ਤੇਹ ਨੂੰ ਹੀ
ਸਮਝ ਆਉਂਦੀ
ਹਰ ਤੁਪਕੇ ਦੀ ਕੀਮਤ
ਹਰ ਰਿਸ਼ਤਾ
ਖ਼ੁਦਗਰਜ਼ੀ ਤੱਕ
ਹੋ ਰਿਹੈ ਸੀਮਤ
ਰੂਹ ਭਟਕਦੀ ਰਹਿੰਦੀ
ਉਮੀਦਾਂ ਦੇ ਮਾਰੂਥਲ ਚ
ਪੈਰਾਂ ਹੇਠ ਰੇਤ ਮੱਚਦੀ
ਸਿਰਾਂ ਤੇ ਸੂਰਜ ਦਗਦੈ
ਬੱਸ… ਇਸੇ ਤਰ੍ਹਾਂ
ਜ਼ਿੰਦਗੀ ਦੇ ਕਾਫ਼ਿਲਾ ਚੱਲਦੇ
ਖਾਸ ਕੋਈ ਆਪਣਾ
ਅਚਾਨਕ ਵਿੱਛੜ ਜਾਏ
ਨਵੇਂ ਕਦਮਾਂ ਸੰਗ
ਕੋਈ ਨਵਾਂ ਆਣ ਰਲਦੈ
ਕਦੇ ਹਰ ਪਾਸੇ
ਰਹਿਮਤਾਂ ਬਰਸਣ
ਕਦੇ ਖ਼ਵਾਹਿਸ਼ਾਂ ਦਾ ਸਿਵਾ
ਅੱਖਾਂ ਸਾਹਵੇਂ ਬਲਦਾ…