ਭੀਖੀ, 25ਜਨਵਰੀ(ਕਰਨ ਭੀਖੀ)
ਦਿ ਰੌਇਲ ਗਲੋਬਲ ਸਕੂਲ ਖਿਆਲਾ ਕਲਾਂ ਜੋ ਕਿ ਭੀਖੀ ਮਾਨਸਾ ਮੁੱਖ ਮਾਰਗ ‘ਤੇ ਸਥਿਤ ਹੈ,
ਵਿਖੇ 76ਵਾਂ ਗਣਤੰਤਰ ਦਿਵਸ ਮਨਾਇਆ ਗਿਆ | ਝੰਡਾ ਲਹਿਰਾਉਣ ਦੀ ਰਸਮ ਸਕੂਲ ਡਾਇਰੈਕਟਰ
ਡਾ. ਸਰਬਜੀਤ ਕੌਰ ਸੋਹਲ ਜੀ ਨੇ ਨਿਭਾਈ ਅਤੇ ਉਨ੍ਹਾਂ ਕਿਹਾ ਕਿ ਭਾਰਤ 1950 ਤੋਂ ਹਰ
ਸਾਲ 26 ਜਨਵਰੀ ਨੂੰ ਗਣਤੰਤਰ ਦਿਵਸ ਮਨਾਉਂਦਾ ਹੈ ਕਿਉਂਕਿ ਇਸ ਦਿਨ ਭਾਰਤ ਨੂੰ ਗਣਤੰਤਰ
ਦੇਸ਼ ਘੋਸ਼ਿਤ ਕੀਤਾ ਗਿਆ ਸੀ ਅਤੇ ਇਸ ਦੇ ਨਾਲ ਹੀ ਭਾਰਤ ਦਾ ਸੰਵਿਧਾਨ ਲਾਗੂ ਹੋਇਆ |
ਲੰਬੇ ਸਾਲਾਂ ਦੇ ਸੰਘਰਸ਼ ਤੋਂ ਬਾਅਦ. ਭਾਰਤ ਨੂੰ 15 ਅਗਸਤ 1947 ਨੂੰ ਆਜ਼ਾਦੀ ਮਿਲੀ।
ਤਿੰਨ ਸਾਲ ਬਾਅਦ ਇਹ ਲੋਕਤੰਤਰੀ ਗਣਰਾਜ ਬਣ ਗਿਆ। ਸਕੂਲ ਪ੍ਰਿੰਸੀਪਲ ਸ੍ਰੀਮਤੀ ਯੋਗਿਤਾ
ਭਾਟੀਆ ਜੀ ਨੇ ਵਿਦਿਆਰਥੀਆਂ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਭਾਰਤ ਵਿੱਚ ਗਣਤੰਤਰ
ਦਿਵਸ ਦਾ ਇਤਿਹਾਸ ਵਿੱਚ ਬਹੁਤ ਮਹੱਤਵ ਹੈ, ਕਿਉਂਕਿ ਇਹ ਭਾਰਤੀ ਆਜ਼ਾਦੀ ਘੁਲਾਟੀਆਂ ਦੇ
ਹਰ ਸੰਘਰਸ਼ ਬਾਰੇ ਦੱਸਦਾ ਹੈ। ਸਮਾਗਮ ਦੌਰਾਨ ਬੱਚਿਆਂ ਨੇ ਦੇਸ਼ ਭਗਤੀ ਦੇ ਗੀਤ,
ਕਵਿਤਾਵਾਂ, ਡਾਂਸ ਅਤੇ ਸਕਿੱਟ ਪੇਸ਼ ਕੀਤੇ। ਅਨੇਕਤਾ ਵਿੱਚ ਏਕਤਾ ਇਸ ਦੇਸ਼ ਦੀ ਪਛਾਣ
ਹੈ। ਸ਼੍ਰੀਮਤੀ ਪਲਨਪ੍ਰੀਤ ਕੌਰ ਨੇ ਕਿਹਾ ਕਿ ਸਾਨੂੰ ਅਜਿਹੇ ਸੰਵਿਧਾਨਕ ਦੇਸ਼ ਦੇ
ਨਾਗਰਿਕ ਹੋਣ ‘ਤੇ ਮਾਣ ਹੈ, ਦੇਸ਼ ਨੂੰ ਆਜ਼ਾਦ ਕਰਵਾਉਣ ਦੇ ਲਈ ਭਾਰਤੀਆਂ ਨੇ ਬਹੁਤ
ਸੰਘਰਸ਼ ਕੀਤਾ। ਸਕੂਲ ਦੇ ਚੇਅਰਮੈਨ ਸ੍ਰੀ ਏਕਮਜੀਤ ਸੋਹਲ ਜੀ ਨੇ ਗਣਤੰਤਰ ਦਿਵਸ ਮੌਕੇ
ਕਿਹਾ ਕਿ ਸਾਨੂੰ ਆਪਣੇ ਦੇਸ਼ ਦਾ ਨਾਮ ਰੌਸ਼ਨ ਕਰਨਾ ਚਾਹੀਦਾ ਹੈ। ਅਸੀਂ ਆਪਣੇ
ਵਿਦਿਆਰਥੀਆਂ ਨੂੰ ਸਮੇਂ ਦੇ ਹਾਣੀ ਬਣਾਉਣ ਲਈ ਹਰ ਸੰਭਵ ਯਤਨ ਕਰ ਰਹੇ ਹਾਂ।ਇਸ ਮੌਕੇ
ਸਮੂਹ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ।
ਦਿ ਰੌਇਲ ਗਲੋਬਲ ਸਕੂਲ ਨੇ 76ਵਾਂ ਗਣਤੰਤਰ ਦਿਵਸ ਮਨਾਇਆ

Leave a comment