ਤਲਵੰਡੀ ਸਾਬੋ 22 ਅਗਸਤ
ਧੀ ਨੂੰ ਸਹੁਰੇ ਪਰਿਵਾਰ ਵੱਲੋਂ ਤੰਗ ਪ੍ਰੇਸ਼ਾਨ ਕਰਨ ਅਤੇ ਕੋਈ ਸੁਣਵਾਈ ਨਾਲ ਹੋਣ ਤੋਂ ਦੁਖੀ ਪੱਤਰਕਾਰ ਜਗਦੀਪ ਸਿੰਘ ਕੋਮਲ ਨੇ ਆਪਣੀ ਹੀ ਘਰ ਵਿੱਚ ਫਾਹਾ ਲੈ ਕੇ ਜੀਵਨ ਲੀਲਾ ਸਮਾਪਤ ਕਰ ਲਈ।ਮ੍ਰਿਤਕ ਪੱਤਰਕਾਰ ਦੇ ਪੁੱਤਰ ਅਮਰਿੰਦਰ ਸਿੰਘ ਦੇ ਬਿਆਨਾਂ ਦੇ ਆਧਾਰ *ਤੇ ਤਲਵੰਡੀ ਸਾਬੋ ਪੁਲੀਸ ਨੇ ਲੜਕੀ ਦੇ ਸਹੁਰੇ ਪਰਿਵਾਰ ਦੇ ਚਾਰ ਜੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਤਿੰਨ ਜਣਿਆਂ ਨੂੰ ਗ੍ਰਿਫਤਾਰ ਕਰ ਲਿਆ ਹੈ।
ਜਗਦੀਪ ਸਿੰਘ ਕੋਮਲ ਵਾਸੀ ਗੋਲੇਵਾਲਾ ਪਿਛਲੇ ਲੰਮੇਂ ਸਮੇਂ ਤੋਂ ਵੱਖ—ਵੱਖ ਅਖ਼ਬਾਰਾਂ ਦੀ ਇਸ ਇਲਾਕੇ ਤੋਂ ਪੱਤਰਕਾਰੀ ਕਰਦੇ ਰਹੇ ਹਨ।ਮ੍ਰਿਤਕ ਜਗਦੀਪ ਸਿੰਘ ਦੀ ਜੇਬ ਵਿੱਚੋਂ ਨਿੱਕਲੇ ਖੁਦਕੁਸ਼ੀ ਨੋਟ ਅਤੇ ਉਨ੍ਹਾਂ ਦੇ ਪੁੱਤਰ ਅਮਰਿੰਦਰ ਸਿੰਘ ਵੱਲੋਂ ਪੁਲੀਸ ਕੋਲ ਦਰਜ ਕਰਵਾਏ ਬਿਆਨਾਂ ਅਨੁਸਾਰ ਜਗਦੀਪ ਸਿੰਘ ਦੀ ਵੱਡੀ ਲੜਕੀ ਰੁਪਿੰਦਰ ਕੌਰ ਦੀ ਸ਼ਾਦੀ ਨਵੰਬਰ 2017 ਵਿੱਚ ਜ਼ੀਰਕਪੁਰ ਵਾਸੀ ਵਿਸ਼ਾਲ ਅਰੋੜਾ ਨਾਲ ਹੋਈ।ਚਾਰ ਕੁ ਸਾਲ ਪਹਿਲਾਂ ਉਨ੍ਹਾਂ ਦੇ ਘਰ ਲੜਕੀ ਨੇ ਵੀ ਜਨਮ ਲਿਆ।ਲੇਕਿਨ ਪਿਛਲੇ ਸਮੇਂ ਤੋਂ ਰੁਪਿੰਦਰ ਕੌਰ ਦਾ ਪਤੀ ਵਿਸ਼ਾਲ ਅਰੋੜਾ, ਸੱਸ ਨੀਲਮ ਅਰੋੜਾ, ਨਣਦ ਚਾਂਦ ਅਰੋੜਾ ਅਤੇ ਨਣੋਦੀਆ ਅਵਿਸ਼ੇਕ ਸਿੰਗਲਾ ਤੰਗ ਪ੍ਰੇਸ਼ਾਨ ਕਰਦੇ ਸਨ।ਦਰਜ ਮਾਮਲੇ ਵਿੱਚ ਦੋਸ਼ ਲਾਇਆ ਗਿਆ ਕਿ ਰੁਪਿੰਦਰ ਕੌਰ ਦੇ ਪਤੀ ਵਿਸ਼ਾਲ ਅਰੋੜਾ ਦੇ ਕਿਸੇ ਹੋਰ ਲੜਕੀ ਨਾਲ ਕਥਿੱਤ ਤੌਰ *ਤੇ ਨਜਾਇਜ਼ ਸਬੰਧ ਹਨ।ਵਿਸ਼ਾਲ ਦੀ ਭੈਣ ਚਾਂਦ ਅਰੋੜਾ ਅਤੇ ਭਣੋਈਆ ਅਵਿਸ਼ੇਕ ਸਿੰਗਲਾ ਵਿਸ਼ਾਲ ਦਾ ਵਿਆਹ ਉਸ ਲੜਕੀ ਨਾਲ ਕਰਨਾ ਚਾਹੁੰਦੇ ਸਨ।ਰੁਪਿੰਦਰ ਕੌਰ ਨੇ ਇਨਸਾਫ ਲਈ ਕਈ ਥਾਂਈ ਗੁਹਾਰ ਲਾਈ, ਪਰ ਕਿਤੇ ਸੁਣਵਾਈ ਨਹੀਂ ਹੋਈ।
ਸਹੁਰੇ ਪਰਿਵਾਰ ਵੱਲੋਂ ਧੀ ਨੂੰ ਤੰਗ ਪ੍ਰੇਸ਼ਾਨ ਕਰਨ ਅਤੇ ਦੁਖੀ ਕਰਨ ਤੋਂ ਤੰਗ ਆ ਕੇ ਪਿਤਾ ਜਗਦੀਪ ਸਿੰਘ ਨੇ ਦੇਰ ਸ਼ਾਮ ਆਪਣੇ ਘਰ ਦੇ ਇੱਕ ਕਮਰੇ ਵਿੱਚ ਛੱਤ ਵਾਲੇ ਪੱਖੇ ਦੀ ਕੁੰਡੀ ਨਾਲ ਰੱਸਾ ਪਾ ਕੇ ਫਾਹਾ ਲੈ ਲਿਆ।ਪਤਾ ਲੱਗਣ *ਤੇ ਬਾਕੀ ਪਰਿਵਾਰ ਵਾਲਿਆਂ ਨੇ ਗੁਆਂਢੀਆਂ ਦੀ ਮੱਦਦ ਨਾਲ ਉਸ ਨੂੰ ਸਿਵਲ ਹਸਪਤਾਲ ਤਲਵੰਡੀ ਸਾਬੋ ਲਿਆਂਦਾ।ਜਿੱਥੇ ਡਾਕਟਰਾਂ ਨੇ ਜਗਦੀਪ ਸਿੰਘ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।ਮ੍ਰਿਤਕ ਜਗਦੀਪ ਸਿੰਘ ਦੀ ਜੇਬ ਵਿੱਚੋਂ ਮਿਲੇ ਖੁਦਕੁਸ਼ੀ ਨੋਟ ਵਿੱਚ ਉਸ ਨੇ ਆਪਣੀ ਮੌਤ ਦੇ ਜਿੰਮੇਂਵਾਰ ਧੀ ਦੇ ਸਹੁਰੇ ਪਰਿਵਾਰ ਦੇ ਉਕਤ ਮੈਂਬਰਾਂ ਨੂੰ ਦੱਸਿਆ ਹੈ।ਸਿੰਗੋ ਚੌਂਕੀ ਇੰਚਾਰਜ ਅਜੈਪਾਲ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਮ੍ਰਿਤਕ ਦੇ ਪੁੱਤਰ ਅਮਰਿੰਦਰ ਸਿੰਘ ਦੇ ਬਿਆਨਾਂ ਦੇ ਆਧਾਰ *ਤੇ ਚਾਰ ਜਣਿਆਂ ਖ਼ਿਲਾਫ਼ ਵੱਖ—ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਧੀ ਰੁਪਿੰਦਰ ਕੌਰ ਦੇ ਪਤੀ ਵਿਸ਼ਾਲ ਅਰੋੜਾ, ਨਣਦ ਚਾਂਦ ਅਰੋੜਾ, ਨਣੋਦੀਆ ਅਵਿਸ਼ੇਕ ਸਿੰਗਲਾ ਨੂੰ ਗ੍ਰਿਫਤਾਰ ਕਰ ਲਿਆ ਹੈ।ਜਦ ਕਿ ਸੱਸ ਨੀਲਮ ਅਰੋੜਾ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਜਾਰੀ ਹੈ।
ਧੀ ਨੂੰ ਸਹੁਰੇ ਪਰਿਵਾਰ ਵੱਲੋਂ ਤੰਗ ਪ੍ਰੇਸ਼ਾਨ ਕਰਨ ਅਤੇ ਕੋਈ ਇਨਸਾਫ ਨਾ ਮਿਲਣ ਤੋਂ ਦੁਖੀ ਪੱਤਰਕਾਰ ਜਗਦੀਪ ਸਿੰਘ ਕੋਮਲ ਨੇ ਕੀਤੀ ਖੁਦਕੁਸ਼ੀ ਚਾਰ ਜਣਿਆਂ ਖ਼ਿਲਾਫ਼ ਮਾਮਲਾ ਦਰਜ, ਤਿੰਨ ਗ੍ਰਿਫਤਾ
Leave a comment