Bhikhi, 1 September
ਵਧੀਕ ਡਿਪਟੀ ਕਮਿਸ਼ਨਰ (ਜ) ਮਾਨਸਾ ਜੀਆਂ ਦੇ ਦਿਸ਼ਾਂ-ਨਿਰਦੇਸ਼ਾ ਅਨੁਸਾਰ ਕਾਰਜ ਸਾਧਕ ਅਫਸਰ ਸ਼੍ਰੀ ਅਸ਼ੀਸ ਕੁਮਾਰ ਜੀ ਦੀ ਅਗਵਾਈ ਹੇਠ ਅਤੇ ਪ੍ਰਬੰਧਕ ਗਾਊਸ਼ਾਲਾ ਕਮੇਟੀ, ਸਥਾਨਕ ਲੋਕਾਂ ਦੇ ਸਹਿਯੋਗ ਨਾਲ ਸਦਕਾ ਨਗਰ ਪੰਚਾਇਤ ਭੀਖੀ ਦੇ ਅਧਿਕਾਰੀਆਂ ਵੱਲੋਂ ਸਵੱਛਤਾ ਹੀ ਸੇਵਾ ਤਹਿਤ ਨੈਸ਼ਨਲ ਵਾਇਡ ਮੁਹਿੰਮ ਇੱਕ ਦਿਨ ਇੱਕ ਘੰਟਾ ਸਫਾਈ ਮੁਹਿੰਮ ਵਿੱਚ ਵੱਖ-ਵੱਖ ਪਬਲਿਕ ਥਾਵਾਂ, ਰੈਜੀਡੈਸ਼ਲ ਏਰੀਏ, ਸਰਕਾਰੀ ਅਦਾਰੇ ਅਤੇ ਪਾਰਕਾ ਦੀ ਸਫਾਈ ਕੀਤੀ ਗਈ। ਇਸ ਮੁਹਿੰਮ ਦਾ ਮੁੱਖ ਮੰਤਵ ਸ਼ਹਿਰ ਨੂੰ ਕੂੜਾ ਰਹਿਤ ਅਤੇ ਸਾਫ-ਸੁਥਰਾ ਵਾਤਾਵਰਨ ਪ੍ਰਦਾਨ ਕਰਨਾ। ਸਫਾਈ ਦੌਰਾਨ ਇੱਕਠੇ ਹੋਏ ਕੂੜੇ ਨੂੰ ਡੰਪ ਸਾਇਟ ਉੱਪਰ ਭੇਜਿਆਂ ਗਿਆ। ਇਸ ਮੁਹਿੰਮ ਦੌਰਾਨ ਸਥਾਨਕ ਲੋਕਾਂ ਵੱਲੋਂ ਕਾਰਜ ਸਾਧਕ ਅਫਸਰ ਨੂੰ ਵਿਸ਼ਵਾਸ ਦਿਵਾਇਆ ਗਿਆ ਕਿ ਉਹ ਪਲਾਸਟਿਕ ਦੀ ਵਰਤੋਂ ਨਹੀ ਕਰਨਗੇ ਅਤੇ ਵਾਤਾਵਰਨ ਨੂੰ ਸਾਫ-ਸੁਥਰਾ ਅਤੇ ਸੁੰਦਰ ਬਣਾਉਣ ਵਿੱਚ ਸਹਿਯੋਗ ਦੇਣਗੇ। ਇਸ ਮੌਕੇ ਤੇ ਪ੍ਰਧਾਨ ਅਸ਼ੋਕ ਕੁਮਾਰ, ਲਾਜਪਤ ਸ਼ਰਮਾ, ਦਨੇਸ਼ ਕੁਮਾਰ, ਦਰਸ਼ਨ ਮਿੱਤਲ, ਅਰੁਣ ਕੁਮਾਰ, ਸ਼ੈਸਨ ਮਿੱਤਲ, ਮਨੋਜ ਕੁਮਾਰ ਐਡਵੋਕੇਟ, ਸੰਦੀਪ ਕੁਮਾਰ ਦੀਪੂ, ਸੰਦੀਪ ਜਿੰਦਲ ਅਤੇ ਨਗਰ ਪੰਚਾਇਤ ਭੀਖੀ ਦੇ ਅਧਿਕਾਰੀ ਸ਼੍ਰੀ ਰੁਸਤਮ ਸ਼ੇਰ ਸੋਢੀ (ਸੈਨੇਟਰੀ ਇੰਸਪੈਕਟਰ), ਰਾਮ ਸਿੰਘ (ਸੈਨੇਟਰੀ ਕਲਰਕ), ਉਰਮੀਲਾ ਦੇਵੀ (ਸੀ.ਐੱਫ.), ਮਨਪ੍ਰੀਤ ਕੌਰ (ਕੰਪਿਊਟਰ- ਉਪਰੇਟਰ), ਸੁਖਵਿੰਦਰ ਸਿੰਘ (ਸੇਵਾਦਾਰ), ਬਣੀਆ ਰਾਮ (ਸਫਾਈ-ਸੇਵਕ), ਮੋਟੀਵੇਟਰ ਬੀਰਾ ਕੌਰ ਅਤੇ ਮੁਬੀਨ ਹਾਜ਼ਰ ਅਤੇ ਸਾਰੇ ਸਫਾਈ ਕਰਮਚਾਰੀ ਹਾਜ਼ਰ ਰਹੇ।
ਨੈਸਨਲ ਵਾਇਡ ਮੁਹਿੰਮ ਇੱਕ ਦਿਨ ਇੱਕ ਘੰਟਾ ਵਿਸ਼ੇਸ ਸਫਾਈ ਮੁਹਿੰਮ
Leave a comment