ਨਾਭਾ, 14 ਅਗਸਤ
ਤੀਆਂ ਦਾ ਤਿਉਹਾਰ ਸਰਕਾਰੀ ਐਲੀਮੈਂਟਰੀ ਸਕੂਲ ਕੋਟਲੀ ਵਿਖੇ ਮਨਾਇਆ ਗਿਆ ਜਿਸ ਵਿੱਚ ਜ਼ਿਲ੍ਹਾ ਯੋਜਨਾ ਬੋਰਡ ਪਟਿਆਲਾ ਦੇ ਚੇਅਰਮੈਨ ਸ੍ਰੀ ਜਸਵੀਰ ਸਿੰਘ ਜੱਸੀ ਸੋਹੀਆਂਵਾਲਾ ਅਤੇ ਬਾਲ ਵਿਕਾਸ ਪ੍ਰੋਜੈਕਟ ਅਫਸਰ ਨਾਭਾ ਜੀ ਨੇ ਉਚੇਚੇ ਤੌਰ ਤੇ ਸ਼ਮੂਲੀਅਤ ਕੀਤੀ ਇਹ ਪਹਿਲੀ ਵਾਰ ਹੋਇਆ ਹੈ ਕਿ ਇਸ ਪਿੰਡ ਵਿੱਚ ਤੀਆਂ ਦਾ ਤਿਉਹਾਰ ਮਨਾ ਕੇ ਪੰਜਾਬੀ ਸਭਿਆਚਾਰ ਮੁੜ ਤੋਂ ਸੁਰਜੀਤ ਹੋ ਗਿਆ ਹੈ ਸਮੂਹ ਪੰਚਾਇਤ ਤੇ ਪਿੰਡ ਨਿਵਾਸੀ ਅਤੇ ਸਮੂਹ ਸਕੂਲ ਮੈਨੇਜਮੈਂਟ ਕਮੇਟੀ ਨੇ ਸਰਕਾਰ ਦੇ ਅਜਿਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ ਇਸ ਤੋਂ ਇਲਾਵਾ ਸਾਰੇ ਆਂਗਨਵਾੜੀ ਵਰਕਰ ਮੈਡਮ ਨਰਿੰਦਰ ਕੌਰ ਸੁਪਰਵਾਈਜ਼ਰ ਮੈਡਮ ਪਿੰਡ ਦੇ ਸਰਪੰਚ ਸ੍ਰੀਮਤੀ ਗਗਨਦੀਪ ਕੌਰ ਪਰਗਟ ਸਿੰਘ ਅਤੇ ਪੰਚ ਮੈਂਬਰ ਸੁਖਵਿੰਦਰ ਕੌਰ ਸਕੂਲ ਇੰਚਾਰਜ ਪਰਗਟ ਸਿੰਘ (ਸਰਕਾਰੀ ਐਲੀਮੈਂਟਰੀ ਸਕੂਲ ਕੋਟਲੀ) ਅਤੇ ਹੋਰ ਸਮਾਜ ਸੇਵੀ ਸੱਜਣ ਵੀ ਮੌਜੂਦ ਸਨ, ਬਾਲ ਵਿਕਾਸ ਪ੍ਰੋਜੈਕਟ ਅਫਸਰ ਸ੍ਰੀ ਗੁਰਮੀਤ ਸਿੰਘ ਜੀ ਹਾਜ਼ਰ ਸਨ