ਮਾਨਸਾ 30 ਦਸੰਬਰ (ਨਾਨਕ ਸਿੰਘ ਖੁਰਮੀ) ਉੱਘੇ ਸਮਾਜ ਸੇਵੀ ਨਾਜਰ ਸਿੰਘ ਮਾਨਸਾਹੀਆ ਵੱਲੋਂ ਪਿੰਡ ਭੈਣੀ ਬਾਘਾ ਅਤੇ ਮਾਨਸਾ ਦੀਆਂ 10 ਬੇਰੁਜ਼ਗਾਰ ਲੜਕੀਆਂ ਨੂੰ ਆਪਣਾ ਰੁਜ਼ਗਾਰ ਚਲਾਉਣ ਲਈ ਸਿਲਾਈ ਮਸ਼ੀਨਾਂ ਦਿੱਤੀਆਂ ਗਈਆਂ। ਮਸ਼ੀਨਾਂ ਭੇਂਟ ਕਰਨ ਉਪਰੰਤ ਸਰਦਾਰ ਨਾਜਰ ਸਿੰਘ ਮਾਨਸਾਹੀਆ ਨੇ ਕਿਹਾ ਕਿ ਮੈ ਜਿੰਨੀ ਮਦਦ ਕਰ ਸਕਦਾ ਹਾਂ ਹਰ ਸਮੇਂ ਤਿਆਰ ਰਹਾਂਗਾ ਅਤੇ ਤੁਸੀਂ ਕੋਸ਼ਿਸ਼ ਕਰੋ ਕਿ ਇੱਕ ਗਰੁੱਪ ਬਣਾ ਕੇ ਵੱਡੇ ਪੱਧਰ ਤੇ ਸਿਲਾਈ ਦਾ ਕੰਮ ਸ਼ੁਰੂ ਕਰੋ ਤਾਂ ਕਿ ਤੁਸੀਂ ਖੁਦ ਆਪਣੇ ਪੈਰਾਂ ਤੇ ਆਪ ਖੜੀਆਂ ਹੋ ਸਕੋ। ਇਸ ਸਮੇਂ ਸਰਦਾਰ ਨਾਜਰ ਸਿੰਘ ਮਾਨਸਹੀਆ ਤੋਂ ਇਲਾਵਾ ਨਸੀਬ ਸਿੰਘ, ਸੁਖਵਿੰਦਰ ਸਿੰਘ ਘੱਦੀ ਭੈਣੀ ਬਾਘਾ, ਆਮਰਪਾਲ ਕੌਰ ਸਾਬਕਾ ਪੰਚ ਭੈਣੀ ਬਾਘਾ, ਕ੍ਰਿਸ਼ਨ ਐਮ ਸੀ ਮਾਨਸਾ ਵੀ ਮੌਜੂਦ ਸਨ
ਨਾਜਰ ਸਿੰਘ ਮਾਨਸਾਹੀਆ ਨੇ ਵੰਡੀਆਂ ਸਿਲਾਈ ਮਸ਼ੀਨਾਂ

Leave a comment