਈ.ਐਸ.ਬਿੱਲ, ਕਮਾਈ ਛੁੱਟੀ ਦੇ ਪੈਸੇ,ਪੈਨਸ਼ਨ ਜਾਣ ਸਮੇਂ ਮਿਲਦੀ 10 ਹਜਾਰ ਰੁਪਏ ਦੀ ਸਹਾਇਤਾ ਆਦਿ ਨਾ ਮਿਲਣ ਸਬੰਧੀ ਵਿਸਥਾਰ ਨਾਲ ਜਾਣੂ ਕਰਵਾਉਦਿਆ ਗਿਆ। ਜਿਹਨਾਂ ਨੇ ਇਹ ਵੀ ਦੱਸਿਆ ਗਿਆ ਕਿ ਪੈਨਸ਼ਨਰ ਸਾਥੀ ਦੀ ਮੌਤ ਹੋਣ ਤੇ ਜੋ ਸ਼ੋਕ ਸਲਾਮੀ ਦਿੱਤੀ ਜਾਂਦੀ ਸੀ ਜੋ ਹੁਣ ਬੰਦ ਕੀਤੀ ਗਈ ਹੈ,ਜਿਹਨਾਂ ਨੇ ਪੈਨਸ਼ਨਰ ਦੀ ਮੌਤ ਤੇ ਸ਼ੋਕ ਸਲਾਮੀ ਦਿੱਤੇ ਜਾਣ ਦੀ ਅਪੀਲ ਕੀਤੀ ਗਈ। ਨੋਡਲ ਅਫਸਰ ਸਹਿਬਾਨ ਵੱਲੋਂ ਵਿਸ਼ਵਾਸ ਦਿਵਾਇਆ ਗਿਆ ਕਿ ਇਹਨਾਂ ਸਾਰੇ ਮਸਲਿਆ/ਕੰਮਕਾਜ ਸਬੰਧੀ ਮਾਣਯੋਗ ਐਸ.ਐਸ.ਪੀ.ਸਾਹਿਬ ਜੀ ਦੇ ਧਿਆਨ ਵਿੱਚ ਲਿਆ ਕੇ ਪਹਿਲ ਦੇ ਆਧਾਰ ਪਰ ਬਣਦਾ ਯੋਗ ਹੱਲ ਕਰਵਾਇਆ ਜਾਵੇਗਾ।ਪ੍ਰਧਾਨ ਵੱਲੋਂ ਸਭਾ ਵਿੱਚ ਨਵੇਂ ਆਏ 9 ਪੈਨਸ਼ਨਰਾਂ ਸੁਰਜੀਤ ਸਿੰਘ ਝੰਡਾਂ ਕਲਾ, ਜਸਵੀਰ ਸਿੰਘ
ਮਾਨਸਾ, ਨਰਦੇਵ ਸਿੰਘ ਗੋਬਿੰਦਪੁਰਾ, ਹਰਪਾਲ ਸਿੰਘ ਸਰਦੂਲਗੜ,ਬਹਾਦਰ ਸਿੰਘ ਰੱਲਾ, ਹਰਦੀਪ ਸਿੰਘ ਲੱਲੂਆਣਾ, ਪਵਿੱਤਰ ਸਿੰਘ ਫਫੜੇ ਭਾਈਕੇ, ਹਰਮੰਦਰ ਸਿੰਘ ਸਰਦੂਲਗੜ ਅਤੇ ਮੁਖਿੰਦਰ ਸਿੰਘ ਨਥੇਹਾ ਦੇ ਗਲਾ ਵਿੱਚ ਹਾਰ ਪਾ ਕੇ ਜੀ ਆਇਆ ਆਖਿਆ ਗਿਆ ਅਤੇ ਉਹਨਾਂ ਨੂੰ ਸਭਾ ਦੀ ਮੈਂਬਰਸ਼ਿਪ ਜਾਰੀ ਕੀਤੀ ਗਈ। ਇਸ ਤੋਂ ਇਲਾਵਾ ਬੰਤ ਸਿੰਘ ਫੂਲਪੁਰੀ, ਸੁਖਵਿੰਦਰ ਸਿੰਘ ਧਾਲੀਵਾਲ, ਅਵਤਾਰ ਸਿੰਘ ਫੱਤਾ ਮਾਲੋਕਾ, ਕਾਨੂੰਨੀ ਸਲਾਹਕਾਰ ਰਾਮ ਸਿੰਘ ਅੱਕਾਂਵਾਲੀ ਆਦਿ ਬੁਲਾਰਿਆ ਨੇ ਪੈਨਸ਼ਨਰਜ ਸਬੰਧੀ ਮਸਲਿਆ ਤੇ ਆਪਣੇ ਆਪਣੇ ਵਿਚਾਰ ਪ੍ਰਗਟ ਕੀਤੇ।ਅਖੀਰ ਵਿੱਚ ਦਰਸ਼ਨ ਕੁਮਾਰ ਗੇਹਲੇ ਸੀਨੀਅਰ ਮੀਤ ਪ੍ਰਧਾਨ ਵੱਲੋਂ ਮੀਟਿੰਗ ਵਿੱਚ ਹਾਜ਼ਰ ਆਏ ਸਾਰੇ ਪੈਨਸ਼ਨਰ ਸਾਥੀਆ ਦਾ ਧੰਨਵਾਦ ਕਰਦਿਆ ਉਹਨਾਂ ਲਈ ਚਾਹ-ਪਾਣੀ ਦਾ ਸੁਚੱਜਾ ਪ੍ਰਬੰਧ ਕੀਤਾ ਗਿਆ।