ਦ ਹਾਕ ਆਈਲੈਟਸ ਅਤੇ ਇੰਮੀਗ੍ਰੇਸ਼ਨ ਬ੍ਰਾਂਚ, ਮਾਨਸਾ ਵਿਖੇ ਪੜ੍ਹ ਰਹੇ ਸ਼ਾਹਬਾਜ਼ ਸਿੰਘ ਮਾਨ ਨੇ ਆਈਲੈਟਸ ਦੇ ਇਮਤਿਹਾਨ ਵਿਚੋਂ ਓਵਰਆਲ 8 ਸਕੋਰ ਪ੍ਰਾਪਤ ਕਰਕੇ ਆਪਣਾ ਅਤੇ ਸੰਸਥਾ ਦਾ ਮਾਣ ਵਧਾਇਆ। ਇਸ ਮੌਕੇ ਲਵਪ੍ਰੀਤ ਕੌਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸ਼ਾਹਬਾਜ਼ ਸਿੰਘ ਮਾਨ ਨੇ ‘ਦ ਹਾਕ ਆਈਲੈਟਸ ਅਤੇ ਇੰਮੀਗ੍ਰੇਸ਼ਨ ਬ੍ਰਾਂਚ, ਮਾਨਸਾ’ ਵਿਖੇ ਹੁਣ ਤੱਕ ਪੜ੍ਹਕੇ ਗਏ ਵਿਦਿਆਰਥੀਆਂ ਵਿਚੋਂ ਸਭ ਤੋਂ ਜ਼ਿਆਦਾ ਸਕੋਰ ਹਾਸਲ ਕੀਤੇ ਹਨ। ਉਨ੍ਹਾਂ ਦੱਸਿਆ ਕਿ ਰੀਡਿੰਗ, ਲਿਸਨਿੰਗ, ਸਪੀਕਿੰਗ, ਰਾਈਟਿੰਗ ਵਿਚੋਂ ਕ੍ਰਮਵਾਰ 9.0, 8.5, 7.0, 6.5 ਸਕੋਰ ਪ੍ਰਾਪਤ ਕੀਤੇ ਹਨ। ਉਨ੍ਹਾਂ ਕਿਹਾ ਕਿ ਅਜੋਕੇ ਸਮੇਂ ਵਿਚ ਕੈਨੇਡਾ ਤੇ ਹੋਰ ਮੁਲਕਾਂ ਦੇ ਸਟੱਡੀ ਵੀਜ਼ੇ ਵਿਚ ਵੱਧ ਤੋਂ ਵੱਧ ਰਫਿਊਜ਼ਲ ਆਉਣ ਦਾ ਮੁੱਖ ਕਾਰਨ ਘੱਟ ਆਈਲੈਟਸ ਬੈਂਡ ਦਾ ਆਉਣਾ ਹੈ।ਉਨ੍ਹਾਂ ਕਿਹਾ ਕਿ ਇਸ ਸਭ ਪਿੱਛੇ ਚੰਗੇ ਨਤੀਜੇ ਪ੍ਰਾਪਤ ਕਰਨ ਦਾ ਮੁੱਖ ਕਾਰਨ ਅਨੁਭਵੀ ਅਤੇ ਸਿੱਖਤ ਸਟਾਫ਼ ਹੈ।ਇਸ ਮੌਕੇ ਉਨ੍ਹਾਂ ਦੱਸਿਆ ਕਿ ਇਸ ਵਿਦਿਆਰਥੀ ਨੇ ਕੇਵਲ ਦੋ ਮਹੀਨਿਆਂ ਵਿਚ ਚੰਗੀ ਤਿਆਰੀ ਕਰਕੇ ਇਹ ਸਕੋਰ ਪ੍ਰਾਪਤ ਕੀਤੇ ਹਨ। ਉਨ੍ਹਾਂ ਕਿਹਾ ਕਿ ਸੰਸਥਾ ਵਿਚ ਹਾਈ ਬੈਂਡ ਵਾਲਾ ਸਟਾਫ਼ ਰੱਖਿਆ ਹੈ ਅਤੇ ਮਾਨਸਾ ਦਾ ਇਹ ਇਕੋ-ਇਕ ਇਕੱਲਾ ਸੈਂਟਰ ਜੋ ਟਰੇਨਰ ਦੀ ਪ੍ਰੋਫਾਇਲ ਸ਼ੋਅ ਕਰਦਾ ਹੈ। ਇਸ ਮੌਕੇ ਸ਼ਾਹਬਾਜ਼ ਸਿੰਘ ਮਾਨ ਨੇ ਆਪਣਾ ਅਨੁਭਵ ਤੇ ਖ਼ੁਸ਼ੀ ਸਾਂਝੀ ਕਰਦੇ ਹੋਏ ਆਖਿਆ ਕਿ ਇਸ ਪ੍ਰਾਪਤੀ ਦਾ ਸਮੁੱਚਾ ਸਿਹਰਾ ਪ੍ਰਬੰਧਕਾਂ ਅਤੇ ਸਟਾਫ਼ ਨੂੰ ਜਾਂਦਾ ਹੈ, ਜਿਨ੍ਹਾਂ ਮੇਰੀ ਤਿਆਰੀ ਕਰਾਉਣ ਸਮੇਂ ਢੁੱਕਵਾਂ ਮਾਹੌਲ ਦਿੱਤਾ ਅਤੇ ਹਰ ਬਰੀਕੀ ਨੁਕਤਿਆਂ ਤੋਂ ਜਾਣੂ ਕਰਵਾਇਆ। ਉਨ੍ਹਾਂ ਆਪਣਾ ਤਜ਼ਰਬਾ ਸਾਂਝੇ ਕਰਦੇ ਹੋਏ ਕਿਹਾ ਕਿ ਦ ਹਾਕ ਆਈਲੈਟਸ ਅਤੇ ਇੰਮੀਗ੍ਰੇਸ਼ਨ ਬ੍ਰਾਂਚ, ਮਾਨਸਾ ਸਮੁੱਚੇ ਇਲਾਕੇ ਦੀ ਉਹ ਸੰਸਥਾ ਹੈ ਜਿੱਥੇ ਆਈਲੈਟਸ ਦੇ ਵੱਖ-ਵੱਖ ਪੜ੍ਹਾਵਾਂ ਨੂੰ ਸੁਚੱਜੇ ਤੇ ਬੇਹਤਰ ਢੰਗ ਨਾਲ ਸਿੱਖਤ ਕਰਕੇ ਭਵਿੱਖ ਦੀਆਂ ਸੰਬੰਧਤ ਚੁਣੌਤੀਆਂ ਲਈ ਤਿਆਰ ਕੀਤਾ ਜਾਂਦਾ ਹੈ। ਇਸ ਦੇ ਨਤੀਜੇ ਵਜੋਂ ਹੁਣ ਤੱਕ ਇਸ ਸੰਸਥਾ ਵਿਚ ਪੜ੍ਹਕੇ ਗਏ ਵਿਦਿਆਰਥੀਆਂ ਨੇ ਆਪਣੇ ਭਵਿੱਖ ਨੂੰ ਸੁਰੱਖਿਅਤ ਮਹਿਸੂਸ ਕੀਤਾ ਹੈ। ਜਿਸ ਦੇ ਵਜੋਂ ਇਲਾਕੇ ਦੇ ਲੋਕ ਇਸ ਸੰਸਥਾ ਤੇ ਜ਼ਿਆਦਾ ਭਰੋਸਾ ਜਤਾਉਂਦੇ ਹਨ।ਇਸ ਮੌਕੇ ਸਿਮਰਨਦੀਪ ਕੌਰ, ਪਰਮਿੰਦਰ ਕੌਰ ਅਤੇ ਬਾਕੀ ਸਮੂਹ ਸਟਾਫ਼ ਨੇ ਵਧਾਈ ਦਿੱਤੀ।