ਸਰਬ ਸੰਮਤੀ ਨਾਲ ਸੁਖਪ੍ਰੀਤ ਕੌਰ ਪ੍ਰਧਾਨ, ਪੱਪੀ ਸਿੰਘ ਅਤੇ ਪਰਵਿੰਦਰ ਸਿੰਘ ਗੋਰਾ ਵਾਈਸ ਪ੍ਰਧਾਨ ਚੁਣੇ ਗਏ।
ਭੀਖੀ, 10 ਜਨਵਰੀ
ਪਿਛਲੇ ਦਿਨੀਂ ਹੋਈਆ ਨਗਰ ਪੰਚਾਇਤ ਭੀਖੀ ਦੀਆਂ ਚੋਣਾਂ ਤੋਂ ਬਾਅਦ ਪ੍ਰਧਾਨ ਅਤੇ ਵਾਇਸ ਪ੍ਰਧਾਨ ਦੀ ਚੋਣ ਸਰਬਸੰਮਤੀ ਨਾਲ ਨੇਪਰੇ ਚੜ੍ਹ ਗਈ ਹੈ। ਚੋਣਾਂ ਦੋਰਾਨ ਜਿੱਤੇ ਆਜ਼ਾਦ ਉਮੀਦਵਾਰਾਂ ਦੁਆਰਾ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਅਤੇ ਹੋ ਰਹੇ ਵਿਕਾਸ ਦੇ ਕੰਮਾਂ ਨੂੰ ਦੇਖਦੇ ਹੋਏ ਵਾਰਡ ਨੰਬਰ 6 ਵਿੱਚੋਂ ਰਾਮ ਸਿੰਘ ਅਤੇ ਵਾਰਡ ਨੰਬਰ 8 ਵਿੱਚੋਂ ਪਰਵਿੰਦਰ ਸਿੰਘ ਗੋਰਾ ਨੇ ਵਿਧਾਇਕ ਡਾ. ਵਿਜੈ ਸਿੰਗਲਾ ਦੀ ਰਹਿਨੁਮਾਈ ਹੇਠ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ। ਡਾ. ਵਿਜੈ ਸਿੰਗਲਾ ਦੇ ਦੱਸਣ ਅਨੁਸਾਰ ਇਹਨਾਂ ਕੌਂਸਲਰਾਂ ਦੇ ਆਉਣ ਨਾਲ ਆਮ ਆਦਮੀ ਪਾਰਟੀ ਦਾ ਭੀਖੀ ਵਿੱਚ ਸਪਸ਼ੱਟ ਬਹੁਮੱਤ ਮਿਲ ਗਿਆ ਹੈ। ਜਿਸ ਕਰਕੇ ਅੱਜ ਭੀਖੀ ਨਗਰ ਕੌਂਸਲ ਦੇ ਪ੍ਰਧਾਨ ਅਤੇ ਵਾਇਸ ਪ੍ਰਧਾਨ ਦੀ ਚੋਣ ਵੀ ਸਰਬ ਸੰਮਤੀ ਨਾਲ ਹੀ ਕਰਵਾ ਦਿੱਤੀ ਗਈ ਹੈ। ਵਾਰਡ ਨੰਬਰ 13 ਤੋਂ ਆਪ ਦੇ ਉਮੀਦਵਾਰ ਸੁਖਪ੍ਰੀਤ ਕੌਰ ਜਿਨ੍ਹਾਂ ਨੇ ਵੱਡੇ ਮਾਰਜਨ ਨਾਲ ਜਿੱਤ ਪ੍ਰਾਪਤ ਕੀਤੀ ਸੀ ਉਹਨਾਂ ਨੂੰ ਸੰਮਤੀ ਨਾਲ ਹੀ ਭੀਖੀ ਨਗਰ ਕੌਂਸਲ ਦਾ ਪ੍ਰਧਾਨ ਚੁਣਿਆ ਗਿਆ ਅਤੇ ਵਾਰਡ ਨੰਬਰ 10 ਤੋਂ ਜਿੱਤੇ ਉਮੀਦਵਾਰ ਪੱਪੀ ਸਿੰਘ ਅਤੇ ਵਾਰਡ ਨੰਬਰ 8 ਵਿੱਚੋ ਜਿੱਤੇ ਉਮੀਦਵਾਰ ਪਰਵਿੰਦਰ ਸਿੰਘ ਗੋਰਾ ਨੂੰ ਵਾਇਸ ਪ੍ਰਧਾਨ ਵੀ ਸਰਬ ਸੰਮਤੀ ਨਾਲ ਹੀ ਬਣਾ ਦਿੱਤਾ ਗਿਆ ਹੈ। ਚੁਣੇ ਗਏ ਕੌਂਸਲਰਾਂ ਵੱਲੋਂ ਵਿਧਾਇਕ ਡਾ . ਵਿਜੈ ਸਿੰਗਲਾ ਜੀ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਸੁਖਰਾਜ ਦਾਸ ਐਮਸੀ. ਪਰਮਜੀਤ ਕੌਰ, ਸੁਰੇਸ਼ ਕੁਮਾਰ, ਹਰਪ੍ਰੀਤ ਸਿੰਘ ਚਹਿਲ ਆਦਿ ਹਾਜ਼ਰ ਸਨ।