ਦਿ ਰੌਇਲ ਗਲੋਬਲ ਸਕੂਲ ਖਿਆਲਾ ਕਲਾਂ ਜੋ ਕਿ ਭੀਖੀ ਮਾਨਸਾ ਕੌਮੀ ਮਾਰਗ ਤੇ ਸਥਿਤ ਹੈ ਵਿਖੇ ਤਾਇਕਵਾਂਡੋ ਦੇ ਇੰਟਰ ਹਾਊਸ ਮੁਕਾਬਲੇ ਕਰਵਾਏ ਗਏ। ਜਿਸ ਵਿੱਚ ਸਕੂਲ ਦੇ ਸ਼ਿਵਾਲਿਕ, ਹਿਮਾਲਿਆ, ਨੀਲਗਿਰੀ ਅਤੇ ਵਿੰਧਿਆ ਹਾਊਸ ਦੇ ਵਿਦਿਆਰਥੀਆਂ ਵੱਲੋਂ ਭਾਗ ਲਿਆ ਗਿਆ।ਇਸ ਮੌਕੇ ਵਿਦਿਆਰਥੀਆਂ ਦੀ ਹੌਂਸਲਾ ਅਫ਼ਜਾਈ ਕਰਦਿਆਂ ਪਿੰ੍ਰਸੀਪਲ ਸ੍ਰੀਮਤੀ ਯੋਗਿਤਾ ਭਾਟੀਆ ਜੀ ਨੇ ਦੱਸਿਆ ਕਿ ਇੰਟਰ- ਹਾਊਸ ਗਤੀਵਿਧੀਆਂ ਵੱਖ-ਵੱਖ ਖੇਤਰਾਂ ‘ਚ ਵਿਦਿਆਰਥੀਆਂ ‘ਚ ਮੁਕਾਬਲੇ ਦੀ ਭਾਵਨਾ ਪੈਦਾ ਕਰਨ ਤੇ ਪ੍ਰਤਿਭਾ ਨੂੰ ਉਭਾਰਨ ਦਾ ਇੱਕ ਮਾਧਿਅਮ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਗਤੀਵਿਧੀਆਂ ਰਾਹੀਂ ਵਿਦਿਆਰਥੀ ਸਕਾਰਾਤਮਕ ਗੁਣਾਂ ਵਾਲੇ ਮਜ਼ਬੂਤ ਵਿਅਕਤੀ ਬਣਦੇ ਹਨ ਅਤੇ ਉਭਰਦੇ ਖਿਡਾਰੀਆਂ ਨੂੰ ਆਪਣਾ ਭਵਿੱਖ ਸੰਵਾਰਨ ਲਈ, ਆਪਣੀ ਸਰੀਰਕ ਅਤੇ ਮਾਨਸਿਕ ਯੋਗਤਾਵਾਂ ‘ਤੇ ਕੰਮ ਕਰਨ ਦਾ ਮੌਕਾ ਮਿਲਦਾ ਹੈ।ਇਹਨਾਂ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਰਵਨੀਤ ਕੌਰ , ਮਹਿਕਪ੍ਰੀਤ ਕੌਰ, ਮਨਕੀਰਤ ਕੌਰ ਹਰਮਨਦੀਪ ਕੌਰ, ਖੁਸ਼ਪ੍ਰੀਤ ਕੌਰ , ਗੁਰਨੂਰ ਸਿੰਘ ਨੇ ਪ੍ਰਾਪਤ ਕੀਤਾ। ਪਹਿਲਾ ਸਥਾਨ ਵਿੰਧਿਆ ਹਾਊਸ ਦੂਸਰਾ ਸਥਾਨ ਸ਼ਿਵਾਲਿਕ ਹਾਊਸ ਅਤੇ ਤੀਸਰਾ ਸਥਾਨ ਹਿਮਾਲਿਆ ਹਾਊਸ ਨੇ ਪ੍ਰਾਪਤ ਕੀਤਾ।ਸਕੂਲ ਦੇ ਚੇਅਰਮੈਨ ਸ੍ਰੀ ਏਕਮਜੀਤ ਸੋਹਲ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਅੱਗੇ ਵਧਣ ਲਈ ਉਤਸ਼ਾਹਿਤ ਕੀਤਾ ਅਤੇ ਉਹਨਾਂ ਨੇ ਕਿਹਾ ਕਿ ਤਾਇਕਵਾਂਡੋ ਇੱਕ ਸਵੈ ਰੱਖਿਅਕ ਆਰਟ ਹੈ ਜੋ ਕਿ ਹਰ ਲੜਕੀ ਲਈ ਜ਼ਰੂਰੀ ਹੈ ਤਾਂ ਜੋ ਉਹ ਆਪਣੀ ਰੱਖਿਆ ਖ਼ੁਦ ਕਰ ਸਕੇ ਇਸ ਸਮੇਂ ਤਾਈਕਵਾਡੋਂ ਕੋਚ ਸ਼੍ਰੀ ਰਾਜ ਕੁਮਾਰ ਅਤੇ ਸਰੀਰਕ ਸਿੱਖਿਆ ਅਧਿਆਪਕ ਸ੍ਰੀ ਚਮਕੌਰ ਸਿੰਘ ਅਤੇ ਸਮੂਹ ਸਟਾਫ਼