ਧੀਆਂ ਦਾ ਰੁਤਬਾ ਸਦਾ ਊਚਾ ਈ ਹੁੰਦਾ
ਜੋ ਦੁਨੀਆ ਵਿੱਚ ਕੋਈ ਨ੍ਹੀ ਲੈ ਸਕਦਾ।
ਪੁੱਤ ਪੁਤ ਹੀ ਹੁੰਦੇ,
ਬਹੁਤੀ ਲਾਡਲੀ ਪਿਆਰੀ ਧੀ ਨੂੰ ਪੁੱਤ ਕਹਿ ਬੁਲਾਓਦੇ ਮਾਪੇ।
ਪੁੱਤਾਂ ਨੂੰ ਧੀ ਕੋਈ ਨੀ ਕਹਿ ਸਕਦਾ।
ਲੋਕੀ ਕਹਿੰਦੇ ਧੀਆਂ ਦਾ ਕੋਈ ਘਰ ਨਾਂ
ਹੁੰਦਾ। ਦੋ ਦੋ ਘਰ ਰੋਸ਼ਨ ਕਰਨ ਧੀਆਂ
ਧੀਆਂ ਬਿੰਨਾ ਕੋਈ ਘਰ ਅਬਾਦ ਨਾਂ ਰਹਿ ਸਕਦਾ।
ਜਮੀਨ ਜਾਇਦਾਦ ਵੰਡਾਵਣ ਪੁੱਤ।
ਪਰ ਧੀਆਂ ਦਾ ਦਿਲ ਮਾਪਿਆਂ ਦਾ ਦੁੱਖ
ਵੰਡਾਏ ਬਿਨਾਂ ਨੀ ਰਹਿ ਸਕਦਾ
ਧੀਆਂ ਦਾ ਰੁਤਬਾ ਦੁਨੀਆ ਚ ਕੋਈ ਨੀ ਲੈ
ਸਕਦਾ।
ਬੁੱਢੇ ਵਾਰੇ ਨਾ ਆਵੇ ਭਾਵੇ ਫੋਨ ਕਿਸੇ ਦਾ
ਅੱਜ ਧੀ ਫੋਨ ਨਾ ਆਇਆ ਕੋਈ ਮਾ ਪਿਉ ਨੀ ਕਹਿ ਸਕਦਾ।
, ਪੜਨ ਜਾਵਣ, ਘਰ ਦੇ ਹਰ ਕੰਮ ਵਿੱਚ ਹੱਥ
ਵਟਾਵਣ।
ਧੀਆਂ ਦੇ ਹੁੰਦਿਆ ਘਰ ਦਾ ਕੋਈ ਕੰਮ ਅਧੂਰਾ ਰਹਿ ਨੀ ਸਕਦਾ।
ਧੀਆਂ ਨੂੰ ਦਿਉ ਵਿਦਿਆ ਦਾਨ ਥੋਡੇ ਨਾ ਨੂੰ
ਜਾਣੂ ਕੁੱਲ ਜਹਾਨ।
ਕਹਿੰਦੇ ਹੁੰਦੀ ਤੀਜਾ ਨੇਤਰ, ਸਿਖਿਆਤ ਧੀਆਂ ਦਾ ਹੱਕ ਕੋਈ ਲੈ ਨੀ ਸਕਦਾ।
ਹੋਰ ਵੀ ਲੱਖਾਂ ਸਿਫਤਾਂ ਬਖਸ਼ੀਆਂ ਨੇ
ਰੱਬ ਨੇ ਧੀਆਂ ਨੂੰ।
ਪਰ ਲੱਕੀ ਸਾਰੀਆਂ ਸਿਫਤਾਂ ਆਪਣੀਆਂ
ਲਿਖਤਾਂ ਚ ਨਹੀ ਕਹਿ ਸਕਦਾ।
ਲੋਕੇਸ਼ ਮਾਨਸਾ,9463177177