ਕੌਮੀ ਅੰਕੜਾ ਦਫ਼ਤਰ ਜਲੰਧਰ ਨੇ ਲੋਕਾਂ ਨੂੰ ਕੀਤਾ ਜਾਗਰੂਕ
ਅੰਮ੍ਰਿਤਸਰ, 24 ਜੁਲਾਈ
ਭਾਰਤ ਦੇ ਨੀਤੀ ਨਿਰਮਾਣ ਨੂੰ ਆਕਾਰ ਦੇਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣ ਵਾਲੇ ਨੈਸ਼ਨਲ ਸੈਂਪਲ ਸਰਵੇ ਦੀ 75 ਵੀਂ ਵਰ੍ਹੇਗੰਢ ਮੌਕੇ ਕੌਮੀ ਅੰਕੜਾ ਦਫ਼ਤਰ, ਜਲੰਧਰ ਨੇ ਵੀਰਵਾਰ ਨੂੰ ਰੇਲ ਕੋਚ ਫੈਕਟਰੀ, ਕਪੂਰਥਲਾ ਵਿਖੇ ਇੱਕ ਐਨਐੱਸਐੱਸ ਬੂਥ ਲਾਇਆ | ਇਸ ਮੌਕੇ ਵਿਭਾਗ ਦੇ ਅਧਿਕਾਰੀਆਂ ਨੇ ਐਨਐੱਸਐੱਸ ਵੱਲੋਂ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਅਤੇ ਸਰਵੇਖਣਾਂ ਨੂੰ ਦਰਸਾਉਂਦੇ ਹੋਏ ਪੈਂਫਲੇਟ ਵੰਡੇ, ਜਿਸ ਦਾ ਵਿਸ਼ਾ ਸੀ: “ਐਨਐੱਸਐੱਸ – ਇੱਕ ਸ਼ਾਨਦਾਰ ਅਤੀਤ ਤੋਂ ਵਿਕਸਤ ਭਾਰਤ ਲਈ ਇੱਕ ਉਜਵਲ ਭਵਿੱਖ”।
ਇਸ ਪ੍ਰੋਗਰਾਮ ਦੌਰਾਨ ਅਰੁਣ ਕੁਮਾਰ, ਸਹਾਇਕ ਨਿਦੇਸ਼ਕ, ਉਮੇਸ਼ ਕੁਮਾਰ ਲਿਮ੍ਬੂ, ਬਲਰਾਮ ਸਿੰਘ ਅਤੇ ਸ਼੍ਰੀਮਤੀ ਮਨੀਸ਼ਾ, ਰਾਹੁਲ ਸ਼ਰ੍ਮਾ, ਸੀਨੀਅਰ ਸਟੈਟਿਸਟਿਕਲ ਅਫ਼ਸਰ, ਅਤੇ ਸ਼ਰਵਸ਼੍ਰੀ/ ਬਲਵਿੰਦਰ ਕੌਰ, ਸੋਨਿਕਾ ਅਤਰੀ, ਰਵਿੰਦਰ, ਚੇਤਨ ਕੁਮਾਰ ਅਤੇ ਸਤਨਾਮ ਸਿੰਘ ਮੌਜੂਦ ਸਨ ।
ਕੌਮੀ ਅੰਕੜਾ ਦਫ਼ਤਰ (NSO), ਜੋ ਕਿ ਅੰਕੜਾ ਅਤੇ ਕਾਰਜਕ੍ਰਮ ਲਾਗੂਕਰਨ ਮੰਤਰਾਲੇ ਦੇ ਅਧੀਨ ਹੈ, 1950 ਤੋਂ ਦੇਸ਼ ਦੀ ਸੇਵਾ ਵਿੱਚ ਹੈ। ਐਨਐੱਸਐੱਸ ਅਕਤੂਬਰ 2024 ਤੋਂ ਸਤੰਬਰ 2025 ਤੱਕ ਆਪਣੇ ਸਰਵੇਖਣਾਂ ਦੀ 75 ਸਾਲਾਂ ਦੀ ਯਾਤਰਾ ਦਾ ਜਸ਼ਨ ਮਨਾ ਰਿਹਾ ਹੈ। ਐਨਐੱਸਐੱਸ, ਦੇਸ਼-ਪੱਧਰੀ ਵੱਡੇ ਪੈਮਾਨੇ ਦੇ ਨਮੂਨਾ ਸਰਵੇਖਣਾਂ ਰਾਹੀਂ ਵੱਖ-ਵੱਖ ਸਮਾਜਿਕ-ਆਰਥਿਕ ਪੈਮਾਨਿਆਂ ‘ਤੇ ਮਜ਼ਬੂਤ ਡਾਟਾਬੇਸ ਵਿਕਸਤ ਕਰ ਰਿਹਾ ਹੈ, ਜਿਸ ਨੇ ਕੇਂਦਰ ਅਤੇ ਰਾਜ ਸਰਕਾਰਾਂ ਨੂੰ ਵਿਕਾਸ ਯੋਜਨਾ ਅਤੇ ਨੀਤੀ ਬਣਾਉਣ ਵਿੱਚ ਮਦਦ ਕੀਤੀ ਹੈ।
ਐਨਐੱਸਐੱਸ ਦੀ ਯਾਤਰਾ 1950 ਵਿੱਚ ਯੋਜਨਾ ਮੰਤਰਾਲੇ ਦੇ ਅਧੀਨ ਰਾਸ਼ਟਰੀ ਨਮੂਨਾ ਸਰਵੇਖਣ ਦੀ ਸਥਾਪਨਾ ਨਾਲ ਸ਼ੁਰੂ ਹੋਈ। ਪਹਿਲਾ ਐਨਐੱਸਐੱਸ ਸਰਵੇਖਣ ਅਕਤੂਬਰ 1950 ਤੋਂ ਮਾਰਚ 1951 ਤੱਕ ਕੀਤਾ ਗਿਆ ਸੀ, ਜਿਸ ਵਿੱਚ ਘਰੇਲੂ ਜਾਣਕਾਰੀ, ਖੇਤੀਬਾੜੀ ਅਤੇ ਪਸ਼ੂਪਾਲਣ, ਘਰੇਲੂ ਉਦਯੋਗ, ਹਥਕਲਾ ਅਤੇ ਵਪਾਰ, ਸੇਵਾਵਾਂ ਅਤੇ ਵਿੱਤੀ ਕਾਰਜਵਾਹੀਆਂ ਅਤੇ ਘਰੇਲੂ ਉਪਭੋਗਤਾ ਖ਼ਰਚ ਵਰਗੇ ਆਰਥਿਕ ਪੱਖਾਂ ਨੂੰ ਕਵਰ ਕੀਤਾ ਗਿਆ। ਇਨ੍ਹਾਂ ਸਾਲਾਂ ਦੌਰਾਨ ਐਨਐੱਸਐੱਸ ਨੇ ਕਈ ਮਹੱਤਵਪੂਰਨ ਸਰਵੇਖਣ ਕੀਤੇ ਹਨ, ਜੋ ਭਾਰਤ ਵਿੱਚ ਯੋਜਨਾ ਅਤੇ ਨੀਤੀ ਫੈਸਲਿਆਂ ਲਈ ਬਹੁਤ ਹੀ ਮਹੱਤਵਪੂਰਨ ਸਾਬਤ ਹੋਏ ਹਨ।