ਭੀਖੀ 11 ਮਈ (ਕਰਨ ਸਿੰਘ ਭੀਖੀ)
ਦਿ ਰੌਇਲ ਗਰੁੱਪ ਆਫ਼ ਕਾਲਜਿਜ਼ ਦੀ ਪੰਜਾਬੀ ਸਾਹਿਤ ਸਭਾ ਵੱਲੋਂ ਯੁੱਗ ਕਵੀ ਤੇ ਸਿਰਮੌਰ ਸਮਕਾਲੀ ਲੇਖਕ ਡਾ.ਸੁਰਜੀਤ ਪਾਤਰ ਹੁਰਾਂ ਦੇ ਬੇਵਕਤ ਚਲਾਣੇ ‘ਤੇ ਸ਼ੋਕ ਸਭਾ ਕੀਤੀ ਗਈ। ਇਸ ਮਹਾਨ ਸਖਸ਼ੀਅਤ ਦੇ ਇਸ ਤਰ੍ਹਾਂ ਤੁਰ ਜਾਣ ‘ਤੇ ਦੁੱਖ ਪ੍ਰਗਟ ਕਰਦਿਆਂ ਪ੍ਰਿੰਸੀਪਲ ਡਾ.ਕੁਲਦੀਪ ਸਿੰਘ ਬੱਲ ਨੇ ਕਿਹਾ ਕਿ ਉਹਨਾਂ ਦਾ ਤੁਰ ਜਾਣਾ ਪੰਜਾਬੀ ਸਾਹਿਤ ਲਈ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਹੈ । ਸੰਸਥਾ ਦੇ ਡੀਨ ਅਕਾਦਮਿਕ ਡਾ.ਕੁਲਵਿੰਦਰ ਸਿੰਘ ਸਰਾਂ ਨੇ ਪਾਤਰ ਸਾਹਿਬ ਨੂੰ ਸ਼ਰਧਾਂਜਲੀ ਭੇਂਟ ਕਰਿਦਆਂ ਕਿਹਾ ਕਿ ਓਹਨਾਂ ਦੇ ਜਾਣ ਨਾਲ ਜੋ ਖਲਾਅ ਪੈਦਾ ਹੋਇਆ ਹੈ ਓਸਨੂੰ ਭਰਨਾ ਪੰਜਾਬੀ ਪਿਆਰਿਆਂ ਲਈ ਬੜਾ ਔਖਾ ਹੋਵੇਗਾ। ਉਹਨਾਂ ਵਰਗੀ ਨਿੱਘੀ ਤੇ ਨਿਮਰ ਸਖਸ਼ੀਅਤ ਵਿਰਲੀ-ਟਾਵੀਂ ਹੀ ਲੱਭਦੀ ਹੈ। ਡੀਨ ਓਪਰੇਸ਼ਨਜ਼ ਪ੍ਰੋ.ਸੁਰਜਨ ਸਿੰਘ ਨੇ ਸ਼ਰਧਾ-ਸੁਮਨ ਭੇਂਟ ਕਰਦਿਆਂ ਕਿਹਾ ਕਿ ਪਾਤਰ ਸਾਹਿਬ ਦਾ ਜਾਣਾ ਬੜਾ ਅਸਿਹ ਹੈ। ਪੰਜਾਬੀ ਵਿਭਾਗ ਦੇ ਮੁਖੀ ਡਾ.ਭੁਪਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਓਹਨਾਂ ਦਾ ਜਾਣਾ ਨਾ ਸਿਰਫ ਓਹਨਾਂ ਦੇ ਪਰਿਵਾਰ ਲਈ ਸਗੋਂ ਪੰਜਾਬੀ ਭਾਸ਼ਾ ਤੇ ਪੰਜਾਬੀ ਪਿਆਰਿਆਂ ਲਈ ਵੀ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਹੈ। ਇਸ;ਸਮੇਂ ਏਸ ਸ਼ਾਨਾਮੱਤੀ ਸਖਸ਼ੀਅਤ ਨੂੰ ਦੋ ਮਿੰਟ ਦਾ ਮੌਨ ਧਾਰਨ ਕਰਕੇ ਸਮੂਹ ਸਟਾਫ ਵੱਲੋਂ ਸ਼ਰਧਾਂਜ਼ਲੀ ਭੇਂਟ ਕੀਤੀ ਗਈ।