ਮਾਨਸਾ 19 ਜੂਨ (ਨਾਨਕ ਸਿੰਘ ਖੁਰਮੀ)-ਦਲਿਤ ਸੈਨਾ ਪੰਜਾਬ ਨੇ ਮਜਦੂਰ ਦੇ ਹੱਕ ਵਿੱਚ ਮਿਿਟੰਗ ਬਜੂਰਗ ਮਜਦੂਰ ਬਲਦੇਵ ਖਾਨ ਵਾਸੀ ਵਾਰਡ ਨੰ:1,ਠੂਠਿਆਵਾਲੀ ਰੋਡ,ਮਾਨਸਾ ਵਿਖੇ ਮਹੁੱਲੇ ਨਿਵਾਸੀਆਂ ਤੇ ਸੂਬਾ ਪ੍ਰਧਾਨ ਗੁਰਤੇਜ਼ ਸਿੰਘ ਜ਼ੋਧਪੁਰੀ ਦੀ ਮੌਜੂਦਗੀ ਵਿੱਚ ਕੀਤੀ ਗਈ, ਇਸ ਮੌਕੇ ਤੇ ਜ੍ਹਿਲਾਂ ਪ੍ਰਧਾਨ ਹਰਪ੍ਰੀਤ ਸਿੰਘ ਨੇ ਦੱਸਿਆਂ ਕੀ ਪਿਛਲੀ ਦਿਨ ਬਜੂਰਗ ਮਜਦੂਰ ਬਲਦੇਵ ਖਾਨ ਰੜ੍ਹ ਵਾਲੇ ਕੱਪੜਿਆ ਦੀ ਮਸਹੂਰ ਦੁਕਾਨ ਦੇ ਨਵੇਂ ਬਣ ਰਹੇ ਸੌ ਰੂਮ ਵਿੱਚ ਕੰਮ ਕਰਨ ਸਮੇਂ ਪੈੜ ਤੋ ਡਿੱਗਣ ਕਾਰਨ ਸੱਟ ਗਈ ਸੀ ਜਿਸ ਦਾ ੳਪਰੇਸ਼ਨ ਸਰਕਾਰੀ ਹਸਪਤਾਲ ਮਾਨਸਾ ਵਿਖੇ ਹੋ ਗਿਆ ਹੈ, ਪਰ ਅਫ਼ਸੋਸ ਦੀ ਗੱਲ ਇਹ ਕਿ ਸੱਟ ਲੱੱਗਣ ਦੇ ਬਾਵਜੂਦ ਮਾਲਕਾਂ ਵੱਲੋ ਬਜੂਰਗ ਮਜਦੂਰ ਦਾ ਇਲਾਜ ਕਰਾਉਣ ਦੀ ਵਜਾਏ ਉਸ ਨੂੰ ਘਰ ਛੱਡ ਆਏ ੳਸ ਨੀ ਉਸ ਦੀ ਆਰਥੀਕ ਮਦਦ ਕੀਤੀ ਗਈ,ਜਿਸ ਦੇ ਰੋਸ ਵੱਜੋ ਮੁਹੱਲੇ ਨਿਵਾਸੀਆਂ ਨੇ ਇੱਕਠੇ ਹੋਕੇ ਆਉਣ ਵਾਲੇ ਦਿਨਾ ਵਿੱਚ ਧਰਨਾ ਲਾਉਣ ਦਾ ਫੈਸਲਾ ਕੀਤਾ ਹੈ। ਜਿਸਦੀ ਦਲਿਤ ਸੈਲਾ ਪੰਜਾਬ ਵੱਲੋ ਹਮਾਇਤ ਕਰਨ ਦਾ ਫੈਸਲਾ ਕੀਤਾ ਗਿਆ,ਇਸ ਮੌਕੇ ਤੇ ਜ਼ਸਵੰਤ ਸਿੰਘ,ਬਲਵੀਰ ਸਿੰਘ,ਬੂਟਾ ਸਿੰਘ,ਇੰਦਰਜੀਤ ਸਿੰਘ,ਰਾਜਾ ਸਿੰਘ,ਬਿੰਦਰ ਸਿੰਘ,ਸਿਮਰਜੀਤ ਕੋਰ,ਬੱਬੂ ਕੋਰ ਆਦਿ ਹਾਜਰ ਰਹੇ।
