ਜਿੱਥੇ ਅੱਜ ਦੇ ਨੌਜਵਾਨਾਂ ਵਿੱਚ ਨਸ਼ਿਆਂ ਦੇ ਸਮਾਜਿਕ, ਆਰਥਿਕ, ਬੌਧਿਕ ਕਾਰਨ ਪਾਏ ਜਾਂਦੇ ਹਨ ਉੱਥੇ ਮਾਨਸਿਕ ਭਾਵ ਕਿ ਮਨੋਵਿਗਿਆਨਿਕ ਕਾਰਨ ਵੀ ਹਨ। ਮਨੋਵਿਗਿਆਨ ਭਾਵ ਕਿ ਮਨ ਦਾ ਵਿਗਿਆਨ, ਜਿੱਥੇ ਕਿ ਮਨ ਕੋਈ ਸਰੀਰਕ ਅੰਗ ਨਹੀਂ ਬਲਕਿ ਮਨੁੱਖ ਦੇ ਵਿਚਾਰਾਂ, ਸ਼ਿਕਵਿਆਂ, ਸੋਚਾਂ, ਚਾਵਾਂ ਦਾ ਇੱਕ ਮਹਾਂ ਸੰਗ੍ਰਹਿ ਹੈ ।ਉਸਨੂੰ ਵਿਧੀ ਪੂਰਵਕ ਸਮਝਣ ਦੇ ਲਈ ਜੋ ਗਿਆਨ, ਜੋ ਰੂਪ ਰੇਖਾ ਮਨੁੱਖ ਨੇ ਤਿਆਰ ਕੀਤੀ ਹੈ ਉਸ ਨੂੰ ਮਨੋਵਿਗਿਆਨ ਕਿਹਾ ਜਾਂਦਾ ਹੈ। ਨਸ਼ਿਆਂ ਸਬੰਧੀ ਮਨੋਵਿਗਿਆਨਿਕ ਕਾਰਨਾਂ ਨੂੰ ਅਸੀਂ ਕਈ ਹਾਰਮੋਨਾਂ ਦੇ ਦੁਆਰਾ ਸਮਝ ਸਕਦੇ ਹਾਂ।
1.ਆਕਸੀਟੋਸਿਨ ਹਾਰਮੋਨ: ਇਹ ਹਾਰਮੋਨ ਮਨੁੱਖ ਦੀ ਉਤੇਜਨਾ, ਭਾਵਨਾਤਮਕ ਪਹੁੰਚ, ਸਵੈ ਕੰਟਰੋਲ, ਮਾਸਪੇਸ਼ੀਆਂ ਤੇ ਖੂਨ ਦੇ ਦਬਾਅ ਨਾਲ ਸੰਬੰਧਿਤ ਹੈ ।ਨਸ਼ਾ ਕਰਨ ਦੇ ਨਾਲ ਮਨੁੱਖ ਦੇ ਇਹ ਹਾਰਮੋਨ ਲਗਾਤਾਰ ਉਸ ਨੂੰ ਭਾਵਨਾਵਾਂ ਤੇ ਖੂਨ ਦੇ ਦਬਾਅ ਨੂੰ ਇੱਕ ਉਤੇਜਨਾ ਭਰਿਆ ਰਵੱਈਆ ਦਿੰਦੇ ਹਨ ।ਜਿੱਥੇ ਮਨੁੱਖ ਨੂੰ ਇੱਕ ਸਕੂਨ ਮਹਿਸੂਸ ਹੁੰਦਾ ਹੈ।
2. ਸਟ੍ਰੈੱਸ ਹਾਰਮੋਨ: ਇਹ ਹਾਰਮੋਨ ਮਨੁੱਖ ਦੇ ਵਰਤਾਵ, ਆਮ ਸਰੀਰਕ ਕਿਰਿਆਵਾਂ, ਕੰਮ ਦੀ ਰਫਤਾਰ ਅਤੇ ਦਿਮਾਗ ਦੀਆਂ ਗ੍ਰੰਥੀਆਂ ਨਾਲ ਸੰਬੰਧਿਤ ਹੁੰਦੇ ਹਨ। ਨਸ਼ੇ ਕਰਨ ਵਾਲੇ ਮਨੁੱਖ ਦੀਆਂ ਦਿਮਾਗ ਦੀਆਂ ਗ੍ਰੰਥੀਆਂ ਨੂੰ ਇਹ ਹਾਰਮੋਨ ਸੁੰਨ ਕਰ ਦਿੰਦਾ ਹੈ ।ਜਿਸ ਕਾਰਨ ਉਸ ਨੂੰ ਆਪਣੇ ਕੰਮ ਦੀ ਰਫਤਾਰ ਵਧਦੀ ਤੇ ਆਪਣਾ ਵਰਤਾਵ ਖੁਸ਼ਨੁਮਾ ਜਾਪਦਾ ਹੈ।ਨਸ਼ੇ ਕਾਰਨ ਇਹ ਹਾਰਮੋਨ ਮਨੁੱਖ ਨੂੰ ਚਿੰਤਾ ਤੇ ਤਣਾਅ ਮੁਕਤ ਕਰਾਉਣ ਦਾ ਅਭਿਆਸ ਕਰਵਾਉਂਦੇ ਹਨ।
3. ਸੈਕਸ ਹਾਰਮੋਨ: ਇਹ ਹਾਰਮੋਨ ਨਸ਼ਿਆਂ ਕਾਰਨ ਮਨੁੱਖ ਨੂੰ ਉਸਦੇ ਜਣਨ ਅੰਗਾਂ ਤੇ ਨਿਊਰੋਨ ਪ੍ਰਣਾਲੀ ਦੁਆਰਾ ਪ੍ਰਭਾਵਿਤ ਕਰਦਿਆਂ ਉਸ ਨੂੰ ਇੱਕ ਕਾਮੁਕ ਪ੍ਰਬਲਤਾ ਵਾਲੀ ਪ੍ਰਵਿਰਤੀ ਵਿੱਚ ਲੈ ਜਾਂਦੇ ਹਨ।
4. ਥਾਇਰਾਇਡ ਹਾਰਮੋਨ: ਇਹ ਹਾਰਮੋਨ ਮਨੁੱਖ ਦੇ ਡਿਪਰੈਸ਼ਨ ਨਾਲ਼ ਸੰਬੰਧਿਤ ਹੁੰਦਾ ਹੈ। ਨਸ਼ੇ ਕਾਰਨ ਇਹ ਹਾਰਮੋਨ ਵਧੇਰੇ ਉਤੇਜਿਤ ਹੁੰਦਿਆਂ ਮਨੁੱਖ ਨੂੰ ਇੱਕ ਗੈਰ ਜਿੰਮੇਵਾਰੀ ਵਾਲੇ ਵਾਤਾਵਰਨ ਵਿੱਚ ਮਹਿਸੂਸ ਕਰਾਉਂਦਿਆਂ ਮਾਨਸਿਕ ਤੌਰ ‘ਤੇ ਮਜਬੂਤ ਤੇ ਖੁਸ਼ੀ ਦਿੰਦਾ ਹੈ।
5. ਅਡਿਪੋਸਾਈਟ ਹਾਰਮੋਨ: ਇਹ ਹਾਰਮੋਨ ਮਨੁੱਖ ਦੇ ਨਾੜੀ ਪ੍ਰਣਾਲੀ ਤੇ ਪਾਚਨ ਪ੍ਰਕਿਰਿਆਵਾਂ ਨਾਲ ਸੰਬੰਧਿਤ ਹੈ। ਨਸ਼ਿਆਂ ਕਾਰਨ ਇਹ ਹਾਰਮੋਨ ਆਪਣੇ ਦੌਰੇ ਤੇ ਕਾਰਜ ਨੂੰ ਆਮ ਰਫਤਾਰ ਤੋਂ ਵਧਾਉਂਦਿਆਂ ਉਸਨੂੰ ਹਰ ਕਿਸਮ ਦੇ ਸਰੀਰਕ ਦਰਦ ਤੋਂ ਮੁਕਤ ਤੇ ਨਿਰੋਗ ਮਹਿਸੂਸ ਕਰਵਾਉਂਦਾ ਹੈ।
ਸੋ ਉਪਰੋਕਤ ਅਨੁਸਾਰ ਪੰਜ ਮੁੱਖ ਕਿਸਮ ਦੇ ਹਾਰਮੋਨ ਹਨ ਜੋ ਨਸ਼ੇ ਕਰਨ ਵਾਲੇ ਮਨੁੱਖ ਦੇ ਸਰੀਰ ਵਿੱਚ ਆਪਣੇ ਆਮ ਅਨੁਪਾਤ ਤੋਂ ਕਿਤੇ ਜ਼ਿਆਦਾ (ਕਾਰਜਸ਼ੀਲ) ਹੁੰਦਿਆਂ ਉਸ ਨੂੰ ਲਗਾਤਾਰ ਇੱਕ ਝੂਠੀ ਖੁਸ਼ੀ ਤੇ ਆਨੰਦਿਤ ਮਾਹੌਲ ਵਿੱਚ ਲਿਜਾਂਦੇ ਹਨ। ਨਸ਼ਾ ਟੁੱਟਣ ਦੀ ਸਥਿਤੀ ਵਿੱਚ ਇਨਾ ਹਾਰਮੋਨਾਂ ਦਾ ਅਨੁਪਾਤ ਵਿਗੜਨਾ ਸ਼ੁਰੂ ਹੁੰਦਾ ਹੈ ਤੇ ਸਾਰੀਆਂ ਸਰੀਰਕ, ਮਾਨਸਿਕ, ਨਾੜੀ ਪ੍ਰਣਾਲੀ ਆਦਿ ਪ੍ਰਕਿਰਿਆਵਾਂ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦੀਆਂ ਹਨ, ਜਿਸ ਨੂੰ ਤੋੜ ਲੱਗਣਾ ਆਖਦੇ ਹਾਂ।
ਪ੍ਰੰਤੂ ਮਨੋਵਿਗਿਆਨਿਕ ਤੌਰ ਤੇ ਇਸ ਦਾ ਇਲਾਜ ਡੌਪਾਮਾਈਨ ਹਾਰਮੋਨ ਸ੍ਰੇਣੀ ਹੈ। ਜੋ ਮਨੁੱਖ ਦੇ ਕੰਮ ਕਰਦਿਆਂ, ਖੇਡਦਿਆਂ, ਯੋਗਾ ਕਰਦਿਆਂ, ਸੰਗੀਤ ਸੁਣਦਿਆਂ, ਗਾਉਂਦਿਆਂ,ਲਿਖਦਿਆਂ, ਪੜ੍ਹਦਿਆਂ, ਸਾਹਿਤਿਕ ਗੱਲਾਂ ਕਰਦਿਆਂ ਤੇ ਸਮਾਜ ਵਿੱਚ ਵਿਚਰਦਿਆਂ, ਸਮੂਹਿਕ ਕੰਮ ਕਰਦਿਆਂ ਵੱਖ ਵੱਖ ਸ਼੍ਰੇਣੀਆਂ ਦੁਆਰਾ ਰਿਸਦੇ ਰਹਿੰਦੇ ਹਨ। ਜਿਨਾਂ ਦੇ ਰਿਸਾਵ ਨਾਲ ਮਨੁੱਖ ਨੂੰ ਖੁਸ਼ੀ ਤੇ ਚੜ੍ਹਦੀ ਕਲਾ ਮਹਿਸੂਸ ਹੁੰਦੀ ਹੈ। ਜਿੱਥੇ ਨਸ਼ਿਆਂ ਦੀ ਕੋਈ ਜਰੂਰਤ ਨਹੀਂ ਰਹਿੰਦੀ ਬਲਕਿ ਮਨੁੱਖ ਸਰੀਰਕ ਤੇ ਮਾਨਸਿਕ ਤੌਰ ਤੇ ਮਜਬੂਤ ਤੇ ਬੁੱਧੀ ਪੱਖੋਂ ਵਿਕਸਿਤ ਹੋ ਜਾਂਦਾ ਹੈ।
ਡਾ. ਜਸਪਾਲ ਸਿੰਘ
ਮੋਬ. 9478011059
ਇੰਚਾਰਜ ਅਕਾਦਮਿਕ ਕਾਰਜਾਂ
ਨਸ਼ਾ ਮੁਕਤੀ ਚੇਤਨਾ ਸੰਘ (ਪੰਜਾਬ)