ਦਿ ਰੌਇਲ ਗਰੁੱਪ ਆਫ ਕਾਲਜਿਜ਼ ਬੋੜਾਵਾਲ ਵਿਖੇ ਪੜ੍ਹਾਈ ਵੀਜ਼ਾ ਸਬੰਧੀ ਮਾਨਸਾ ਜ਼ਿਲ੍ਹੇ ‘ਚ ਆਪਣੀ
ਕਿਸਮ ਦੀ ਨਿਵੇਕਲੀ ਪਹਿਲ ਕਰਦਿਆਂ,ਸੈਮੀਨਾਰ ਕਰਵਾਇਆ ਗਿਆ। ਇਹ ਉਪਰਾਲਾ ਕਾਲਜ ਦੇ
ਚੇਅਰਮੈਨ ਸ. ਏਕਮਜੀਤ ਸਿੰਘ ਸੋਹਲ ਦੀ ਸੁਚੱਜੀ ਅਗਵਾਈ ਅਧੀਨ ਕੈਨੇਡਾ ਦੇ ਸਸਕੈਚਵਨ ਕਾਲਜਾਂ ਦੇ
ਸਹਿਯੋਗ ਨਾਲ ਕੀਤਾ ਗਿਆ,ਜਿਸ ਨਾਲ ਦਿ ਰੌਇਲ ਗਰੁੱਪ ਆਫ਼ ਕਾਲਜਿਜ਼ ਨੇ ਐਮ.ਓ.ਯੂ ਸਾਇਨ ਕੀਤਾ
ਹੈ। ਇਸ ਸੈਮੀਨਾਰ ਵਿੱਚ ਸ. ਇੰਦਰਪ੍ਰੀਤ ਸਿੰਘ(ਨੌਰਥ ਇੰਡੀਆ ਮੈਨੇਜਰ, ਸਸਕੈਚਵਨ ਕਾਲਜਾਂ) ਅਤੇ ਸ਼ਿਵ
ਸ਼ਰਮਾ ਨੇ ਬਤੌਰ ਮਾਹਿਰ ਸ਼ਿਰਕਤ ਕੀਤੀ । ਕਾਲਜ ਦੇ ਪ੍ਰਿੰਸੀਪਲ (ਡਾ.) ਕੁਲਵਿੰਦਰ ਸਿੰਘ ਸਰਾਂ ਨੇ ਸ.
ਇੰਦਰਪ੍ਰੀਤ ਸਿੰਘ ਅਤੇ ਸ਼ਿਵ ਸ਼ਰਮਾ ਦਾ ਸਵਾਗਤ ਕੀਤਾ ਅਤੇ ਵਿਦਿਆਰਥੀਆਂ ਨੂੰ ਸੈਮੀਨਾਰ ਦੀ ਮਹੱਤਤਾ
ਤੋਂ ਜਾਣੂ ਕਰਵਾਇਆ। ਸ. ਇੰਦਰਪ੍ਰੀਤ ਸਿੰਘ ਨੇ ਇਸ ਸੈਮੀਨਾਰ ਵਿੱਚ ਵਿਦਿਆਰਥੀਆਂ ਦੇ ਕੈਨੇਡਾ ਵਿਖੇ
ਪੜ੍ਹਾਈ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਉਹਨਾਂ ਨੂੰ ਸਸਕੈਚਵਨ ਵਿਖੇ ਚਲਦੇ ਸਰਕਾਰੀ ਕਾਲਜਾਂ ਵਿੱਚ
ਦਾਖ਼ਲਾ ਲੈਣ ਸਬੰਧੀ ਵਿਸਥਾਰ ਸਹਿਤ ਵਡਮੁੱਲੀ ਜਾਣਕਾਰੀ ਦਿੱਤੀ। ਸ. ਇੰਦਰਪ੍ਰੀਤ ਸਿੰਘ ਨੇ
ਵਿਦਿਆਰਥੀਆਂ ਨੂੰ ਸਟੱਡੀ ਵੀਜ਼ਾ ਅਤੇ ਕਿੱਤਾਮੁਖੀ ਕੋਰਸਾਂ ਬਾਰੇ ਦੱਸਦਿਆਂ ਕਿਹਾ ਕਿ ਸਾਰੀ ਪ੍ਰਕ੍ਰਿਆ ਆਨ-
ਲਾਇਨ ਹੋਵੇਗੀ ਤੇ ਕਿਸੇ ਅਖੌਤੀ ਵਿਚੋਲੇ ਦੀ ਜ਼ਰੂਰਤ ਨਹੀ।ਵਿਦਿਆਰਥੀਆਂ ਨੇ ਬਹੁਤ ਸਾਰੇ ਪ੍ਰਸ਼ਨ,
ਮਾਹਿਰਾਂ ਨਾਲ ਸਾਂਝੇ ਕੀਤੇ ਜਿਨ੍ਹਾਂ ਦੇ ਉਹਨਾਂ ਨੇ ਤਸੱਲੀਬਖਸ ਉੱਤਰ ਦਿੱਤੇ । ਉਹਨਾਂ ਨੇ ਵਿਦਿਆਰਥੀਆਂ
ਨਾਲ ਵਿਅਕਤੀਗਤ ਸਲਾਹਕਾਰੀ ਸੈਸ਼ਨ ਵੀ ਲਾਇਆ। ਵਿਦਿਆਰਥੀਆਂ ਨਾਲ ਵਿਚਰ-ਵਟਾਂਦਰਾ
ਕਰਦਿਆਂ ਉਹਨਾਂ ਦੇ ਭੁਲੇਖਿਆਂ ਨੂੰ ਦੂਰ ਕੀਤਾ । ਕਾਲਜ ਦੇ ਡੀਨ ਓਪਰੇਸ਼ਨਜ ਪ੍ਰੋ: ਸੁਰਜਨ ਸਿੰਘ ਨੇ ਕਾਲਜ
ਵਿਦਿਆਰਥੀਆਂ ਦੇ ਗਿਆਨ ਵਿੱਚ ਵਾਧਾ ਕਰਨ ਲਈ ਉਹਨਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਕੋਈ ਵੀ
ਪੜ੍ਹਾਈ ਲਈ ਵਿਦੇਸ਼ ਜਾਣ ਦਾ ਚਾਹਵਾਨ ਵਿਦਿਆਰਥੀ 81468-78027 ‘ਤੇ ਸਾਡੇ ਨਾਲ ਸੰਪਰਕ ਕਰ
ਸਕਦਾ ਹੈ। ਕਾਲਜ ਦੇ ਚੇਅਰਮੈਨ ਸ. ਏਕਮਜੀਤ ਸਿੰਘ ਸੋਹਲ ਨੇ ਇਸ ਸੈਮੀਨਾਰ ਦੇ ਸਫ਼ਲਤਾਪੂਰਵਕ ਨੇਪੜੇ
ਚੜ੍ਹਨ ‘ਤੇ ਸਟਾਫ਼ ਨੂੰ ਵਧਾਈ ਦਿੱਤੀ ਤੇ ਵਿਦਿਆਰਥੀਆਂ ਨੂੰ ਇਸ ਸੁਨਹਿਰੀ ਮੌਕੇ ਦਾ ਭਰਪੂਰ ਲਾਹਾ ਲੈਣ
ਲਈ ਕਿਹਾ।