ਐਕਟਰ ਬਾਡੀ ਦੇ ਨਵੇਂ ਪ੍ਰਧਾਨ
ਮਾਨਸਾ 04 ਅਗਸਤ —(ਨਾਨਕ ਸਿੰਘ ਖੁਰਮੀ)
ਸ਼੍ਰੀ ਸੁਭਾਸ਼ ਡਰਾਮੈਟਿਕ ਕਲੱਬ ਮਾਨਸਾ ਦੀ ਸੁਨਿਹਰੀ ਸਟੇਜ਼ ਤੋਂ ਸ਼੍ਰੀ ਰਾਮ ਲੀਲਾ ਜੀ ਦਾ ਮੰਚਨ ਹਰ ਸਾਲ ਪੂਰੀ ਸ਼ਰਧਾ ਅਤੇ ਲਗਨ ਨਾਲ ਕੀਤਾ ਜਾਂਦਾ ਹੈ ਅਤੇ ਇਸ ਨੂੰ ਸਫਲਤਾ ਪੂਰਵਕ ਸੰਪਨ ਕਰਨ ਲਈ ਕਲੱਬ ਦੇ ਮੈਂਬਰਾਂ ਦੀਆਂ ਵੱਖ—ਵੱਖ ਟੀਮਾਂ ਦਾ ਗਠਨ ਕਰਕੇ ਜਿ਼ੰਮੇਵਾਰੀਆਂ ਸੌਂਪੀਆਂ ਜਾਂਦੀਆਂ ਹਨ। ਜਿਸ ਦੀ ਲੜੀ ਤਹਿਤ ਸ਼੍ਰੀ ਸੁਭਾਸ਼ ਡਰਾਮੈਟਿਕ ਕਲੱਬ ਮਾਨਸਾ ਦੀ ਐਕਟਰ ਬਾਡੀ ਦੀ ਚੋਣ ਲਈ ਇੱਕ ਅਹਿਮ ਮੀਟਿੰਗ ਕਲੱਬ ਦੀ ਮੈਨੇਜਿੰਗ ਕਮੇਟੀ ਦੇ ਪ੍ਰਧਾਨ ਸ਼੍ਰੀ ਪ੍ਰਵੀਨ ਗੋਇਲ ਜੀ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿੱਚ ਸ਼੍ਰੀ ਨਵੀਨ ਸੋਨੂੰ ਰੱਲਾ (ਨੀਲਕੰਠ ਗਾਰਮੈਂਟਸ) ਨੂੰ ਕਲੱਬ ਦੇ ਮੈਂਬਰਾਂ ਵੱਲੋਂ ਸਰਵ—ਸੰਮਤੀ ਨਾਲ ਕਲੱਬ ਦੀ ਐਕਟਰ ਬਾਡੀ ਦਾ ਪ੍ਰਧਾਨ ਚੁਣਿਆ ਗਿਆ।
ਨਵ—ਨਿਯੁਕਤ ਪ੍ਰਧਾਨ ਨਵੀਨ ਸੋਨੂੰ ਰੱਲਾ ਨੇ ਸਮੂਹ ਕਲੱਬ ਦੇ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਕਲੱਬ ਵੱਲੋਂ ਸੌਂਪੀ ਗਈ ਇਸ ਅਹਿਮ ਜਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ ਅਤੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪੂਰੀ ਸ਼ਰਧਾ ਅਤੇ ਮਰਿਆਦਾ ਨਾਲ ਸ਼੍ਰੀ ਰਾਮ ਲੀਲਾ ਜੀ ਦਾ ਮੰਚਨ ਕੀਤਾ ਜਾਵੇਗਾ।ਉਨ੍ਹਾਂ ਕਿਹਾ ਕਿ ਸਮੂਹ ਕਲਾਕਾਰਾਂ ਵੱਲੋਂ ਪੂਰੀ ਭਾਵਨਾ ਨਾਲ ਸ਼੍ਰੀ ਰਾਮ ਚੰਦਰ ਜੀ ਦੇ ਜੀਵਨ ਬਾਰੇ ਪੂਰੇ ਵਿਸਥਾਰ ਨਾਲ ਸ਼ਰੋਤਿਆਂ ਨੂੰ ਜਾਣੂ ਕਰਵਾਇਆ ਜਾਵੇਗਾ।
ਕਲੱਬ ਦੀ ਹੋਈ ਚੋਣ ਵਿੱਚ ਸਰਪ੍ਰਸਤ ਲਈ ਸ਼੍ਰੀ ਜਗਮੋਹਨ ਸ਼ਰਮਾ, ਸ਼੍ਰੀ ਕੇ.ਕੇ. ਕੱਦੂ, ਡਾ. ਮਾਨਵ ਜਿੰਦਲ ਅਤੇ ਸ਼੍ਰੀ ਪਰਮਜੀਤ ਜਿੰਦਲ ਜੀ ਨੂੰ ਚੁਣਿਆ ਗਿਆ, ਰਾਜੇਸ਼ ਪੁੜਾ ਅਤੇ ਇੰਦਰਜੀਤ ਇੰਦਾ ਨੂੰ ਉਪ ਪ੍ਰਧਾਨ, ਮਨੋਜ ਅਰੋੜਾ ਨੂੰ ਜਨਰਲ ਸੈਕਟਰੀ, ਦੀਪਕ ਦੀਪੂ ਨੂੰ ਜੁਆਇੰਟ ਸੈਕਟਰੀ, ਪ੍ਰਵੀਨ ਟੋਨੀ ਸ਼ਰਮਾ, ਕੇ.ਸੀ.ਸ਼ਰਮਾ, ਵਿਨੋਦ ਪਠਾਨ ਅਤੇ ਮੁਕੇਸ਼ ਬਾਂਸਲ ਨੂੰ ਡਾਇਰੈਕਟਰ, ਸੇਵਕ ਸੰਦਲ ਨੂੰ ਸੰਗੀਤ ਨਿਰਦੇਸ਼ਕ, ਲੇਡੀਜ਼ ਡਾਇਰੈਕਟਰ ਤਰਸੇਮ ਹੋਂਡਾ ਤੇ ਗੋਰਾ ਸ਼ਰਮਾ ਅਤੇ ਪਰੋਮਟਰ ਵਜੋਂ ਬਨਵਾਰੀ ਬਜਾਜ, ਨਵਜੋਤ ਬੱਬੀ ਅਤੇ ਵਿਸ਼ਾਲ ਵਿੱਕੀ ਨੂੰ ਚੁਣਿਆ ਗਿਆ।
ਇਸ ਤੋਂ ਇਲਾਵਾ ਬਿਲਡਿੰਗ ਇੰਚਾਰਜ ਵਰੁਣ ਬਾਂਸਲ, ਰਮੇਸ਼ ਵਰਮਾ ਅਤੇ ਮਾਸਟਰ ਕ੍ਰਿਸ਼ਨ ਲਾਲ ਨੂੰ ਪੰਡਾਲ ਇੰਚਾਰਜ, ਰਾਜੂ ਬਾਵਾ, ਜੀਵਨ ਜੁਗਨੀ ਅਤੇ ਸਮਰ ਸ਼ਰਮਾ ਨੂੰ ਸਟੋਰ ਕੀਪਰ, ਅਮਨ ਗੁਪਤਾ ਅਤੇ ਗਗਨ ਜਿੰਦਲ ਨੂੰ ਨਾਇਟ ਇੰਚਾਰਜ, ਬਲਜੀਤ ਸ਼ਰਮਾ, ਡਾ. ਵਿਕਾਸ ਸ਼ਰਮਾ ਅਤੇ ਗੋਰਵ ਬਜਾਜ ਨੂੰ ਪ੍ਰੈਸ ਸਕੱਤਰ, ਰਾਜ ਕੁਮਾਰ ਰਾਜੀ, ਬੀਬਾ ਬਜਾਜ, ਮਹੇਸ਼ੀ, ਸੰਦੀਸ਼ ਅਤੇ ਚੇਤਨ ਨੂੰ ਸੀਨਰੀ ਇੰਚਾਰਜ, ਕੇਵਲ ਅਜਨਬੀ, ਅਸ਼ੋਕ ਟੀਟਾ, ਬੰਟੀ ਸ਼ਰਮਾ ਅਤੇ ਮਨਜੀਤ ਬੱਬੀ ਨੂੰ ਮੇਕਅੱਪ ਮੈਨ, ਜਗਨ ਨਾਥ ਕੋਕਲਾ ਨੂੰ ਥਾਲੀ ਇੰਚਾਰਜ ਚੁਣਿਆ ਗਿਆ।
ਕਲੱਬ ਦੇ ਸਮੂਹ ਮੈਂਬਰਾਂ ਵੱਲੋਂ ਇਸ ਸਾਲ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ ਕਲੱਬ ਦੇ ਮੈਂਬਰਾਂ ਸ਼੍ਰੀ ਵਿਜੈ ਜਿੰਦਲ (ਕੈਸ਼ੀਅਰ), ਸ਼੍ਰੀ ਦਰਸ਼ਨ ਸਿੰਘ (ਘੜਾ ਵਾਦਕ) ਅਤੇ ਪਵਨ ਕੁਮਾਰ (ਸੀਨਰੀ ਟੀਮ) ਤੋਂ ਇਲਾਵਾ ਸ਼੍ਰੀ ਰਾਮ ਨਾਟਕ ਕਲੱਬ ਦੇ ਅਹੁਦੇਦਾਰ ਸ਼੍ਰੀ ਸੁਰਿੰਦਰ ਲਾਲੀ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ।
ਇਸ ਮੌਕੇ ਰਜਿੰਦਰ ਰਾਜੀ, ਸੁਰਿੰਦਰ ਨੰਗਲੀਆ, ਪੰਡਿਤ ਪੁਨੀਤ ਸ਼ਰਮਾ ਗੋਗੀ, ਰਮੇਸ਼ ਬਚੀ, ਵਿਪਨ ਕੁਮਾਰ, ਮੋਹਨ ਸੋਨੀ, ਵਿਜੇ ਸ਼ਰਮਾ, ਬੰਟੀ ਤੋਂ ਇਲਾਵਾ ਕਲੱਬ ਦੇ ਅਹੁਦੇਦਾਰ ਅਤੇ ਹੋਰ ਮੈਂਬਰ ਵੀ ਮੌਜੂਦ ਸਨ।
ਨਵੀਨ ਸੋਨੂੰ ਰੱਲਾ ਸਰਵਸੰਮਤੀ ਨਾਲ ਚੁਣੇ ਗਏ ਸ਼੍ਰੀ ਸੁਭਾਸ਼ ਡਰਾਮਾਟਿਕ ਕਲੱਬ ਦੀ

Leave a comment