ਬੁਢਲਾਡਾ 8 ਜੁਲਾਈ( ਬਲਵਿੰਦਰ ਜਿੰਦਲ)ਸਥਾਨਕ ਸਮਾਜ ਸੇਵੀ ਸੰਸਥਾ ਮਾਤਾ ਗੁਜਰੀ ਜੀ ਭਲਾਈ ਕੇਂਦਰ ਵਲੋਂ ਬਿੱਗ ਹੌਪ ਫਾਉਂਡੇਸ਼ਨ ਬਰੇਟਾ ਦੇ ਸਹਿਯੋਗ ਨਾਲ ਲੋੜਵੰਦ ਦਿਵਿਆਂਗ ਅਤੇ ਸੀਨੀਅਰ ਸਿਟੀਜ਼ਨਾਂ ਨੂੰ ਸੰਸਥਾ ਦੇ ਦਫਤਰ ਵਿਖੇ ਸਹਾਇਕ ਸਾਮਗਰੀ ਵੰਡੀ ਗਈ। ਜਾਣਕਾਰੀ ਦਿੰਦੇ ਹੋਏ ਸੰਸਥਾ ਆਗੂ ਮਾਸਟਰ ਕੁਲਵੰਤ ਸਿੰਘ ਅਤੇ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਜਿਨ੍ਹਾਂ ਦਿਵਿਆਂਗ ਅਤੇ ਬਜ਼ੁਰਗਾਂ ਨੇ ਪਿਛਲੇ ਮਹੀਨੇ ਦੇ ਕੈਂਪ ਵਿਚ ਫ਼ਾਰਮ ਭਰੇ ਸਨ। ਉਹਨਾਂ ਨੂੰ ਅੱਜ ਟ੍ਰਾਈ ਸਾਈਕਲ, ਵ੍ਹੀਲ ਚੇਅਰ, ਕੰਨਾਂ ਦੀਆਂ ਮਸ਼ੀਨਾਂ, ਕੰਡੋਮ ਕੁਰਸੀ, ਗੋਡਿਆਂ ਦੇ ਕੈਪ,ਕਾਲਰ,ਕਮਰ ਬੈਲਟਾਂ, ਸਟਿੱਕਾਂ ਆਦਿ ਲੋੜੀਂਦੀ ਸਹਾਇਕ ਸਾਮਗਰੀ ਵੰਡੀ ਗਈ ਹੈ। ਸੰਸਥਾ ਦੇ ਮੈਂਬਰ ਜਸਵਿੰਦਰ ਸਿੰਘ ਅਤੇ ਸੁਖਦਰਸ਼ਨ ਸਿੰਘ ਨੇ ਦੱਸਿਆ ਕਿ ਇਸ ਮੌਕੇ ਲੋੜਵੰਦਾਂ ਨੂੰ ਸਹਾਇਕ ਸਮਗਰੀ ਵੰਡਣ ਦੇ ਨਾਲ ਨਾਲ ਨਵੇਂ ਲੋੜਵੰਦਾਂ ਦੇ ਫ਼ਾਰਮ ਵੀ ਭਰੇ ਗਏ ਹਨ, ਜਿਨ੍ਹਾਂ ਨੂੰ ਛੇਤੀ ਹੀ ਸਮਾਨ ਲਿਆ ਕੇ ਦਿੱਤਾ ਜਾਵੇਗਾ। ਉਹਨਾਂ ਦੱਸਿਆ ਕਿ ਸੰਸਥਾ ਵਲੋਂ ਇਸ ਸਾਲ ਲੋੜਵੰਦਾਂ ਦੀ ਮਦਦ ਲਈ ਸਮੇਂ ਸਮੇਂ ਤੇ ਕੈਂਪ ਲਗਾਏ ਜਾ ਚੁੱਕੇ ਹਨ। ਉਹਨਾਂ ਦੱਸਿਆ ਕਿ ਇਸ ਤੋਂ ਇਲਾਵਾ ਸੰਸਥਾ ਵੱਲੋਂ ਲਗਭਗ 50 ਤੋਂ ਵੱਧ ਅੰਗਹੀਣਾਂ ਦੇ ਪਰਿਵਾਰਾਂ ਨੂੰ ਮਹੀਨਾਵਾਰ ਰਾਸ਼ਨ, ਬਚਿਆ ਦਾ ਪੜ੍ਹਾਈ ਖ਼ਰਚ, ਦਵਾਈ ਆਦਿ ਸਹੂਲਤ ਦਿੱਤੀ ਜਾ ਰਹੀ ਹੈ। ਸਹਾਇਕ ਸਾਮਗਰੀ ਵੰਡ ਮੌਕੇ ਉਪਰੋਕਤ ਤੋਂ ਇਲਾਵਾ ਸੰਸਥਾ ਮੈਂਬਰ ਬਲਬੀਰ ਸਿੰਘ ਕੈਂਥ, ਵਿਜੇ ਕੁਮਾਰ ਗੋਇਲ,ਸੁਰਜੀਤ ਸਿੰਘ , ਗੁਰਸੇਵਕ ਸਿੰਘ,ਦਵਿੰਦਰਪਾਲ ਸਿੰਘ, ਗੁਰਤੇਜ ਸਿੰਘ ਕੈਂਥ, ਅਵਤਾਰ ਸਿੰਘ ,ਮੇਜਰ ਸਿੰਘ ,ਬਲਜਿੰਦਰ ਸ਼ਰਮਾ, ,ਮਾਸਟਰ ਜਗਸੀਰ ਸਿੰਘ, ਨੱਥਾ ਸਿੰਘ ਮਹਿੰਦਰਪਾਲ ਸਿੰਘ, ਬਲਦੇਵ ਸਿੰਘ ਆਦਿ ਹਾਜ਼ਰ ਸਨ।