ਮੂੰਹ ਅਤੇ ਦੰਦਾਂ ਦੀ ਸਾਫ਼ ਸਫਾਈ ਸਿਹਤ ਦਾ ਮੁੱਖ ਆਧਾਰ
19 ਅਪ੍ਰੈਲ (ਸੋਨੂੰ ਕਟਾਰੀਆ) ਮਾਨਸਾ: ਸਿਹਤ ਵਿਭਾਗ ਪੰਜਾਬ ਅਤੇ ਡਿਪਟੀ ਕਮਿਸ਼ਨਰ ਮਾਨਸਾ ਸਰਦਾਰ ਪਰਮਵੀਰ ਸਿੰਘ ਆਈ ਏ ਐਸ ਦੇ ਹੁਕਮਾਂ ਦੀ ਪਾਲਣਾ ਕਰਦੇ ਸਿਵਲ ਸਰਜਨ ਮਾਨਸਾ ਡਾ.ਰਣਜੀਤ ਸਿੰਘ ਰਾਏ ਦੀ ਰਹਿਨੁਮਾਈ ਹੇਠ ਦਫਤਰ ਸਿਵਲ ਸਰਜਨ ਠੂਠਿਆ ਵਾਲੀ ਰੋੜ ਵਾਲੀ ਰੋਡ ਮਾਨਸਾ,ਵਿਖੇ ਦੰਦਾਂ ਅਤੇ ਮੂੰਹ ਦੀ ਸਾਫ ਸਫਾਈ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਪੋਸਟਰ ਰਿਲੀਜ਼ ਕੀਤੇ ਗਏ । ਇਹ ਪੋਸਟਰ ਜਿਲੇ ਨੇ ਸਮੂਹ ਹੈਲਥ ਸੈਂਟਰ ਵਿੱਚ ਵੰਡ ਕੇ ਲੋਕਾਂ ਨੂੰ ਜਾਗਰੂਕਤਾ ਫੈਲਾਈ ਜਾਵੇਗੀ । ਇਸ ਮੌਕੇ ਡਾਕਟਰ ਰਣਜੀਤ ਸਿੰਘ ਰਾਏ ਨੇ ਦੱਸਿਆ ਕਿ ਮੂੰਹ ਅਤੇ ਦੰਦਾਂ ਦੀ ਸਫਾਈ ਸਿਹਤ ਦਾ ਮੁੱਖ ਆਧਾਰ ਹਨ, ਇਸ ਮੌਕੇ ਡਾਕਟਰ ਰਾਏ ਨੇ ਦਸਿਆ ਕਿ ਮੂੰਹ ਦੀ ਤੰਦਰੂਸਤੀ ਅਤੇ ਦੰਦਾਂ ਦੀ ਮਜਬੂਤੀ ਲਈ ਪੰਜ ਸੁਨਹਿਰੇ ਨਿਯਮ ਉਪਣਾਓ ਜਿਵੇ ਕਿ ਭੋਜਨ ਵਿਟਾਮਿਨ,ਖਣਿਜ ਪਦਾਰਥ ਅਤੇ ਕੈਲਸ਼ੀਅਮ ਯੁਕਤ ਹੋਵੇ,ਭੋਜਨ ਵਿੱਚ ਜਿਆਦਾ ਚਿਪਕਣ ਵਾਲੀਆਂ ਅਤੇ ਮਿਠੀਆਂ ਚੀਜਾਂ ਦੀ ਵਰਤੋ ਨਾ ਕਰੋ,ਭੋਜਨ ਕਰਨ ਤੋ ਬਾਦ ਦੰਦਾਂ ਨੂੰ ਚੰਗੀ ਤਰਾ ਸਾਫ ਕਰੋ,ਬੁਰਸ਼ ਦਿਨ ਵਿੱਚ ਘਟੋ ਘੱਟ ਦੋ ਵਾਰ ਜਰੂਰ ਕਰੋ,ਨਿਯਮਤ ਰੂਪ ਵੁੱਚ ਦੰਦਾਂ ਦੇ ਮਾਹਿਰ ਡਾਕਟਰ ਦੀ ਸਲਾਹ ਜਰੂਰ ਲਵੋ,( ਖਾਸ਼ ਕਰ ਹਰ ਛੇ ਮਹੀਨਿਆ ਬਾਦ ),ਦੰਦਾਂ ਦੇ ਨਾਲ ਨਾਲ ਜੀਭ ਦੀ ਸਫਾਈ ਰਖੋ। ਇਸ ਮੌਕੇ ਅਤੇ ਡਾ.ਡਾਕਟਰ ਬਲਵਿੰਦਰ ਸਿੰਘ ਜਿਲਾ ਡੈਟਲ ਹੈਲਥ ਅਫਸਰ ਮਾਨਸਾ ਨੇ ਦਸਿਆ ਕਿ ਸਵੇਰੇ ਨਾਸ਼ਤੇ ਤੋ ਬਾਦ ਅਤੇ ਰਾਤ ਦੇ ਭੋਜਨ ਤੋ ਬਾਦ ਬੁਰਸ਼ ਜਰੂਰ ਕਰੋ,ਹਰ ਖਾਣੇ ਤੋ ਬਾਦ ਸਾਫ ਪਾਣੀ ਨਾਲ ਕੁਰਲਾ ਕਰੋ, ਇਸ ਮੌਕੇ ਡਾਕਟਰ ਹਰਮਨ ਸਿੰਘ ਡੈਂਂਟਲ ਸਰਜਨ ਖਿਆਲਾ ਕਲਾਂ ਨੇ ਦਸਿਆ ਕਿ ਦੰਦ ਮੂੰਹ ਅਤੇ ਜੀਭ ਸਾਰੇ ਸਰੀਰ ਦੇ ਅਹਿਮ ਹਿੱਸਾ ਹਨ ਦੰਦ, ਜਾੜ ਜੀਭ ਅਤੇ ਮੂੰਹ ਵੱਲ ਸਾਨੂੰ ਛੋਟੀ ਉਮਰ ਤੋ ਲੈ ਕੇ ਬੁਢਾਪੇ ਤੱਕ ਵਿਸ਼ੇਸ ਧਿਆਨ ਦੇਣ ਦੀ ਲੋੜ ਹੈ ,ਇਸ ਮੌੌਕੇ ਸੀਨੀਅਰ ਮੈਡੀਕਲ ਅਫਸਰ ਸਰਦੂਲਗੜ੍ਹ ਡਾਕਟਰ ਰਵਨੀਤ ਕੌਰ ਜਿਲਾ ਸਮੂਹ ਸਿੱਖਿਆ ਤੇ ਸੂਚਨਾ ਅਫਸਰ ਵਿਜੇ ਕੁਮਾਰ ਦਰਸ਼ਨ ਸਿੰਘ ਉਪ ਜਿਲਾ ਸਮੂਹ ਸਿੱਖਿਆ ਤੇ ਸੂਚਨਾ ਅਫਸਰ, ਮੈਡਮ ਗੀਤਾ ਸੀਨੀਅਰ ਸਾਈਕ ਲਲਿਤ ਕੁਮਾਰ ਜੂਨੀਅਰ ਸਹਾਇਕ , ਜਸਪ੍ਰੀਤ ਕੌਰ ਸਟੈਨੋ ਤੋ ਇਲਾਵਾ ਸਿਹਤ ਵਿਭਾਗ ਦੇ ਹੋਰ ਅਧਿਕਾਰੀ ਅਤੇ ਕਰਮਚਾਰੀ ਵੀ ਮੋਜੂਦ ਹਨ।