ਅੰਮ੍ਰਿਤਸਰ, 1 ਅਗਸਤ
ਦੇਵੀਦਾਸ ਪੁਰਾ (ਜੰਡਿਆਲਾ ਗੁਰੂ) ਅੱਜ ਸਰਕਾਰੀ ਐਲੀਮੈਂਟਰੀ ਸਕੂਲ ਦੇਵੀਦਾਸ ਪੁਰਾ ਵਿੱਚ ਤੀਜ ਨੂੰ ਮੁੱਖ ਰੱਖਦਿਆਂ ਤੀਆਂ ਦਾ ਮੇਲਾ ਧੂਮ ਧਾਮ ਨਾਲ ਮਨਾਇਆ ਗਿਆ। ਜਿਸ ਵਿੱਚ ਪ੍ਰੀ ਪ੍ਰਾਇਮਰੀ ਤੇ ਪ੍ਰਾਇਮਰੀ ਦੇ ਸਾਰੇ ਬੱਚਿਆਂ ਨੇ ਪੂਰੇ ਜੋਸ਼ ਨਾਲ ਸ਼ਮੂਲੀਅਤ ਕੀਤੀ। ਬੱਚਿਆਂ ਨੇ ਗਿੱਧੇ ਅਤੇ ਭੰਗੜੇ ਦੀਆਂ ਵੱਖ ਵੱਖ ਵਨਗੀਆਂ ਦੀ ਪੇਸ਼ਕਾਰੀ ਕੀਤੀ। ਬੱਚਿਆਂ ਨੂੰ ਪੰਜਾਬੀ ਪਹਿਰਾਵੇ ਦੀ ਰੰਗਤ ਵਿੱਚ ਰੰਗਣ ਲਈ ਚੂੜੀਆਂ ਅਤੇ ਮਹਿੰਦੀ ਦੀਆਂ ਸਟਾਲਾਂ ਵੀ ਲਗਾਈਆਂ ਗਈਆਂ। ਬੱਚਿਆਂ ਦੇ ਨਾਲ ਨਾਲ ਪ੍ਰੀ ਪ੍ਰਾਇਮਰੀ, ਪ੍ਰਾਇਮਰੀ ਅਤੇ ਆਂਗਣਵਾੜੀ ਵਰਕਰਾਂ ਨੇ ਵੀ ਆਪਣੇ ਆਪਣੇ ਰੰਗ ਨੂੰ ਪੇਸ਼ ਕੀਤਾ ਜਿਸ ਵਿੱਚ ਐੱਚ ਟੀ ਜਸਰਾਜ ਕੌਰ, ਹਰਜੀਤ ਕੌਰ, ਬਲਜਿੰਦਰ ਕੌਰ, ਜਸਵਿੰਦਰ ਸਿੰਘ, ਨਵਪ੍ਰੀਤ ਕੌਰ, ਜਗਸੀਰ ਸਿੰਘ, ਪਵਨਦੀਪ ਕੌਰ, ਗੁਰਪ੍ਰੀਤ ਕੌਰ, ਕੁਲਵਿੰਦਰ ਕੌਰ, ਅੰਜੂ ਬਾਲਾ, ਅਤੇ ਸਮੂਹ ਆਂਗਣਵਾੜੀ ਸਟਾਫ਼ ਵੀ ਸ਼ਾਮਿਲ ਸਨ। ਇਸ ਮੌਕੇ ਬੱਚਿਆਂ ਲਈ ਖ਼ੀਰ ਅਤੇ ਪੂੜੇ ਪਕਾਏ ਗਏ। ਲਗਾਤਾਰ ਲਗਭਗ ਡੇਢ ਘੰਟੇ ਦੇ ਕਲਚਰ ਪ੍ਰੋਗਰਾਮ ਤੋਂ ਬਾਅਦ ਐੱਚ ਟੀ ਮੈਡਮ ਜਸਰਾਜ ਕੌਰ ਨੇ ਸਮੂਹ ਅਧਿਆਪਕ ਸਾਹਿਬਾਨ ਅਤੇ ਬੱਚਿਆਂ ਨੂੰ ਸੰਬੋਧਿਤ ਹੁੰਦੇ ਹੋਏ ਤੀਆਂ ਦੇ ਤਿਉਹਾਰ ਬਾਰੇ ਬੱਚਿਆਂ ਨੂੰ ਜਾਣੂ ਕਰਵਾਇਆ ਅਤੇ ਦਿਨੋ ਦਿਨ ਵੱਧ ਰਹੇ ਅਜਾਦੀ ਦੇ ਨਾਮ ਤੇ ਘਟੀਆ ਮਾਡਰਨ ਸ਼ੈਲੀ ਤੋਂ ਦੂਰ ਹੋ ਕੇ ਆਪਣੇ ਪੰਜਾਬੀ ਸਭਿਆਚਾਰ ਨਾਲ ਜੁੜਨ ਲਈ ਪ੍ਰੇਰਿਤ ਕੀਤਾ। ਇਸ ਸਮੇਂ ਈ ਟੀ ਟੀ ਅਧਿਆਪਕ ਜਗਸੀਰ ਸਿੰਘ ਨੇ ਇਸ ਪ੍ਰੋਗਰਾਮ ਨੂੰ ਨੇਪਰੇ ਚਾੜਨ ਲਈ ਸਮੂਹ ਸਟਾਫ ਦਾ ਧੰਨਵਾਦ ਕੀਤਾ ਅਤੇ ਇਸ ਪ੍ਰੋਗਰਾਮ ਨੂੰ ਸੁਚੱਜੇ ਢੰਗ ਨਾਲ ਕਰਵਾਉਣ ਲਈ ਪ੍ਰਬੰਧਕ ਕਮੇਟੀ ਨੂੰ ਵਧਾਈ ਦਿੱਤੀ।