ਮੋਦੀ ਸਰਕਾਰ ਦੇ 11 ਸਾਲ ਦੇ ਕਾਰਜਕਾਲ ਨੇ ਆਮ ਲੋਕਾਂ ਦਾ ਜਿਉਣਾ ਕੀਤਾ ਦੁੱਭਰ : ਆਗੂ
ਮਾਨਸਾ, 9 ਜੁਲਾਈ (ਨਾਨਕ ਸਿੰਘ ਖੁਰਮੀ)
ਮਾਨਸਾ ਦੇਸ ਦੀਆਂ ਪ੍ਰਮੁੱਖ 10 ਟਰੇਡ ਯੂਨੀਅਨਾਂ , ਮੁਲਾਜਮ ਫੈਡਰੇਸਨਾ ਤੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਕੀਤੀ ਦੇਸ ਵਿਆਪੀ ਹੜਤਾਲ ਮੋਕੇ ਸਥਾਨਿਕ ਰੇਲਵੇ ਗੁਦਾਮ ਵਿੱਖੇ ਰੋਸ ਪ੍ਰਦਰਸ਼ਨ ਕੀਤਾ ਤੇ ਸ਼ਹਿਰ ਵਿੱਚ ਰੋਸ ਮੁਜ਼ਾਹਰਾ ਕੱਢਿਆ । ਪ੍ਰਦਰਸ਼ਨ ਵਿੱਚ ਵੱਡੀ ਤਦਾਦ ਮਜ਼ਦੂਰਾਂ , ਮੁਲਾਜਮਾਂ ਤੇ ਕਿਸਾਨਾਂ ਨੇ ਸਮੂਲੀਅਤ ਕੀਤੀ । ਪ੍ਰਦਰਸ਼ਨ ਨੂੰ ਸੰਬੋਧਨ ਕਰਦਿਾਂ ਸੀਪੀਆਈ ਦੇ ਕੌਮੀ ਕੌਸਲ ਮੈਂਬਰ ਕਾਮਰੇਡ ਹਰਦੇਵ ਸਿੰਘ ਅਰਸ਼ੀ , ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ, ਸੀਪੀਆਈ ਐਲ ਐਲ ਲਿਬਰੇਸ਼ਨ ਦੇ ਸੂਬਾਈ ਆਗੂ ਕਾਮਰੇਡ ਸੁਖਦਰਸ਼ਨ ਨੱਤ , ਕਾਮਰੇਡ ਰਾਜਵਿੰਦਰ ਸਿੰਘ ਰਾਣਾ , ਬੀਕੇਯੂ ਡਕੌਂਦਾ ਦੇ ਮਹਿੰਦਰ ਸਿੰਘ ਭੈਣੀਬਾਘਾ , ਬੀਕੇਯੂ ਡਕੌਦਾ ਧਨੇਰ ਦੇ ਮੱਖਣ ਸਿੰਘ ਭੈਣੀਬਾਘਾ , ਸੀਪੀਆਈ ਦੇ ਕ੍ਰਿਸਨ ਚੌਹਾਨ , ਏਟਕ ਦੇ ਕੁਲਵਿੰਦਰ ਸਿੰਘ ਉੱਡਤ , ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਦੇ ਧੰਨਾ ਮੱਲ ਗੋਇਲ , ਬੀਕੇਯੂ ਮਾਨਸਾ ਦੇ ਬੋਘ ਸਿੰਘ ਮਾਨਸਾ , ਬੀਕੇਯੂ ਲੱਖੋਵਾਲ ਦੇ ਨਿਰਮਲ ਸਿੰਘ ਝੰਡੂਕੇ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਭਜਨ ਸਿੰਘ ਘੁੰਮਣ , ਬੀਕੇਯੂ ਕ੍ਰਾਂਤੀਕਾਰੀ ਦੇ ਹਰਚਰਨ ਸਿੰਘ , ਬੀਕੇਯੂ ਉਗਰਾਹਾ ਦੇ ਜਗਸੀਰ ਸਿੰਘ ਜਵਾਹਰਕੇ , ਬੀਕੇਯੂ ਕਾਦੀਆਂ ਦੇ ਪਰਮਜੀਤ ਗਾਗੋਵਾਲ ਜਮਹੂਰੀ ਕਿਸਾਨ ਸਭਾ ਦੇ ਮੇਜਰ ਸਿੰਘ ਦੂਲੋਵਾਲ , ਕੁਲ ਹਿੰਦ ਕਿਸਾਨ ਸਭਾ ਦੇ ਰੂਪ ਸਿੰਘ ਢਿੱਲੋ , ਕਰਨੈਲ ਸਿੰਘ ਭੀਖੀ , ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਕੇਵਲ ਸਿੰਘ ਸਮਾਉ, ਮਜ਼ਦੂਰ ਮੁਕਤੀ ਮੋਰਚਾ ਦੇ ਗੁਰਸੇਵਕ ਸਿੰਘ ਮਾਨ, ਦੀ ਮਾਨਸਾ ਰਿਟਾਇਰ ਵੈਲਫੇਅਰ ਐਸੋਸੀਏਸ਼ਨ ਦੇ ਸਿਕੰਦਰ ਸਿੰਘ ਘਰਾਗਣਾ, ਪੇਟਰ ਯੂਨੀਅਨ ਦੇ ਜੀਤ ਰਾਮ , ਦੋਧੀ ਯੂਨੀਅਨ ਦੇ ਲਾਭ ਸਿੰਘ ਭੈਣੀਬਾਘਾ, ਪੰਜਾਬ ਪ੍ਰਦੇਸ਼ ਪੱਲੇਦਾਰ ਯੂਨੀਅਨ ਦੇ ਗੁਰਦੇਵ ਸਿੰਘ ਦਲੇਲ ਸਿੰਘ ਵਾਲਾ , ਪ੍ਰਗਤੀਸ਼ੀਲ ਇਸਤਰੀ ਸਭਾ ਦੇ ਜਸਵੀਰ ਕੌਰ ਨੱਤ , ਹੈਡੀਕੈਪਟ ਐਸੋਸੀਏਸ਼ਨ ਦੇ ਭੀਮ ਭੁਪਾਲ , ਮੁਲਾਜਮ ਆਗੂ ਬਿੱਕਰ ਸਿੰਘ ਮਾਖਾ , ਹਿੰਮਤ ਸਿੰਘ ਦੂਲੋਵਾਲ , ਰਾਜ ਕੁਮਾਰ ਰੰਗਾ , ਕੁਲਦੀਪ ਸਿੰਘ, ਸੱਤਪਾਲ ਭੈਣੀਬਾਘਾ, ਸੱਤਪਾਲ ਰਿਸੀ , ਅਮਰੀਕ ਮਾਖਾ , ਪੰਜਾਬ ਸਟੂਡੈਂਟ ਯੂਨੀਅਨ ਦੇ ਅਰਵਿੰਦਰ ਕੌਰ ਨੇ ਕਿਹਾ ਕਿ ਮੋਦੀ ਸਰਕਾਰ ਦੇ 11 ਸਾਲ ਦੇ ਕਾਰਜਕਾਲ ਨੇ ਆਮ ਲੋਕਾਂ ਦਾ ਜੀਵਨ ਜਿਊਣਾ ਦੁੱਭਰ ਕਰ ਦਿੱਤਾ ਤੇ ਕਾਰਪੋਰੇਟ ਘਰਾਣਿਆਂ ਨੂੰ ਮਾਲੋਮਾਲ ਕਰ ਦਿੱਤਾ । ਆਗੂਆ ਨੇ ਭਵਿੱਖ ਦੀਆ ਚਣੌਤੀਆਂ ਤੋ ਖਬਰਦਾਰ ਕਰਦਿਆਂ ਕਿਹਾ ਕਿ ਸਾਝੇ ਤੇ ਵਿਸਾਲ ਸੰਘਰਸ ਦੇ ਬਲਬੂਤੇ ਹੀ ਸਮੇ ਦੇ ਹਾਕਮ ਦੀਆ ਲੋਕ ਵਿਰੋਧੀ ਨੀਤੀਆਂ ਦਾ ਮੁਕਾਬਲਾ ਕੀਤਾ ਜਾ ਸਕਦਾ ਤੇ ਮਜਦੂਰਾ , ਕਿਸਾਨਾ , ਮੁਲਾਜਮਾ, ਦੁਕਾਨਦਾਰਾ ਤੇ ਛੋਟੇ ਵਪਾਰੀਆ ਦੇ ਹੱਕਾ , ਹਿੱਤਾ ਦੀ ਰਾਖੀ ਕੀਤੀ ਜਾ ਸਕਦੀ ਹੈ ।