ਆਮ ਆਦਮੀ ਪਾਰਟੀ ਦੇ 5, ਭਾਜਪਾ ਦਾ 1 ਅਤੇ 7 ਅਜਾਦ ਉਮੀਦਵਾਰ ਜੇਤੂ
ਭੀਖੀ,22ਦਸੰਬਰ (ਸੰਦੀਪ ਤਾਇਲ) ਨਗਰ ਪੰਚਾਇਤ ਭੀਖੀ ਦੀਆਂ ਚੋਣਾਂ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਅਮਨ ਸ਼ਾਂਤੀ ਨਾਲ ਸੰਪੰਨ ਹੋਈਆਂ। ਚੋਣਾਂ ਨੂੰ ਅਮਨ ਅਮਾਨ ਨਾਲ ਨੇਪਰੇ ਚਾੜਣ ਲਈ ਡਿਪਟੀ ਕਮਿਸ਼ਨਰ ਮਾਨਸਾ ਕੁਲਵੰਤ ਸਿੰਘ ਆਈ.ਏ.ਐਸ. ਅਤੇ ਐਸਐਸਪੀ ਮਾਨਸਾ ਭਾਗੀਰਥ ਸਿੰਘ ਮੀਨਾ ਨੇ ਵੱਖ-ਵੱਖ ਬੂਥਾਂ ਦਾ ਦੌਰਾਨ ਕੀਤਾ ਅਤੇ ਚੋਣ ਅਮਲੇ ਨੂੰ ਸ਼ਾਂਤੀਪੂਰਨ ਅਤੇ ਨਿਰਪੱਖਤਾ ਨਾਲ ਚੋਣ ਪ੍ਰਕਿਰਿਆ ਨੇਪਰੇ ਚਾੜਣ ਦੀ ਹਦਾਇਤ ਕੀਤੀ। ਚੋਣਾਂ ਦੌਰਾਨ ਪੁਲਿਸ ਪ੍ਰਸ਼ਾਸਨ ਵਲੋਂ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ। ਭੀਖੀ ਨਗਰ ਪੰਚਾਇਤ ਅਧੀਨ ਕੁੱਲ 77.78 ਪ੍ਰਤੀਸ਼ਤ ਵੋਟ ਪੋਲ ਹੋਈ। ਭੀਖੀ ਦੇ ਵਾਰਡ ਨੰ. 1 ਤੋਂ ਅਜਾਦ ਉਮੀਦਵਾਰ ਬਾਬਾ ਸੁਖਰਾਜ ਦਾਸ ਨੂੰ 569 ਵੋਟਾਂ ਹਾਸਿਲ ਕਰਕੇ ਵਿਰੋਧੀ ਆਪ ਦੇ ਵਰਿੰਦਰ ਸੋਨੀ ਤੋਂ 150 ਵੋਟਾਂ ਦੇ ਫਰਕ ਨਾਲ ਜੇਤੂ ਹੋਏ। ਵਾਰਡ ਨੰ. 2 ਤੋਂ ਆਪ ਦੇ ਪ੍ਰੇਮ ਕੁਮਾਰ ਪਹਿਲਾਂ ਹੀ ਵਿਰੋਧੀ ਉਮੀਦਵਾਰ ਦੇ ਕਾਗਜ ਰੱਦ ਹੋਣ ਕਾਰਨ ਨਿਰਵਿਰੋਧ ਜੇਤੂ ਸਨ। ਵਾਰਡ ਨੰ. 3 ਤੋਂ ਆਜਦ ਉਮੀਦਵਾਰ ਰਕਸ਼ਾ ਦੇਵੀ ਨੇ 557 ਵੋਟਾਂ ਹਾਸਿਲ ਕਰਕੇ ਆਪਣੇ ਵਿਰੋਧੀ ਆਪ ਦੇ ਉਮੀਦਵਾਰ ਸੀਮਾ ਰਾਣੀ ਨੂੰ 252 ਵੋਟਾਂ ਦੇ ਫਰਕ ਨਾਲ ਹਰਾਇਆ। ਵਾਰਡ ਨੰ. 4 ਤੋਂ ਭਾਜਪਾ ਦੇ ਸੁਰੇਸ਼ ਕੁਮਾਰ 401 ਵੋਟਾਂ ਹਾਸਿਲ ਕਰਕੇ ਆਮ ਆਦਮੀ ਪਾਰਟੀ ਦੇ ਇੰਦਰਜੀਤ ਸਿੰਘ ਨੂੰ 93 ਵੋਟਾਂ ਦੇ ਫਰਕ ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀ। ਵਾਰਡ ਨੰ. 5 ਤੋਂ ਅਜਾਦ ਉਮੀਦਵਾਰ ਪਰਮਜੀਤ ਕੌਰ ਨੂੰ 410 ਵੋਟਾਂ ਪ੍ਰਾਪਤ ਕਰਕੇ ਜਿੱਤ ਹਾਸਿਲ ਕੀਤੀ ਜਦਕਿ ਉਨਾਂ ਦੇ ਵਿਰੋਧੀ ਉਮੀਦਵਾਰ ਆਪ ਦੇ ਰਾਜਵੀਰ ਕੌਰ ਨੂੰ 215 ਅਤੇ ਭਾਜਪਾ ਦੀ ਕਮਲਪ੍ਰੀਤ ਕੌਰ ਨੂੰ 113 ਵੋਟ ਪ੍ਰਾਪਤ ਹੋਏ। ਵਾਰਡ ਨੰ. 6 ਤੋਂ ਅਜਾਦ ਉਮੀਦਵਾਰ ਰਾਮ ਸਿੰਘ ਚਹਿਲ ਨੇ ਆਪਣੇ ਵਿਰੋਧੀ ਉਮੀਦਵਾਰ ਆਪ ਦੇ ਰਾਜ ਕੁਮਾਰ ਸਿੰਗਲਾ ਨੂੰ 387 ਵੋਟਾਂ ਦੇ ਫਰਕ ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀ। ਵਾਰਡ ਨੰ. 7 ਤੋਂ ਆਪ ਦੀ ਚਰਨਜੀਤ ਕੌਰ ਨੇ 540 ਵੋਟਾਂ ਪ੍ਰਾਪਤ ਕਰਕੇ ਭਾਜਪਾ ਦੀ ਕੁਲਵਿੰਦਰ ਕੌਰ ਕਲੇਰ, ਅਜਾਦ ਉਮੀਦਵਾਰ ਪਰਮਜੀਤ ਕੌਰ ਅਤੇ ਆਰਤੀ ਨੂੰ ਹਰਾ ਕੇ ਜਿੱਤ ਹਾਸਿਲ ਕੀਤੀ। ਵਾਰਡ ਨੰ. 8 ਤੋਂ ਅਜਾਦ ਉਮੀਦਵਾਰ ਪਰਵਿੰਦਰ ਗੋਰਾ ਨੇ 564 ਵੋਟਾਂ ਹਾਸਿਲ ਕਰਕੇ ਜਿੱਤ ਪ੍ਰਾਪਤ ਕੀਤੀ। ਵਾਰਡ ਨੰ. 9 ਤੋਂ ਆਪ ਦੇ ਰਾਜਿੰਦਰ ਕੌਰ ਨੇ 391 ਵੋਟਾਂ ਪ੍ਰਾਪਤ ਕਰਕੇ ਆਪਣੇ ਵਿਰੋਧੀ ਮਧੂ ਰਾਣੀ ਨੂੰ 88 ਵੋਟਾਂ ਦੇ ਫਰਕ ਨਾਲ ਜਿੱਤ ਪ੍ਰਾਪਤ ਕੀਤੀ। ਵਾਰਡ ਨੰ. 10 ਤੋਂ ਆਪ ਦੇ ਪੱਪੀ ਸਿੰਘ ਨੂੰ ਸਿਰਫ ਇੱਕ ਵੋਟ ਨਾਲ ਆਪਣੇ ਵਿਰੋਧੀ ਗੁਰਦੀਪ ਸਿੰਘ ਤੋਂ ਜਿੱਤ ਪ੍ਰਾਪਤ ਹੋਈ। ਵਾਰਡ ਨੰ. 11 ਤੋਂ ਅਜਾਦ ਉਮੀਦਵਾਰ ਅਮਰਜੀਤ ਕੌਰ ਨੇ 425 ਵੋਟ ਹਾਸਿਲ ਕਰਕੇ ਆਪ ਦੀ ਜਸਵੀਰ ਕੌਰ ਨੂੰ 381 ਵੋਟਾਂ ਦੇ ਫਰਕ ਨਾਲ ਮਾਤ ਦਿੱਤੀ। ਵਾਰਡ ਨੰ. 12 ਤੋਂ ਅਜਾਦ ਉਮੀਦਵਾਰ ਹਰਪ੍ਰੀਤ ਸਿੰਘ ਚਹਿਲ ਨੇ 332 ਵੋਟਾਂ ਹਾਸਿਲ ਕਰਕੇ ਆਪਣੇ ਵਿਰੋਧੀ ਆਪ ਦੇ ਰਜਿੰਦਰ ਸਿੰਘ ਜਾਫਰੀ ਨੂੰ 10 ਵੋਟਾਂ ਦੇ ਫਰਕ ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀ। ਵਾਰਡ ਨੰ. 13 ਤੋਂ ਆਪ ਦੇ ਸੁਖਪ੍ਰੀਤ ਕੌਰ ਨੇ 509 ਵੋਟਾਂ ਹਾਸਿਲ ਕਰਕੇ ਜਿੱਤ ਪ੍ਰਾਪਤ ਕੀਤੀ।
ਨਗਰ ਪੰਚਾਇਤ ਭੀਖੀ ਦੀਆਂ ਚੋਣਾਂ ’ਚ ਕੁੱਲ 77.78 ਪ੍ਰਤੀਸ਼ਤ ਹੋਈ ਪੋਲਿੰਗ

Leave a comment