02 ਅਪ੍ਰੈਲ (ਰਾਜਦੀਪ ਜੋਸ਼ੀ) ਸੰਗਤ ਮੰਡੀ: ਸਿਵਲ ਸਰਜਨ ਬਠਿੰਡਾ ਡਾ ਤੇਜਵੰਤ ਸਿੰਘ ਦੇ ਦਿਸ਼ਾ ਨਿਰਦੇਸ਼ਾ ਅਤੇ ਸੀਨੀਅਰ ਮੈਡੀਕਲ ਅਫ਼ਸਰ ਸੰਗਤ ਡਾ ਪਮਿਲ ਬਾਂਸਲ ਦੀ ਅਗਵਾਈ ਹੇਠ ਸਿਹਤ ਸੁਰਪਵਾਈਜਰ ਦਰਸ਼ਪ੍ਰੀਤ ਸਿੰਘ ਸਮੇਤ ਟੀਮ ਤੰਬਾਕੂ ਐਕਟ ਅਧੀਨ ਦੁਕਾਨਾਂ ਦੀ ਚੈਕਿੰਗ ਕੀਤੀ ਗਈ ਅਤੇ ਦੁਕਾਨਦਾਰ ਤੇ ਲੋਕਾਂ ਨੂੰ ਤੰਬਾਕੂ ਐਕਟ ਬਾਰੇ ਦੱਸਿਆ ਗਿਆ। ਇਸ ਮੌਕੇ ਟੀਮ ਵੱਲੋਂ ਸਿਹਤ ਬਲਾਕ ਸੰਗਤ ਦੇ ਪਿੰਡ ਬੰਗੀ ਨਿਹਾਲ, ਦੂਨੇਵਾਲਾ, ਮਲਵਾਲਾ ਤੇ ਬੰਗੀ ਰੁਘੂ ਪਿੰਡਾਂ ਦਾ ਦੌਰਾ ਕੀਤਾ ਗਿਆ।
ਇਸ ਮੌਕੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 18 ਸਾਲ ਦੀ ਉਮਰ ਤੋਂ ਘੱਟ ਬੱਚਿਆਂ ਨੂੰ ਤੰਬਾਕੂ ਨਾ ਵੇਚਿਆਂ ਜਾਵੇ। ਸਕੂਲ ਵਿੱਦਿਅਕ ਅਦਾਰਿਆਂ ਅਤੇ ਜਨਤਕ ਥਾਵਾਂ ਦੇ 100 ਮੀਟਰ ਦੇ ਘੇਰੇ ਵਿੱਚ ਨਾ ਹੀ ਤੰਬਾਕੂ ਉਤਪਾਦ ਵੇਚਿਆ ਜਾਵੇ ਤੇ ਨਾ ਹੀ ਸੇਵਨ ਕੀਤਾ ਜਾਵੇ।
ਉਹਨਾਂ ਕਿਹਾ ਕਿ ਤੰਬਾਕੂ ਨਾਲ ਤੰਬਾਕੂ ਫੇਫੜਿਆਂ ਦਾ ਕੈਂਸਰ ਗਲੇ ਜੀਭ ਦਾ ਕੈਂਸਰ ਤੇ ਦਿਲ ਦੀ ਜਾਨਲੇਵਾ ਬੀਮਾਰੀਆਂ ਹੋ ਸਕਦੀਆਂ ਹਨ।
ਇਸ ਮੌਕੇ ਸਿਹਤ ਵਰਕਰ ਰਜਿੰਦਰ ਸਿੰਘ, ਅਵਤਾਰ ਸਿੰਘ ਤੇ ਚਰਨਜੀਤ ਸਿੰਘ ਟੀਮ ਮੈਂਬਰ ਹਾਜ਼ਰ ਸਨ।