22 ਜਨਵਰੀ (ਕਰਨ ਭੀਖੀ) ਮਾਨਸਾ: ਸੀ.ਪੀ.ਆਈ.(ਐਮ) ਦੇ ਸੂਬਾ ਸਕੱਤਰੇਤ ਮੈਂਬਰ ਕਾਮਰੇਡ ਭੂਪ ਚੰਦ ਚੰਨੋਂ ਨੇ ਕਿਹਾ ਕਿ ਅੱਜ ਦੇਸ਼ ਵਿੱਚ ਫਿਰਕੂ , ਫਾਸ਼ੀਵਾਦੀ ਅਤੇ ਭ੍ਰਿਸ਼ਟ ਕਾਰਪੋਰੇਟ ਘਰਾਣਿਆਂ ਦਾ ਗਠਜੋੜ ਗੰਭੀਰ ਖਤਰਾ ਹੈ। ਇੰਨ੍ਹਾਂ ਤਾਕਤਾਂ ਨੂੰ ਦੇਸ਼ ਦੀ ਸੱਤਾ ਤੋਂ ਲਾਂਭੇ ਕਰਨ ਲਈ ਜਨਤਕ ਸੰਘਰਸ਼ਾਂ ਅਤੇ ਪਾਰਲੀਮਾਨੀ ਦੋਵੇਂ ਢੰਗਾਂ ਨਾਲ ਦੇਸ਼ ਦੀ ਜਨਤਾ ਵਿੱਚੋਂ ਨਿਖੇੜਨਾ ਲਈ ਜ਼ਰੂਰੀ ਹੈ।
ਕਾਮਰੇਡ ਚੰਨੋਂ ਅੱਜ ਇੱਥੇ ਕਾ.ਗੱਜਣ ਸਿੰਘ ਟਾਂਡੀਆਂ ਭਵਨ ਵਿਖੇ ਸੀ.ਪੀ.ਆਈ.(ਐਮ) ਦੀ ਮੀਟਿੰਗ ਵਿੱਚ ਪਹੁੰਚੇ ਹੋਏ ਸਨ। ਮੀਟਿੰਗ ਦੀ ਪ੍ਰਧਾਨਗੀ ਕਾ. ਅਵਤਾਰ ਸਿੰਘ ਛਾਪਿਆਂਵਾਲੀ ਨੇ ਕੀਤੀ।
ਕਮਿਊਨਿਸਟ ਆਗੂ ਨੇ ਦੋਸ਼ ਲਾਇਆ ਕਿ ਮੋਦੀ ਸਰਕਾਰ ਨੇ ਪਿਛਲੇ ਨੌ-ਦੱਸ ਸਾਲਾਂ ਦੇ ਸ਼ਾਸ਼ਨ ਵਿੱਚ 13.86 ਕਰੋੜ ਰੁਪਏ ਵੱਡੇ ਕਾਰਪੋਰੇਟ ਘਰਾਣਿਆਂ ਦਾ ਮੁਆਫ਼ ਕੀਤਾ ਹੈ। ਇਸ ਤੋਂ ਬਿਨਾਂ ਕੇਂਦਰ ਨੇ ਬੈਂਕਾਂ ਦੀ ਬਾਂਹ ਮਰੋੜਕੇ ਦੇਸ਼ ਦੇ ਵੱਡੇ ਅਮੀਰਾਂ ਦੇ ਕਰੋੜਾਂ ਰੁਪਏ ਦਾ ਉਗਰਾਹਿਆ ਜਾਣ ਵਾਲਾ ਪੈਸਾ ਵੱਟੇ ਖਾਤੇ ਪਵਾ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਸੀ.ਪੀ.ਆਈ.(ਐਮ) ਦੀ ਅਗਵਾਈ ਵਾਲੀ ਕੇਰਲਾ ਸਰਕਾਰ ਦੀ ਗੱਲ ਕਰਦਿਆਂ ਕਿਹਾ ਕਿ ਖੱਬੇ ਪੱਖੀ ਸਰਕਾਰ ਨੇ ਕੇਂਦਰ ਨੂੰ ਬਿਜਲੀ ਦੇ ਚਿੱਪ ਵਾਲੇ ਲਾਉਣ ਅਤੇ ਸਿੱਖਿਆ ਨੀਤੀ ਲਾਗੂ ਕਰਨ ਤੋਂ ਸਾਫ਼ ਨਾਂਹ ਕਰ ਦਿੱਤੀ ਹੈ। ਕੇਰਲਾ ਦੇ ਕਿਸਾਨਾਂ ਨੂੰ ਝੋਨੇ ‘ਤੇ ਦੇਸ਼ ਭਰ ਨਾਲੋਂ ਵੱਧ ਭਾਅ ਦੇਣ ਤੋਂ ਇਲਾਵਾ ਫਲਾਂ ਅਤੇ ਸਬਜ਼ੀਆਂ ਉੱਤੇ ਐਮ.ਐਸ.ਪੀ. ਅਨੁਸਾਰ ਜਿਣਸਾਂ ਭਾਅ ਦਿੱਤਾ ਜਾ ਰਿਹਾ ਹੈ। ਉਨ੍ਹਾਂ ਸਵਾਲ ਕੀਤਾ ਕਿ ਕੀ ਪੰਜਾਬ ਦੀ ਭਗਵੰਤ ਮਾਨ ਸਰਕਾਰ ਉਪਰੋਕਤ ਕਦਮ ਚੁੱਕਣ ਦੀ ਜੁਅਰਤ ਕਰ ਸਕੇਗੀ ?
ਉਨ੍ਹਾਂ ਕਿਹਾ ਕਿ ਮੌਜੂਦਾ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਪਿਛਲੀਆਂ ਸਰਕਾਰਾਂ ਨਾਲੋਂ ਵੀ ਮਾੜੀ ਹੈ। ਗੈਂਗਸਟਰ ਜੇਲਾਂ ਵਿੱਚੋਂ ਇੰਟਰਵਿਊ , ਕਤਲ , ਫਿਰੌਤੀ, ਨਸ਼ੇ ਦੇ ਕਾਰੋਬਾਰ ਜਿਹੀਆਂ ਘਟਨਾਵਾਂ ਨੂੰ ਅੰਜਾਮ ਦੇ ਰਹੇ ਹਨ। ਕਿਰਤੀ , ਕਿਸਾਨ , ਮੁਲਾਜ਼ਮ , ਵਿਦਿਆਰਥੀ ਆਦਿ ਹਰ ਵਰਗ ਦੇ ਲੋਕ ਅੱਤ ਦੀ ਸਰਦੀ ਵਿੱਚ ਸੰਘਰਸ਼ਾਂ ਦੇ ਰਾਹ ਪਏ ਹੋਏ ਹਨ। ਅੰਦੋਲਨਕਾਰੀਆਂ ਨੂੰ ਡੰਡਿਆਂ-ਲਾਠੀਆਂ ਨਾਲ ਕੁੱਟਿਆਂ ਜਾਂ ਰਿਹਾ ਹੈ। ਭ੍ਰਿਸ਼ਟਾਚਾਰ ਸਿਖਰਾਂ ‘ਤੇ ਹੈ। ਉਨ੍ਹਾਂ ਮਾਨਸਾ ਜ਼ਿਲ੍ਹੇ ਦੇ ਇੰਨਕਲਾਬੀ ਘੋਲਾਂ ਦੇ ਵਿਰਸੇ ਦਾ ਜ਼ਿੱਕਰ ਕਰਦਿਆਂ ਪਾਰਟੀ ਨੂੰ ਬ੍ਰਾਂਚ ਪੱਧਰ ‘ਤੇ ਮਜ਼ਬੂਤ ਕਰਨ ‘ਤੇ ਜ਼ੋਰ ਦਿੱਤਾ।
ਇਸ ਮੀਟਿੰਗ ਵਿੱਚ ਪਾਰਟੀ ਦੇ ਸੂਬਾ ਸਕੱਤਰੇਤ ਮੈਂਬਰ ਅਤੇ ਜ਼ਿਲ੍ਹਾ ਸਕੱਤਰ ਕਾਮਰੇਡ ਸਵਰਨਜੀਤ ਸਿੰਘ ਦਲਿਓ , ਕਾਮਰੇਡ ਨਛੱਤਰ ਸਿੰਘ ਢੈਪਈ , ਕਾ.ਹਰਨੇਕ ਸਿੰਘ ਖੀਵਾ , ਕਾ.ਜਸਵੰਤ ਸਿੰਘ ਬੀਰੋਕੇ , ਕਾ.ਹਰਜਿੰਦਰ ਸਿੰਘ ਬਰੇਟਾ , ਕਾ. ਜਗਸੀਰ ਸਿੰਘ ਬਰੇਟਾ , ਕਾ. ਗੁਰਚਰਨ ਸਿੰਘ ਕੈਂਥ , ਕਾ. ਜਗਦੇਵ ਸਿੰਘ ਢੈਪਈ ,ਕਾ. ਸੁਰੇਸ਼ ਕੁਮਾਰ ਮਾਨਸਾ , ਕਾ. ਦਰਸ਼ਨ ਸਿੰਘ ਜੋਗਾ , ਕਾ. ਗੁਰਜੰਟ ਸਿੰਘ ਕੋਟੜਾ , ਕਾ. ਤੇਜਾ ਸਿੰਘ ਹੀਰਕੇ , ਕਾ. ਸਿਮਰੂ ਸਿੰਘ ਬਰਨ , ਕਾ. ਗੁਰਪ੍ਰੀਤ ਸਿੰਘ ਬਰਨ , ਕਾ. ਬੋਗੜ ਸਿੰਘ ਚੋਟੀਆਂ , ਕਾ.ਜਸਵਿੰਦਰ ਸਿੰਘ ਨੰਗਲ ਕਲਾਂ , ਕਾ.ਸੋਮਾ ਕੌਰ , ਕਾ. ਰੀਨਾ ਰਾਣੀ , ਕਾ. ਪਰਮਜੀਤ ਕੌਰ ਝੰਡੂਕੇ , ਕਾ. ਹਰਪਾਲ ਕੌਰ , ਕਾ. ਰਾਜ ਕੁਮਾਰ ਗਰਗ , ਕਾ. ਬੀਰਬਲ ਸਿੰਘ ਚੌਹਾਨ , ਨੌਜਵਾਨ ਆਗੂ ਸੁਖਮਨ ਖੀਵਾ , ਵਿੱਕੀ ਮਾਨਸਾ ਆਦਿ ਆਗੂ ਅਤੇ ਵਰਕਰ ਸ਼ਾਮਲ ਹੋਏ।
ਜਾਰੀ ਕਰਤਾ
ਸਵਰਨਜੀਤ ਸਿੰਘ ਦਲਿਓ
ਜ਼ਿਲ੍ਹਾ ਸਕੱਤਰ ਸੀ.ਪੀ.ਆਈ.(ਐਮ)
ਜ਼ਿਲ੍ਹਾ ਮਾਨਸਾ।