ਦਿ ਰੌਇਲ ਗਲੋਬਲ ਸਕੂਲ ਖਿਆਲਾ ਕਲਾਂ ਜੋ ਕਿ ਭੀਖੀ ਮਾਨਸਾ ਕੌਮੀ ਮਾਰਗ ਤੇ ਸਥਿਤ ਹੈ ਵਿੱਚ ਸਾਵਣ ਮਹੀਨੇ ਨੂੰ ਮੁੱਖ ਰੱਖਦਿਆਂ ਮਹਿਫਲ ਏ
ਤੀਜ ਦਾ ਤਿਉਹਾਰ ਮਨਾਇਆ ਗਿਆ। ਸਕੂਲ ਦੀ ਪ੍ਰਿੰਸਿਪਲ ਸ੍ਰੀਮਤੀ ਯੋਗਿਤਾ ਭਾਟੀਆ ਜੀ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਤੀਆਂ ਦਾ
ਤਿਉਹਾਰ ਸਾਉਣ ਮਹੀਨੇ ਤੋਂ ਤੀਜ ਤੋਂ ਸ਼ੁਰੂ ਹੋ ਕੇ ਮਹੀਨਾ ਚੱਲਣ ਵਾਲਾ ਕੁੜੀਆਂ ਦਾ ਤਿਉਹਾਰ ਹੈ। ਤਿੰਨ ਚਾਰ ਦਹਾਕੇ ਪਹਿਲਾਂ ਪਿੰਡਾਂ ਤੇ ਸ਼ਹਿਰਾਂ
'ਚ ਸਾਉਣ ਮਹੀਨੇ ਕੁੜੀਆਂ ਪਿੰਡ ਤੋਂ ਬਾਹਰ ਇਕੱਠੀਆਂ ਹੋ ਕੇ ਪੀਂਘਾਂ ਝੂਟਦੀਆਂ ਗਿੱਧਾ ਪਾਉਂਦੀਆਂ ਹੋਈਆਂ ਇਕ ਦੂਜੇ ਨਾਲ ਖ਼ੁਸ਼ੀਆਂ ਸਾਂਝੀਆਂ
ਕਰਦੀਆਂ ਸਨ, ਪਰ ਅਜੋਕੇ ਸਮੇਂ ਚ ਲੋਕਾਂ ਵਿੱਚ ਪਿਆਰ ਦੀ ਖਿੱਚ ਘਟਣ ਅਤੇ ਆਧੁਨਿਕ ਤਕਨੀਕਾਂ ਕਰਕੇ ਤੀਆਂ ਦਾ ਰੰਗ ਫਿੱਕਾ ਪੈ ਗਿਆ ਹੈ।
ਉਹਨਾਂ ਕਿਹਾ ਕਿ ਪਿੰਡਾਂ ਵਿੱਚ ਤੀਆਂ ਦੀ ਥਾਂ ਹੁਣ ਇਹ ਤੀਆਂ ਸਕੂਲਾਂ, ਕਾਲਜਾਂ ਜਾਂ ਸੰਸਥਾਵਾਂ ਦੀਆਂ ਸਟੇਜਾਂ ਦਾ ਕੁਝ ਘੰਟੇ ਦਾ ਪ੍ਰੋਗਰਾਮ ਬਣ ਕੇ
ਰਹਿ ਗਿਆ ਹੈ। ਪੰਜਾਬੀ ਦੇ ਅਮੀਰ ਸੱਭਿਆਚਾਰਕ ਨੂੰ ਜਿਉਂਦਾ ਰੱਖਣ ਲਈ ਦਿ ਰੌਇਲ ਗਲੋਬਲ ਸਕੂਲ ਵਿੱਚ ਤੀਆਂ ਦਾ ਤਿਉਹਾਰ ਮਨਾਇਆ
ਗਿਆ ਹੈ। ਇਸ ਮੌਕੇ ਸਕੂਲ ਦੀਆਂ ਵਿਦਿਆਰਥਣਾਂ ਵਿੱਚ ਕਿੱਕਲੀ ,ਪੀਂਘਾਂ ਝੂਟਣ, ਸੇਵੀਆਂ ਵੱਟਣ, ਪਰਾਂਦਾ ਗੁੰਦਣਾ, ਮਹਿੰਦੀ ਲਗਾਉਣ ਆਦਿ
ਦੇ ਮੁਕਾਬਲੇ ਕਰਵਾਏ ਗਏ। ਇਸ ਮੌਕੇ ਕੁੜੀਆਂ ਵੱਲੋਂ ਕੀਤੇ ਗਿੱਧੇ ਦੀ ਪੇਸ਼ਕਾਰੀ ਨੇ ਸਭ ਦਾ ਮਨ ਮੋਹ ਲਿਆ। ਇਸ ਤੋਂ ਬਿਨਾਂ ਭੰਗੜਾ, ਸੋਲੋ ਡਾਂਸ,
ਆਦਿ ਵੀ ਪੇਸ਼ ਕੀਤੇ ਗਏ।ਮਿਸ ਤੀਜ ਦਾ ਤਾਜ ਅੱਠਵੀ ਕਲਾਸ ਦੀ ਵਿਦਿਆਰਥਣ ਰਵਨੀਤ ਕੌਰ ਦੇ ਸਿਰ ਸਜਿਆ। ਸਕੂਲ ਚੇਅਰਮੈਨ ਸ੍ਰੀ
ਏਕਮਜੀਤ ਸੋਹਲ ਨੇ ਵੱਖ ਵੱਖ ਮੁਕਾਬਲਿਆਂ ਵਿੱਚ ਜੇਤੂ ਵਿਦਆਰਥਣਾਂ ਨੂੰ ਵਧਾਈ ਦਿੱਤੀ।
ਦਿ ਰੌਇਲ ਗਲੋਬਲ ਸਕੂਲ ਵਿੱਚ ਮਨਾਇਆ ਗਿਆ ਮਹਿਫ਼ਲ – ਏ – ਤੀਜ
Leave a comment