ਬੁਢਲਾਡਾ 9 ਸਤੰਬਰ (ਨਾਨਕ ਸਿੰਘ ਖੁਰਮੀ) ਸਥਾਨਕ ਸ਼ਹਿਰ ਅੰਦਰ ਅਧੂਰੇ ਪਏ ਵਿਕਾਸ ਕਾਰਜਾਂ ਸਬੰਧੀ ਨਗਰ ਕੌਂਸਲ ਦਫਤਰ ਵਿਖੇ ਮੀਤ ਪ੍ਰਧਾਨ ਨਰਿੰਦਰ ਕੌਰ ਵਿਰਕ ਦੀ ਅਗਵਾਹੀ ਹੇਠ ਕੌਂਸਲਰਾਂ ਵੱਲੋਂ ਮੀਟਿੰਗ ਕੀਤੀ ਗਈ, ਇਸ ਮੌਕੇ ਨਗਰ ਕੌਂਸਲ ਮੀਤ ਪ੍ਰਧਾਨ ਨਰਿੰਦਰ ਕੌਰ ਵਿਰਕ ਸਮੇਤ ਕੌਂਸਲਰ ਰਜਿੰਦਰ ਸਿੰਘ, ਕਮਲਜੀਤ ਕਾਲੂ ਮਦਾਨ, ਸੁਭਾਸ਼ ਵਰਮਾਂ, ਨਰੇਸ਼ ਕੁਮਾਰ, ਪ੍ਰੇਮ ਕੁਮਾਰ ਗਰਗ, ਕੰਚਨ ਮਦਾਨ, ਗੁਰਪ੍ਰੀਤ ਕੌਰ ਚਹਿਲ ਨੇ ਕਿਹਾ ਕਿ ਪਿਛਲੇ ਸਮੇਂ ਦੌਰਾਨ ਨਗਰ ਕੌਂਸਲ ਪ੍ਰਧਾਨ ਵੱਲੋਂ ਲਗਾਏ ਗਏ ਟੈਂਡਰਾਂ ਨੂੰ ਰੱਦ ਕੀਤੇ ਜਾਣਾ ਸ਼ਹਿਰ ਦੇ ਵਿਕਾਸ ਕਾਰਜਾਂ ਨੂੰ ਢਾਹ ਲੱਗੀ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਅੰਦਰ ਵਿਕਾਸ ਕਾਰਜਾਂ ਦੇ ਟੈਂਡਰਾਂ ਨੂੰ ਰੱਦ ਕਰਨਾ ਲੋਕਾਂ ਨਾਲ ਇੱਕ ਵੱਡਾ ਧੋਖਾ ਹੈ ਉਹਨਾਂ ਕਿਹਾ ਕਿ ਉਹ ਜਲਦ ਹੀ ਸ਼ਹਿਰ ਵਾਸੀਆਂ ਦੀ ਇੱਕ ਵੱਡੀ ਇਕੱਤਰਤਾ ਕਰਕੇ ਸ਼ਹਿਰ ਦੀ ਵਿਕਾਸ ਸੰਬੰਧੀ ਲੋਕਾਂ ਦੇ ਸੁਝਾਅ ਲਏ ਜਾਣਗੇ, ਮੌਜੂਦ ਕੌਂਸਲਰਾਂ ਵੱਲੋਂ ਸ਼ਹਿਰ ਦੇ ਵਿਕਾਸ ਕਾਰਜਾਂ ਚ ਪ੍ਰਧਾਨ ਸਮੇਤ ਕੁਝ ਵਿਅਕਤੀਆਂ ਵੱਲੋਂ ਅੜਿਕਾ ਲਗਾਇਆ ਜਾ ਰਿਹਾ ਹੈ। ਜਿਸ ਸੰਬੰਧੀ ਉਹ ਸ਼ਹਿਰ ਵਾਸੀਆਂ ਸਬੰਧੀ ਅੜਿਕਾ ਲਾਉਣ ਵਿਅਕਤੀਆਂ ਨੇ ਆਪਣਾ ਵਤੀਰਾ ਨਾਂ ਬਦਲਿਆ ਤਾਂ ਉਹ ਜਨਤਕ ਤੌਰ ਤੇ ਲੋਕਾਂ ਦੀ ਕਚੈਹਿਰੀ ਵਿੱਚ ਅਸਤੀਫੇ ਦੇਣ ਤੋਂ ਵੀ ਗੁਰੇਜ਼ ਨਹੀਂ ਕਰਨਗੇ। ਇੱਕ ਪਾਸੇ ਪੰਜਾਬ ਸਰਕਾਰ ਵਿਕਾਸ ਕਾਰਜਾਂ ਲਈ ਫੰਡ ਭੇਜ ਰਹੀ ਹੈ , ਦੂਜੇ ਪਾਸੇ ਨਗਰ ਕੌਂਸਲ ਦੇ ਪ੍ਰਧਾਨ ਵਲੋਂ ਲਾਏ ਹੋਏ ਟੈਂਡਰ ਕੈਂਸਲ ਕੀਤੇ ਜਾ ਰਹੇ ਹਨ । ਇਸ ਸਬੰਧ ਪੰਜਾਬ ਸਰਕਾਰ ਦੇ ਉੱਚ ਅਧਿਕਾਰੀਆਂ ਨੂੰ ਵੀ ਧਿਆਨ ਵਿੱਚ ਲਿਆ ਦਿੱਤਾ ਹੈ ।
ਫੋਟੋ : ਬੁਢਲਾਡਾ- ਨਗਰ ਕੌਂਸਲ ਦਫਤਰ ਚ ਮੀਟਿੰਗ ਦੌਰਾਨ ਕੌਂਸਲਰ ਅਤੇ ਮੀਤ ਪ੍ਰਧਾਨ ਨਰਿੰਦਰ ਕੌਰ ਵਿਰਕ
ਨਗਰ ਕੌਂਸਲ ਬੁਢਲਾਡਾ ਦੇ ਪ੍ਰਧਾਨ ਨੇ ਟੈਂਡਰ ਕੀਤੇ ਰੱਦ, ਵਿਕਾਸ ਕਾਰਜ ਠੱਪ

Leave a comment