ਤਰਕਸ਼ੀਲ/ ਜੁਲਾਈ – ਅਗਸਤ 2024
ਛੇਵੇਂ ਅਤੇ ਸੱਤਵੇਂ ਦਹਾਕੇ ਵਿੱਚ ਭਾਰਤੀ ਬਾਬਿਆਂ ਅਤੇ ਧਰਮ ਗੁਰੂਆਂ ਦੇ ਬਜ਼ਾਰ ਵਿੱਚ ਸਭ ਤੋਂ ਪਹਿਲਾਂ ਮਹੇਸ਼ ਯੋਗੀ ਇੱਕ ਵੱਡੇ ਬ੍ਰਾਂਡ ਦੇ ਰੂਪ ਵਿੱਚ ਉੱਭਰਿਆ ਸੀ। ਇਹ ਉਹੀ ਸਮਾਂ ਸੀ, ਜਦੋਂ ਪੱਛਮੀ ਜਗਤ ਵਿੱਚ “ਹਿੱਪੀ ਮੂਵਮੈਂਟ” ਦਾ ਉਭਾਰ ਹੋਇਆ ਸੀ। ਇਹ ਪੱਛਮ ਖਾਸ ਕਰ ਅਮਰੀਕਾ ਵਿੱਚ ਆਰਥਿਕ, ਰਾਜਨੀਤਕ ਅਤੇ ਸਮਾਜਿਕ ਸੰਕਟ ਦਾ ਦੌਰ ਸੀ। ਵੀਅਤਨਾਮ ਵਿੱਚ ਅਮਰੀਕੀ ਬੇਰਹਿਮੀ ਵਿਰੁੱਧ ਅਮਰੀਕਾ ਅਤੇ ਸਮੁੱਚੇ ਪੱਛਮੀ ਸੰਸਾਰ ਵਿੱਚ ਵੱਡੇ ਅੰਦੋਲਨ ਚਲ ਰਹੇ ਸਨ।
ਸਿੱਖਿਆ ਦੇਣ ਲੱਗ ਪਏ। ਕੋਈ ਵੀ ਪੁੱਛ ਸਕਦਾ ਹੈ ਕਿ ਮਹੇਸ਼ ਯੋਗੀ ਨੇ ਇਹ ਅਖੌਤੀ ਧਿਆਨ ਭਾਰਤੀ ਲੋਕਾਂ ਨੂੰ ਉਪਲਬਧ ਕਿਉਂ ਨਹੀਂ ਕਰਵਾਇਆ। ਇਸਦਾ ਜਵਾਬ ਬਹੁਤ ਸਰਲ ਹੈ ਕਿਉਂਕਿ ਉਦੋਂ ਤੱਕ ਭਾਰਤੀ ਮੱਧ ਵਰਗ ਇਸ ਹਾਲਤ ਵਿੱਚ ਨਹੀਂ ਸੀ ਕਿ ਉਹ ਪੈਸਾ ਖਰਚ ਕੇ ਯੋਗ ਅਧਿਆਤਮਿਕਤਾ ਦੇ ਬਜ਼ਾਰ ਵਿੱਚੋਂ ਕੁਝ ਖਰੀਦ ਸਕੇ।
ਇਸ ਦੇ ਨਾਲ ਹੀ ਪੱਛਮ ਵਿੱਚ ਇੱਕ ਅਰਾਜਕ ਪੀੜ੍ਹੀ ਪੈਦਾ ਹੋਈ, ਜਿਸਨੇ ਅਖੌਤੀ ਖੁਸ਼ੀਆਂ ਦੀ ਭਾਲ ਵਿੱਚ ਪੂਰਬੀ ਦੇਸ਼ਾਂ, ਖਾਸ ਕਰਕੇ ਭਾਰਤ, ਨੇਪਾਲ, ਥਾਈਲੈਂਡ ਵੱਲ ਰੁਖ ਕੀਤਾ ਹੋਇਆ ਸੀ। ਪੱਛਮੀ ਨੌਜਵਾਨ ਕਾਠਮੰਡੂ, ਬੈਂਕਾਕ, ਬਨਾਰਸ, ਗੋਆ, ਰਿਸ਼ੀਕੇਸ਼ ਆਦਿ ਵਿੱਚ ਵੱਡੀ ਗਿਣਤੀ ਵਿੱਚ ਦੇਖੇ ਜਾ ਸਕਦੇ ਸਨ। ਇਹ ਲੋਕ ਕੁੱਝ ਵੀ ਖਾ-ਪੀ ਲੈਂਦੇ ਸਨ। ਅਜੀਬੋ-ਗਰੀਬ ਪਹਿਰਾਵਿਆਂ ਵਿੱਚ ਇਹ ਲੋਕ ਕਈ ਤਰ੍ਹਾਂ ਦੇ ਨਸ਼ਿਆਂ ਵਿੱਚ ਧੁੱਤ ਹੋ ਕੇ ਬਨਾਰਸ ਦੇ ਘਾਟਾਂ ਅਤੇ ਸਮੁੰਦਰੀ ਕੰਢਿਆਂ ਉੱਪਰ ਲੇਟੇ ਰਹਿੰਦੇ ਸਨ।
ਮਹਾਨ ਸੰਗੀਤਕਾਰ ‘ਬੀਟਲਜ਼’ ਨੇ ਵੀ ਇਸ ਲਹਿਰ ਦਾ ਸਮਰਥਨ ਕੀਤਾ। ਉਹ ਬਨਾਰਸ ਆ ਗਿਆ ਅਤੇ ਲੰਮਾਂ ਸਮਾਂ ਇੱਥੇ ਰਿਹਾ ਵੀ। ਭਾਰਤੀ ਬਾਬਿਆਂ, ਸਾਧੂਆਂ ਅਤੇ ਕਥਿਤ ਧਰਮ ਗੁਰੂਆਂ ਨੇ ਇਸ ਅਰਾਜਕਤਾਵਾਦੀ ਲਹਿਰ ਦਾ ਸਭ ਤੋਂ ਵੱਧ ਫਾਇਦਾ ਉਠਾਇਆ। ਹਰਿਦੁਆਰ, ਰਿਸ਼ੀਕੇਸ਼, ਬਨਾਰਸ ਦੇ ਬਾਬਿਆਂ ਦੇ ਆਸ਼ਰਮ ਇਨ੍ਹਾਂ ਲੋਕਾਂ ਨਾਲ ਭਰ ਗਏ ਸਨ। ਤੰਤਰ-ਮੰਤਰ, ਸਾਧਨਾ ਯੋਗ-ਅਧਿਆਤਮਿਕਤਾ ਦਾ ਭਾਰਤੀ ਬਜ਼ਾਰ ਪੂਰੀ ਚੜ੍ਹਤ ਵਿੱਚ ਆ ਗਿਆ ਸੀ। ਪਰ ਇਹਨਾਂ ਵਿੱਚੋਂ ਸਭ ਤੋਂ ਵੱਡੇ ਨਾਮ ਮਹੇਸ਼ ਯੋਗੀ ਅਤੇ ਅਚਾਰੀਆ ਰਜ਼ਨੀਸ਼ ਦੇ ਉੱਭਰੇ ਸਨ।
ਮਹੇਸ਼ ਯੋਗੀ ‘ਭਵਾਤੀਤ ਧਿਆਨ’ ਨਾਮਕ ਯੋਗ ਦਾ ਇੱਕ ਨਵਾਂ ਸੰਸਕਰਣ ਲੈ ਕੇ ਆਏ ਸਨ ਜੋ ਕਿ ਕੁਝ ਵੀ ਨਵਾਂ ਨਹੀਂ ਸੀ। ਸਿਰਫ਼ ਪੁਰਾਣੀ ਸਮੱਗਰੀ ਨੂੰ ਨਵੇਂ ਰੈਪਰ ਵਿੱਚ ਪੇਸ਼ ਕੀਤਾ ਗਿਆ ਸੀ। ਮਹੇਸ਼ ਯੋਗੀ ਨੇ ਹਾਲੈਂਡ, ਸਵਿਟਜ਼ਰਲੈਂਡ ਵਿੱਚ ਆਪਣੇ ਆਸ਼ਰਮ ਖੋਲ੍ਹੇ ਅਤੇ ਪੱਛਮੀ ਲੋਕਾਂ ਤੋਂ ਮੋਟੀਆਂ ਫੀਸਾਂ ਵਸੂਲ ਕੇ ਇਸ ਅਖੌਤੀ ਧਿਆਨ ਦੀ
ਤਰਕਸ਼ੀਲਮਹੇਸ਼ ਯੋਗੀ ਨੇ ਆਪਣੇ ਇਸ ਅਖੌਤੀ ਧਿਆਨ ਨੂੰ ਪੱਛਮੀ ਸਮਾਜ ਦੇ ਅਨੁਕੂਲ ਢਾਲਿਆ, ਜਿਵੇਂ ਕਿ ਉਹਦੇ ਆਸ਼ਰਮ ਵਿੱਚ ਮਾਸਾਹਾਰ, ਸ਼ਰਾਬ ਜਾਂ ਸੈਕਸ ਉੱਤੇ ਕੋਈ ਪਾਬੰਦੀਆਂ ਨਹੀਂ ਸਨ। ਮਹੇਸ਼ ਯੋਗੀ ਨੇ ਪੱਛਮੀ ਦੇਸ਼ਾਂ ਵਿੱਚ ਇਸ ਕਾਰੋਬਾਰ ਵਿੱਚ ਬਹੁਤ ਪੈਸਾ ਅਤੇ ਪ੍ਰਸਿੱਧੀ ਕਮਾਈ। ਬਾਅਦ ਵਿੱਚ ਮਹੇਸ਼ ਯੋਗੀ ਨੇ ਭਾਰਤ ਵਿੱਚ ‘ਮਹਾਰਿਸ਼ੀ ਵਿਦਿਆ ਮੰਦਰ’ ਦੇ ਨਾਮ ਨਾਲ ਬੱਚਿਆਂ ਦੇ ਸਕੂਲਾਂ ਦੀ ਲੜੀ ਸ਼ੁਰੂ ਕੀਤੀ। ਇਹ ਅੰਗਰੇਜ਼ੀ ਮਾਧਿਅਮ ਵਾਲੇ ਪਬਲਿਕ ਸਕੂਲ ਹਨ। ਇਹਨਾਂ ਸਕੂਲਾਂ ਦਾ ਯੋਗ ਅਧਿਆਤਮਿਕਤਾ ਨਾਲ ਕੋਈ ਲੈਣਾ-ਦੇਣਾ ਨਹੀਂ ਸੀ। ਇਹ ਮਹਿੰਗੇ ਸਕੂਲ ਆਮ ਪਬਲਿਕ ਸਕੂਲਾਂ ਵਾਂਗ ਹਨ। ਇੱਥੇ ਅਧਿਆਪਕਾਂ ਅਤੇ ਮੁਲਾਜ਼ਮਾਂ ਦਾ ਉਸੇ ਤਰ੍ਹਾਂ ਸ਼ੋਸ਼ਣ ਹੁੰਦਾ ਸੀ, ਜਿਸ ਤਰ੍ਹਾਂ ਆਮ ਪ੍ਰਾਈਵੇਟ ਅਦਾਰਿਆਂ ਵਿੱਚ ਹੁੰਦਾ ਹੈ। ਮਹੇਸ਼ ਯੋਗੀ ਦਾ ਸਿਤਾਰਾ ਅੱਠਵੇਂ-ਨੌਵੇਂ ਦਹਾਕੇ ਵਿੱਚ ਉਸਦੀ ਮੌਤ ਤੋਂ ਬਾਅਦ ਲਗਭਗ ਡੁੱਬ ਗਿਆ ਸੀ, ਹਾਲਾਂਕਿ ਉਸਦੇ ਕਈ ਸਕੂਲ ਅਤੇ ਅਦਾਰੇ ਅਜੇ ਵੀ ਦੇਸ਼-ਵਿਦੇਸ਼ ਵਿੱਚ ਚੱਲ ਰਹੇ ਹਨ। ਮਹੇਸ਼ ਯੋਗੀ ਬਾਂਡ ਦੇ ਪਤਨ ਦਾ ਮੁੱਖ ਕਾਰਨ ਇਹ ਸੀ ਕਿ ਕੁੱਝ ਹੋਰ ਵੱਡੇ ਖਿਡਾਰੀ ਧਰਮ ਅਤੇ ਅਧਿਆਤਮਿਕਤਾ ਦੇ ਇਸ ਕਾਰੋਬਾਰ ਵਿੱਚ ਆ ਗਏ ਸਨ। ਇਹਨਾਂ ਵਿੱਚ ਵੱਡਾ ਨਾਮ ਅਚਾਰੀਆ ਰਜਨੀਸ਼ ਦਾ ਸੀ।
1990 ਦੇ ਦਹਾਕੇ ਵਿੱਚ ਆਪਣੇ ਦੇਸ਼ ਅਤੇ ਦੁਨੀਆਂ ਭਰ ਵਿੱਚ ਨਵਉਦਾਰਵਾਦੀ ਆਰਥਿਕ ਨੀਤੀਆਂ ਮਜ਼ਦੂਰਾਂ, ਕਿਸਾਨਾਂ ਅਤੇ ਆਮ ਲੋਕਾਂ ਲਈ ਜਿੱਥੇ ਆਰਥਿਕ੍ਰ ਬਰਬਾਦੀਆਂ ਲੈ ਕੇ ਆਈਆਂ, ਉੱਥੇ ਇੱਕ ਵੱਡਾ ਭਾਰਤੀ ਮੱਧ ਵਰਗ ਵੀ ਪੈਦਾ ਹੋਇਆ। ਇਸ ਜਮਾਤ ਦੀ ਕੋਈ ਵਿਚਾਰਧਾਰਾ ਨਹੀਂ ਸੀ। ਇਸਦੀ ਵਿਚਾਰਧਾਰਾ ਸਿਰਫ਼ ਪੈਸਾ ਸੀ। ਇਹ ਵਰਗ ਬੇਹੱਦ ਸੁਆਰਥੀ ਅਤੇ ਅਣਮਨੁੱਖੀ ਸੀ। ਪੈਸਾ ਕਮਾਉਣ ਲਈ ਉਹ ਕੁਝ ਵੀ ਕਰਨ ਲਈ ਤਿਆਰ ਸੀ।
ਅਪਵਾਦਾਂ ਨੂੰ ਛੱਡ ਕੇ ਇਹ ਮੂਲ ਰੂਪ ਵਿੱਚ ਭਾਰਤੀ-ਉੱਚ ਜਾਤੀ ਨਾਲ ਸਬੰਧਤ ਸੀ। ਇਹਨਾਂ ਵਿੱਚ ਡਾਕਟਰ, ਇੰਜੀਨੀਅਰ, ਵੱਡੇ ਨੌਕਰਸ਼ਾਹ ਤਾਂ ਸਨ ਹੀ, ਪ੍ਰਾਈਵੇਟ ਕੰਪਨੀਆਂ ਅਤੇ ਬੈਂਕਾਂ ਆਦਿ ਵਿੱਚ ਕੰਮ ਕਰਨ ਵਾਲੇ ਵੱਡੇ ਅਫ਼ਸਰ ਵੀ ਸਨ।
ਇਹਨਾਂ ਲੋਕਾਂ ਕੋਲ ਜਾਇਜ-ਨਜਾਇਜ ਸਾਧਨਾਂ ਨਾਲ ਕਮਾਇਆ ਅਪਾਰ ਪੈਸਾ ਸੀ । ਹੁਣ ਇਨ੍ਹਾਂ ਕੋਲ ਏਨਾ ਪੈਸਾ ਸੀ ਕਿ ਉਹ ਭਾਰਤ ਵਿੱਚ ਧਰਮ, ਅਧਿਆਤਮਿਕਤਾ, ਯੋਗਾ ਆਦਿ ਨੂੰ ਕਿਸੇ ਵੀ ਕੀਮਤਾਂ ‘ਤੇ ਖਰੀਦ ਸਕਦੇ ਸਨ। ਇਸ ਜਮਾਤ ਦੀ ਮੰਗ ਪੂਰੀ ਕਰਨ ਲਈ ਦੋ ਵੱਡੇ ਗੁਰੂ ਬਜ਼ਾਰ ਵਿੱਚ ਆ ਗਏ। ਉਹਨਾਂ ਵਿੱਚ ਇੱਕ ਸੀ ‘ਸ੍ਰੀ ਸ੍ਰੀ ਰਵੀਸ਼ੰਕਰ’, ਦੂਜਾ ‘ਰਾਮਦੇਵ’।ਸ਼੍ਰੀ ਸ਼੍ਰੀ ਰਵੀਸ਼ੰਕਰ ਮੂਲ ਰੂਪ ਵਿੱਚ ਉੱਚ ਮੱਧ ਵਰਗ ਦੇ ਗੁਰੂ ਹਨ। ਉਹ ਖਾਂਦੇ-ਪੀਂਦੇ ਇਸ ਖੁਸ਼ਹਾਲ ਵਰਗ ਨੂੰ ‘ਆਰਟ ਆਫ ਲਿਵਿੰਗ’ ਦੇ ਨਾਂ ‘ਤੇ ਖੁਸ਼ਹਾਲੀ ਪ੍ਰਦਾਨ ਕਰਦਾ ਹੈ। ਤੁਸੀਂ ਵੱਡੇ ਸ਼ਹਿਰਾਂ ਦੇ ਮੈਦਾਨਾਂ, ਪਾਰਕਾਂ ਆਦਿ ਵਿੱਚ ਇਨ੍ਹਾਂ ਲੋਕਾਂ ਨੂੰ ਯੋਗ-ਸਾਧਨਾ ਕਰਦੇ ਦੇਖ ਸਕਦੇ ਹੋ। ਦਿਨ ਰਾਤ ਕਿਸੇ ਨਾ ਕਿਸੇ ਢੰਗ ਨਾਲ ਪੈਸਾ ਕਮਾਉਣ ਦੇ ਜਨੂੰਨ ਨੇ ਇਸ ਵਰਗ ਦੇ ਚਿਹਰਿਆਂ ਤੋਂ ਮੁਸਕਰਾਹਟ ਅਤੇ ਹਾਸਾ ਖੋਹ ਲਿਆ ਹੈ। ਇਹ ਵਰਗ ਕਈ ਤਰ੍ਹਾਂ ਦੀਆਂ ਮਾਨਸਿਕ ਬਿਮਾਰੀਆਂ ਅਤੇ ਉਨੀਂਦਰੇ ਆਦਿ ਦਾ ਸ਼ਿਕਾਰ ਹੈ। ਰਵੀ ਸ਼ੰਕਰ ਇਨ੍ਹਾਂ ਲੋਕਾਂ ਨੂੰ ਖੁਸ਼ ਰਹਿਣ ਦੇ ਤਰੀਕੇ ਪੈਸੇ ਲੈ ਕੇ ਦੱਸਦੇ ਹਨ, ਪਰ ਉਹ ਇਹ ਨਹੀਂ ਦੱਸਦੇ ਕਿ ਉਹਨਾਂ ਦੀ ਨਾਖੁਸ਼ੀ ਦਾ ਮੁੱਖ ਕਾਰਨ ਪੈਸੇ ਦੀ ਜਿਆਦਾ ਮਾਤਰਾ ਹੋਣਾ ਇਸ ਦੌਰ ਦਾ ਦੂਜਾ ਵੱਡਾ ਬਾਬਾ ‘ਰਾਮਦੇਵ’ ਹੈ । ਉਸ ਦਾ ਲੰਮਾਂ ਸਫਰ ਧਰਮ ਅਤੇ ਅਧਿਆਤਮਿਕਤਾ ਤੋਂ ਲੈ ਕੇ ਕਾਰਪੋਰੇਟ ਬਣਨ ਤੱਕ ਦਾ ਰਿਹਾ ਹੈ। ਇਹਦੇ ਬਾਰੇ ਵਿੱਚ ਪਹਿਲਾਂ ਵੀ ਬਹੁਤ ਕੁੱਝ ਲਿਖਿਆ ਗਿਆ ਹੈ। ਇਸ ਲਈ ਅਸੀਂ ਉਹਦੇ ਬਾਰੇ ਵਿੱਚ ਸੰਖੇਪ ਵਿੱਚ ਗੱਲ ਕਰਾਂਗੇ। ਰਾਮਦੇਵ ਦਾ ਮੁਢਲਾ ਜੀਵਨ ਰਹੱਸਮਈ ਅਤੇ ਵਿਵਾਦਪੂਰਨ ਰਿਹਾ ਹੈ। ਉਸਦੀ ਕਹਾਣੀ ਹਰਿਦੁਆਰ ਵਿੱਚ ਪਤੰਜਲੀ-ਯੋਗਪੀਠ ਨਾਮ ਦੇ ਇੱਕ ਛੋਟੇ ਜਿਹੇ ਆਸ਼ਰਮ ਤੋਂ ਸ਼ੁਰੂ ਹੁੰਦੀ ਹੈ। ਉੱਥੇ ਆਸ਼ਰਮ ਮੁਖੀ ਉਸਦਾ ਗੁਰੂ ਇੱਕ ਦਿਨ ਰਹੱਸਮਈ ਢੰਗ ਨਾਲ ਗਾਇਬ ਹੋ ਜਾਂਦਾ ਹੈ। ਉਹ ਮੁੜਕੇ ਕਦੀ ਨਹੀਂ ਆਉਂਦਾ। ਉਹਦੇ ਲਾਪਤਾ ਹੋਣ ਦਾ ਦੋਸ਼ ਰਾਮਦੇਵ ਉੱਪਰ ਲਗਾਇਆ ਗਿਆ, ਪਰ ਇਹ ਦੋਸ਼ ਕਦੇ ਵੀ ਸਾਬਤ ਨਹੀਂ ਹੋਇਆ। ਇਸਦੇ ਬਾਅਦ ਹੀ ਉਹ ਪਤੰਜਲੀ ਯੋਗ ਪੀਠ ਮੁਖੀ/ਮਾਲਕ ਬਣ ਗਿਆ।
ਇੱਥੋਂ ਉਸਦੀ ਯਾਤਰਾ ਸ਼ੁਰੂ ਹੋਈ। ਰਾਮਦੇਵ ਨੇ ਦਾਅਵਾ ਕੀਤਾ ਸੀ ਕਿ ਉਸਨੇ ਯੋਗ ਦੇ ਕੁਝ ਨਵੇਂ ਫਾਰਮੂਲੇ ਲੱਭ ਲਏ ਹਨ, ਪਰ ਅਸਲ ਵਿੱਚ ਉਸਦੇ ਯੋਗ ਵਿੱਚ ਕੁਝ ਵੀ ਨਵਾਂ ਨਹੀਂ ਸੀ। ਬਸ ਉਸਦੀ ਮਾਰਕੀਟਿੰਗ ਨਵੀਂ ਸੀ। ਉਸਦੇ ਅੱਠ-ਦਸ ਦਿਨਾਂ ਦੇ ਯੋਗਾ ਕੈਂਪ ਹਰ ਸ਼ਹਿਰ ਵਿੱਚ ਲੱਗਣੇ ਸ਼ੁਰੂ ਹੋ ਗਏ, ਉੱਥੇ ਟਿਕਟਾਂ ਲਗਾ ਕੇ ਯੋਗਾ-ਆਸਣ ਦੀਆਂ ਕਸਰਤਾਂ ਕਰਵਾਈਆਂ ਜਾਣ ਲੱਗੀਆਂ। ਰਾਮਦੇਵ ਨੇ ਯੋਗ, ਅਧਿਆਤਮ ਅਤੇ ਅੰਧ ਰਾਸ਼ਟਰਵਾਦ ਦੀ ਅਜਿਹੀ ਖਿਚੜੀ ਤਿਆਰ ਕੀਤੀ ਜੋ ਮੱਧ ਵਰਗ ਨੂੰ ਬਹੁਤ ਸਵਾਦ ਲੱਗੀ। ਉਸ ਉੱਤੇ ਅਥਾਹ ਧਨ ਦੀ ਵਰਖਾ ਸ਼ੁਰੂ ਹੋ ਗਈ। ਇਸ ਸਭ ਤੋਂ ਉਸਨੂੰ ਭਰਮ ਹੋ ਗਿਆ ਕਿ ਉਹ ਸਿਆਸਤ ਵਿੱਚ ਵੀ ਕਾਮਯਾਬ ਹੋ ਸਕਦਾ, ਪਰ ਇਸ ਖੇਤਰ ਵਿੱਚ ਮੌਜੂਦ ਸਿਆਸੀ ਮਹਾਂਰਥੀਆਂ ਨੇ ਸਿਆਸੀ ਹਿੱਤ ਟਕਰਾਉਣ ਉੱਪਰ ਉਸਦੀ ਕਮਰ ਤੋੜ ਦਿੱਤੀ।
ਉਹਨੇ ਇੱਕ ਸਿਆਸੀ ਪਾਰਟੀ ਵੀ ਬਣਾਈ, ਪਰ ਦਿੱਲੀ ਦੇ ਰਾਮ ਲੀਲਾ ਮੈਦਾਨ ਵਿੱਚ ਧਰਨਾ ਦਿੰਦੇ ਹੋਏ ਰਾਤ ਨੂੰ ਪੁਲੀਸ ਲਾਠੀਚਾਰਜ ਤੋਂ ਬਾਅਦ ਔਰਤਾਂ ਦੇ ਪਹਿਰਾਵੇ ਸਲਵਾਰ ਕਮੀਜ਼ ਪਾ ਕੇ ਭੱਜਣ ਤੋਂ ਬਾਅਦ ਉਸਦੇ ਰਾਜਨੀਤਕ ਜੀਵਨ ਦਾ ਅੰਤ ਹੋ ਗਿਆ। ਇਸ ਤੋਂ ਬਾਅਦ ਉਸਦੇ ਇਕ ਯੋਗ ਗੁਰੂ ਤੋਂ ਕਾਰਪੋਰੇਟ ਬਣਨ ਦੀ ਯਾਤਰਾ ਤੋਂ ਸਾਰੇ ਵਾਕਿਫ਼ ਹਨ। ਉਸ ‘ਤੇ ਲਿਖੀ ਕਿਤਾਬ “ਗੰਡਮੈਨ ਟੂ ਕਾਰਪੋਰੇਟ” ਵਿੱਚ ਉਸਦੇ ਇਸ ਸਫ਼ਰ ਬਾਰੇ ਵਿਸਥਾਰ ਵਿੱਚ ਲਿਖਿਆ ਗਿਆ ਹੈ। ਅਸਲ ਵਿੱਚ ਇਹ ਸਿਰਫ਼ ਕੁਝ ਪ੍ਰਤੀਨਿਧ ਉਦਾਹਰਣਾਂ ਹਨ।
570 ਸਾਡਾ ਦੇਸ਼ ਸੰਤਾਂ, ਮਹਾਤਮਾਵਾਂ ਅਤੇ ਯੋਗ ਗੁਰੂਆਂ ਦੇ ਰੂਪ ਵਿੱਚ ਠੱਗਾਂ ਨਾਲ ਭਰਿਆ ਪਿਆ ਹੈ। ਉਹ ਅਰਬਾਂ- ਖਰਬਾਂ ਦੇ ਮਾਲਕ ਹਨ ਅਤੇ ਉਹਨਾਂ ਦੀ ਇੱਕ ਗੈਰਕਾਨੂੰਨੀ ਕਾਲੀ ਅਰਥ ਵਿਵਸਥਾ ਹੈ। ਭਾਰਤੀ-ਮੱਧ ਵਰਗ ਭਾਵੇਂ ਯੂਰਪੀ ਮੱਧ ਵਰਗ ਵਾਂਗ ਐਸ਼ੋ-ਆਰਾਮ ਦੀ ਜ਼ਿੰਦਗੀ ਬਤੀਤ ਕਰ ਰਿਹਾ ਹੋਵੇ, ਪਰ ਇਹ ਬਹੁਤ ਪਛੜਿਆ ਹੋਇਆ, ਅੰਧ- ਵਿਸ਼ਵਾਸਾਂ ਅਤੇ ਜਗੀਰੂ ਕਦਰਾਂ-ਕੀਮਤਾਂ ਦਾ ਸ਼ਿਕਾਰ ਹੈ। ਇੱਕ ਗੱਲ ਹੋਰ ਹੈ। ਇਹ ਸਾਰੇ ਬਾਬੇ, ਧਰਮ ਗੁਰੂ ਅਤੇ ਮੱਧਵਰਗ ਭਾਰਤੀ ਫਾਸ਼ੀਵਾਦ ਦੇ ਮਜਬੂਤ ਸਮਰਥਕ ਹਨ। ਇਸ ਲਈ ਭਾਰਤੀ ਫਾਸ਼ੀਵਾਦ ਅਤੇ ਪੂੰਜੀਵਾਦ ਵਿਰੁੱਧ ਲੜਾਈ, ਤਰਕਸ਼ੀਲਤਾ ਅਤੇ ਵਿਗਿਆਨਕ ਚਿੰਤਨ ਤੋਂ ਬਿਨ੍ਹਾਂ ਪੂਰੀ ਨਹੀਂ ਹੋ ਸਕਦੀ।
94173-13738