ਦਿ ਰੌਇਲ ਗਲੋਬਲ ਸਕੂਲ ਖਿਆਲਾ ਕਲਾਂ ਜੋ ਕਿ ਭੀਖੀ ਮਾਨਸਾ ਕੌਮੀ ਮਾਰਗ ਤੇ ਸਥਿਤ ਹੈ ਵਿਖੇ ਡੀ.ਡੀ. ਪੰਜਾਬੀ ਦੇ ਰਿਆਲਿਟੀ ਸ਼ੋਅ ਦੇ ਦੂਸਰੇ ਗੇੜ ਐਡੀਸਨ ਹੋਏ। ਜਿਸ ਵਿੱਚ ਲਗਭਗ ਪੰਜ ਸੌ ਬੱਚਿਆਂ ਨੇ ਭਾਗ ਲਿਆ। ਇਸ ਤੋਂ ਪਹਿਲਾਂ ਹੋਏ ਪਹਿਲੇ ਗੇੜ ਵਿੱਚੋਂ ਦਿ ਰੌਇਲ ਗਲੋਬਲ ਸਕੂਲ ਦੇ ਪੰਜਾਹ ਵਿਦਿਆਰਥੀਆਂ ਦੀ ਚੋਣ ਹੋਈ ਸੀ। ਜਿਹਨਾਂ ਨੇ ਅੱਜ ਦੂਸਰੇ ਰਾਊਂਡ ਦੇ ਐਡੀਸਨ ਦਿੱਤੇ। ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਯੋਗਿਤਾ ਭਾਟੀਆ ਜੀ ਨੇ ਬੱਚਿਆਂ ਦੀ ਹੌਂਸਲਾ ਅਫਜ਼ਾਈ ਕੀਤੀ। ਉਹਨਾਂ ਨੇ ਦੱਸਿਆ ਕਿ ਰੌਇਲ ਗਲੋਬਲ ਸਕੂਲ ਦੇ ਵਿਦਿਆਰਥੀ ਸਿਰਫ਼ ਪੜ੍ਹਾਈ ਵਿੱਚ ਹੀ ਨਹੀਂ ਸਗੋਂ ਹਰ ਖੇਤਰ ਵਿੱਚ ਨਾਮਣਾ ਖੱਟ ਰਹੇ ਹਨ। ਸਕੂਲ ਵਿਦਿਆਰਥੀਆਂ ਦੇ ਸਰਬਪੱਖੀ ਸ਼ਖ਼ਸੀਅਤ ਦੇ ਵਿਕਾਸ ਲਈ ਹਰ ਸੰਭਵ ਯਤਨ ਕਰ ਰਿਹਾ ਹੈ, ਤਾਂ ਜੋ ਵਿਦਿਆਰਥੀ ਸਮੇਂ ਦੇ ਹਾਣੀ ਬਣ ਸਕਣ ਅਤੇ ਹਰ ਖੇਤਰ ਵਿੱਚ ਅੱਗੇ ਰਹਿਣ। ਇਸ ਸਮੇਂ ਕਿਸਮੇਂ ਕਿਤਨਾ ਹੈ ਦਮ ਸੋਅ ਦੇ ਡਾਇਰੈਕਟਰ ਅਤੇ ਪ੍ਰੋਡਿਊਸਰ ਵਰੁਣ ਬਾਂਸਲ, ਏਰੀਆ ਮੈਨੇਜਰ ਕਰਨ ਸ਼ਰਮਾਂ ਅਤੇ ਅੰਮ੍ਰਿਤ ਕਟਾਰੀਆ ਮੌਜੂਦ ਸਨ।