23 ਅਪਰੈਲ (ਗੁਰਿੰਦਰ ਸਿੰਘ ਔਲਖ) ਭੀਖੀ: ਸਾਬਕਾ ਨਗਰ ਪੰਚਾਇਤ ਪ੍ਰਧਾਨ ਹਰਪ੍ਰੀਤ ਸਿੰਘ ਚਹਿਲ ਦੇ ਘਰ ਵਿਖੇ ਸ੍ਰੀਮਤੀ ਬਾਦਲ ਨੇ ਲੋਕਾਂ ਸੰਬੋਧਨ ਕਰਦਿਆਂ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਬਾਦਲ ਪੰਜਾਬ ਦੀ ਇੱਕੋ-ਇੱਕ ਹਿਤੈਸੀ ਤੇ ਖੇਤਰੀ ਪਾਰਟੀ ਹੈ, ਜੋ ਹਮੇਸ਼ਾ ਪੰਜਾਬੀਆਂ ਦੇ ਹੱਕਾਂ ਲਈ ਖੜ੍ਹਦੀ ਰਹੀ ਹੈ। ਉਹਨਾਂ ਕਿਹਾ ਕਿ ਜੋ ਸਕੀਮਾਂ ਬਾਦਲ ਸਰਕਾਰ ਵੱਲੋਂ ਲਾਗੂ ਕੀਤੀਆਂ ਗਈਆਂ ਸਨ, ਪਹਿਲਾਂ ਕਾਂਗਰਸ ਤੇ ਹੁਣ ਦਿੱਲੀ ਤੋਂ ਚੱਲਣ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਖਤਮ ਕੀਤੀਆਂ ਜਾ ਰਹੀਆਂ ਹਨ। ਉਹਨਾਂ ਕਿਹਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪੰਜਾਬ ਦਾ ਪੈਸਾ ਦੂਸਰੇ ਰਾਜਾਂ ਵਿੱਚ ਆਪ ਦੇ ਚੋਣ ਪ੍ਰਚਾਰ ਲਈ ਪਾਣੀ ਵਾਂਗ ਵਹਾ ਰਹੇ ਹਨ। ਆਪ ਦੇ ਭਿ੍ਰਸ਼ਟਾਚਾਰ ਮਾਮਲੇ ਵਿੱਚ ਸ਼ਾਮਲ ਸਾਬਕਾ ਕੈਬਨਿਟ ਮੰਤਰੀ ਵਿਜੇ ਸਿੰਗਲਾ ਹਲਕਾ ਵਿਧਾਇਕ ਮਾਨਸਾ ਬਾਰੇ ਮੁੱਖ ਮੰਤਰੀ ਵੱਲੋਂ ਕੋਈ ਪੁਖਤਾ ਸਬੂਤ ਲੋਕਾਂ ਨੂੰ ਨਹੀਂ ਦਿੱਤਾ ਗਿਆ, ਦੂਜੇ ਪਾਸੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਘੁਟਾਲਾ ਮਾਮਲੇ ਕਾਰਨ ਜੇਲ੍ਹ ਵਿੱਚ ਬੈਠੇ ਹਨ। ਪੰਜਾਬ ਦੇ ਲੋਕਾਂ ਨੂੰ ਸੁਪਨੇ ਵਿਖਾ ਕੇ ਸੱਤਾ ਵਿੱਚ ਆਈ ਆਪ ਸਰਕਾਰ ਪੰਜਾਬ ਨੂੰ ਰੋਲਣ ਲੱਗੀ ਹੈ। ਇਸ ਦੌਰਾਨ ਸਵ. ਸਾਬਕਾ ਥਾਣੇਦਾਰ ਗੁਰਚਰਨ ਸਿੰਘ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।
ਇਸ ਮੌਕੇ ਯੂਥ ਆਗੂ ਕੁਲਸ਼ੇਰ ਸਿੰਘ ਰੂਬਲ, ਹਰਪ੍ਰੀਤ ਸਿੰਘ ਚਹਿਲ, ਮਲਕੀਤ ਸਿੰਘ, ਮੇਲ ਸਿੰਘ, ਉਂਕਾਰ ਸਿੱਘ ਮਿੱਤਲ, ਟੈਣੀ ਰਿਸ਼ੀ, ਸਰਦੂਲ ਸਿੰਘ ਹਰਦੇਵ ਸਿੰਘ ਆਦਿ ਹਾਜ਼ਰ ਸਨ।