ਮਾਨਸਾ 5 ਜੂਨ (ਨਾਨਕ ਸਿੰਘ ਖੁਰਮੀ) ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲ ਮਾਨਸਾ ਨੇੜਲੇ ਪਿੰਡ ਨੰਗਲ ਖੁਰਦ ਇਕਾਈ ਦੀ ਚੋਣ ਬਲਾਕ ਪ੍ਰਧਾਨ ਜਗਸੀਰ ਸਿੰਘ ਜਵਾਹਰਕੇ ਦੀ ਪ੍ਰਧਾਨਗੀ ਹੇਠ ਕਰਵਾਈ ਗਈ। ਪ੍ਰਧਾਨ ਜਗਰਾਜ ਸਿੰਘ ਜਨਰਲ ਸਕੱਤਰ ਗੁਰਦੇਵ ਸਿੰਘ ਖਜਾਨਚੀ ਕਰਮ ਸਿੰਘ ਸੀਨੀਅਰ ਮੀਤ ਪ੍ਰਧਾਨ, ਰੂਬੀ ਸਿੰਘ ਮੀਤ ਪ੍ਰਧਾਨ, ਗਾਂਧੀ ਸਿੰਘ ਸੰਗਠਨ ਸਕੱਤਰ, ਗੁਰਚਰਨ ਸਿੰਘ ਚੁਣੇ ਗਏ। ਕਿਸਾਨ ਆਗੂ ਜਗਸੀਰ ਸਿੰਘ ਜਵਾਹਰਕੇ ਨੇ ਕਿਹਾ ਕਿ 1 ਜੂਨ ਤੋਂ ਝੋਨੇ ਦਾ ਸੀਜਨ ਸ਼ੁਰੂ ਹੋ ਚੁੱਕਾ ਹੈ ਪਰ ਨਹਿਰੀ ਪਾਣੀ ਬਿਨਾਂ ਨਹਿਰਾਂ/ਕੱਸੀਆਂ ਸੁੱਕੀਆਂ ਪਈਆਂ ਹਨ ਉਹਨਾਂ ਨਾ ਕਿਹਾ ਕਿ ਮਾਨਸਾ ਇਲਾਕੇ ਚ ਧਰਤੀ ਹੇਠਲਾ ਪਾਣੀ ਖਾਰਾ ਹੋਣ ਕਾਰਣ ਲੋਕ ਵਾਟਰ ਵਰਕਸ ਵਾਲਾ ਪਾਣੀ ਪੀਣ ਲਈ ਵਰਤਦੇ ਹਨ ਉਹਨਾਂ ਸਰਕਾਰ ਤੋਂ ਮੰਗ ਕੀਤੀ ਕਿ ਨਹਿਰਾਂ/ਕੱਸੀਆਂ ਚ ਨਹਿਰੀ ਪਾਣੀ ਤੁਰੰਤ ਛੱਡਿਆ ਜਾਵੇ ਤਾਂ ਜੋ ਲੋਕ ਨਹਿਰੀ ਪਾਣੀ ਆਪਣੀਆਂ ਜਰੂਰਤਾਂ ਅਨੁਸਾਰ ਵਰਤ ਸਕਣ।