08 ਅਕਤੂਬਰ (ਨਾਨਕ ਸਿੰਘ ਖੁਰਮੀ) ਮਾਨਸਾ: ਕਲੱਸਟਰ ਸਰਕਾਰੀ ਪ੍ਰਾਇਮਰੀ ਸਕੂਲ ਮਾਨਸਾ ਮੁੰਡੇ ਦਾ ਦੋ ਦਿਨਾ ਖੇਡ ਮੇਲਾ ਅੱਜ ਸ਼ਾਨੋ-ਸ਼ੌਕਤ ਨਾਲ ਸਪਸ ਗਾਂਧੀਨਗਰ ਮਾਨਸਾ ਵਿਖੇ ਸਮਾਪਤ ਹੋਇਆ।ਇਸ ਮੌਕੇ ਤੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਸ਼੍ਰੀ ਸਤਪਾਲ ਜੀ ਵਿਸ਼ੇਸ਼ ਤੌਰ ਤੇ ਪਹੁੰਚੇ ।ਉਹਨਾ ਨੇ ਬੱਚਿਆ ਨੂੰ ਸੰਬੋਧਿਤ ਹੁੰਦਿਆ ਕਿਹਾ ਕਿ ਖੇਡਾਂ ਮਨੁੱਖ ਨੂੰ ਸਰੀਰਕ ਅਤੇ ਮਾਨਸਿਕ ਤੌਰ ਤੇ ਮਜਬੂਤ ਕਰਦੀਆਂ ਹਨ।ਇਸ ਤਰਾਂ ਚੰਗੇ ਸਮਾਜ ਦੇ ਨਿਰਮਾਣ ਵਿੱਚ ਖਿਡਾਰੀਆਂ ਦਾ ਅਹਿਮ ਯੋਗਦਾਨ ਹੁੰਦਾ ਹੈ।ਉਹਨਾਂ ਪ੍ਰਬੰਧਕਾਂ ਨੂੰ ਵਧਾਈ ਦਿੰਦਿਆਂ ਹੋਇਆਂ ਅਧਿਆਪਕ ਵਰਗ ਨੂੰ ਵੀ ਆਪਣੇ ਭਾਸ਼ਣ ਰਾਹੀਂ ਲਗਾਤਾਰ ਮਿਹਨਤ ਕਰਨ ਅਤੇ ਬੱਚਿਆਂ ਦੀ ਪ੍ਰਤਿਭਾ ਨਿਖਾਰਨ ਵਿਚ ਆਪਣਾ ਬਣਦਾ ਯੋਗਦਾਨ ਦੇਣ ਲਈ ਪ੍ਰੇਰਿਤ ਕੀਤਾ।ਉਹਨਾਂ ਨੇ ਲਾਇਨਜ ਕਲੱਬ ਮਾਨਸਾ ਦੀ ਟੀਮ ਜਿਨ੍ਹਾ ਨੇ ਦੋ ਦਿਨ ਖਿਡਾਰੀਆਂ ਲਈ ਫਲਾਂ ਦਾ ਪ੍ਰਬੰਧ ਕੀਤਾ ,ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ।ਇਸ ਮੌਕੇ ਉਹਨਾ ਨਾਲ ਲੇਖਾਕਾਰ ਸ਼੍ਰੀ ਜਸਪਾਲ ਕੁਮਾਰ ਜੀ, ਅਧਿਆਪਕ ਜਗਮੋਹਨ ਸਿੰਘ, ਜਸਪ੍ਰੀਤ ਸਿੰਘ, ਤੇਜਿੰਦਰ ਸਿੰਘ ,ਹਰਜੀਤ ਸਿੰਘ ਬਲਜੀਤ ਸਿੰਘ ਆਦਿ ਵੀ ਹਾਜ਼ਰ ਸਨ।ਖਿਡਾਰੀਆਂ ਨੇ ਲਗਪਗ 15 ਵੱਖ ਵੱਖ ਖੇਡਾਂ ਵਿਚ ਆਪਣੀ ਪ੍ਰਤਿਭਾ ਦਾ ਲੋਹਾ ਮੰਨਵਾਇਆ।ਮੈਚ ਰੈਫਰੀਆਂ ਦੇ ਤੌਰ ਤੇ ਬਲਜੀਤ ਸਿੰਘ, ਸੁਖਦੀਪ ਸਿੰਘ ਅਤੇ ਹੋਰਾਂ ਨੇ ਵਧੀਆ ਜਿੰਮੇਵਾਰੀ ਨਿਭਾਈ। ਮੇਜਬਾਨ ਸਕੂਲ ਗਾਂਧੀਨਗਰ ਨਗਰ ਨੇ ਖੋ- ਖੋ ਅਤੇ ਕਬੱਡੀ ਵਿਚ ਵਧੀਆ ਪ੍ਰਦਰਸ਼ਨ ਕੀਤਾ । ਸਮੁੱਚੇ ਰੂਪ ਵਿੱਚ ਮਾਨਸਾ ਖੁਰਦ ਸਕੂਲ ਦਾ ਪ੍ਰਦਰਸ਼ਨ ਵਰਣਨਯੋਗ ਸੀ।
ਇਹ ਸਾਰਾ ਪ੍ਰਬੰਧ ਸੀ ਐਚ ਟੀ ਸ਼੍ਰੀਮਤੀ ਰੁਪਿੰਦਰ ਕੌਰ ਦੀ ਅਗਵਾਈ ਵਿੱਚ ਸਮੂਹ ਐਚ ਟੀ ਕਲੱਸਟਰ ਮਾਨਸਾ ਮੁੰਡੇ ਦੇ ਸਹਿਯੋਗ ਸਦਕਾ ਸੰਪੂਰਨ ਹੋਇਆ।ਅਖੀਰ ਵਿੱਚ ਸਰਦਾਰ ਬੇਅੰਤ ਸਿੰਘ ਐਚ ਟੀ ਸਪਸ ਗਾਂਧੀਨਗਰ ਨੇ ਆਇਆਂ ਮਹਿਮਾਨਾਂ ਅਤੇ ਪ੍ਰਬੰਧਕਾਂ ,ਸਮੂਹ ਸਟਾਫ ਗਾਂਧੀਨਗਰ, ਮਿਡ ਡੇ ਮੀਲ ਵਰਕਰਜ ਖਿਡਾਰੀਆਂ ਅਤੇ ਸਹਿਯੋਗੀ ਸਟਾਫ ਦਾ ਧੰਨਵਾਦ ਕੀਤਾ।
ਦੋ ਦਿਨਾ ਕਲੱਸਟਰ ਪੱਧਰੀ ਖੇਡ ਮੇਲਾ ਸਪਸ ਗਾਂਧੀਨਗਰ ਮਾਨਸਾ ਵਿਖੇ ਸ਼ਾਨਦਾਰ ਢੰਗ ਨਾਲ ਨੇਪਰੇ ਚੜ੍ਹਿਆ
Leave a comment