ਭੀਖੀ , 12 ਅਕਤੂਬਰ
ਪਿੰਡ ਖੀਵਾ ਦਿਆਲੂ ਵਾਲਾ ਵਿਖੇ ਡਾ. ਭੀਮ ਰਾਓ ਅੰਬੇਦਕਰ ਸਪੋਰਟਸ ਐਂਡ ਵੈਲਫੇਅਰ ਕਲੱਬ ਅਤੇ ਸ਼ਹੀਦ ਦੀਪ ਸਿੱਧੂ ਸਪੋਰਟਸ ਐਂਡ ਵੈਲਫੇਅਰ ਕਲੱਬ ਦੋਵੇਂ ਕਲੱਬਾਂ ਵੱਲੋਂ ਸਮੁੱਚੇ ਨਗਰ ਦੇ ਸਹਿਯੋਗ ਨਾਲ ਅਤੇ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਮਿਲ ਕੇ ਤੀਸਰਾ ਖੂਨਦਾਨ ਕੈਂਪ ਲਗਾਇਆ ਗਿਆ। ਇਸ ਕੈਂਪ ਨੂੰ ਨੇਪਰੇ ਚਾੜਨ ਵਿੱਚ ਨੇਕੀ ਫਾਉਂਡੇਸ਼ਨ ਬੁਢਲਾਡਾ ਦਾ ਵਿਸ਼ੇਸ ਸਹਿਯੋਗ ਰਿਹਾ। ਗੁਰੂਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਵੀ ਅਹਿਮ ਯੋਗਦਾਨ ਦਿੱਤਾ ਗਿਆ। ਮੌਜ਼ੂਦਾ ਨਗਰ ਪੰਚਾਇਤ ਮੈਂਬਰ ਸੁਖਪਾਲ ਸਿੰਘ ਅਤੇ ਸਰਪੰਚ ਬੂਟਾ ਸਿੰਘ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਸਰਕਾਰੀ ਹਸਪਤਾਲ ਮਾਨਸਾ ਦੀ ਬਲੱਡ ਬੈਂਕ ਦੀ ਟੀਮ ਵੱਲੋਂ ਇਹ ਕੈਂਪ ਲਗਾਇਆ ਗਿਆ ਜਿਸ ਦੌਰਾਨ ਲਗਭਗ 40 ਯੂਨਿਟ ਖੂਨਦਾਨ ਕੀਤਾ ਗਿਆ। ਨੇਕੀ ਫਾਉਂਡੇਸ਼ਨ ਬੁਢਲਾਡਾ ਵੱਲੋਂ ਸਾਰੇ ਖੂਨਦਾਨੀ ਸੱਜਣਾਂ ਦੇ ਡੌਨਰ ਕਾਰਡ ਬਣਾਏ ਗਏ ਜਿਸ ਦਾ ਫਾਇਦਾ ਇਹ ਹੋਵੇਗਾ ਕਿ ਡੌਨਰ ਕਿਸੇ ਵੀ ਐਮਰਜੈਂਸੀ ਹਾਲਾਤਾਂ ਵਿੱਚ ਬਲੱਡ ਬੈਂਕ ਮਾਨਸਾ ਤੋਂ ਇੱਕ ਯੂਨਿਟ ਖੂਨ ਲੈਣ ਦਾ ਹੱਕਦਾਰ ਹੋਵੇਗਾ। ਉਸ ਐਮਰਜੈਂਸੀ ਹਾਲਾਤਾਂ ਵਿੱਚ ਮੌਕੇ ਤੇ ਡੌਨਰ ਲੱਭਣ ਦੀ ਜਰੂਰਤ ਨਹੀਂ ਹੋਵੇਗੀ। ਸਾਰੇ ਖੂਨਦਾਨੀ ਵੀਰਾਂ ਦਾ ਇੱਕ ਸਰਟੀਫਿਕੇਟ ਅਤੇ ਸਨਮਾਨ ਚਿੰਨ ਨਾਲ ਵਿਸ਼ੇਸ ਸਨਮਾਨ ਕੀਤਾ ਗਿਆ।
ਤੀਸਰਾ ਖੂਨਦਾਨ ਕੈਂਪ ਲਗਾਇਆ
 
            
				                    Leave a comment
				            
            
 
             
                                 
                             