ਜੋਗਾ
ਬੀਤੇ ਦਿਨੀਂ ਤਰਕਸ਼ੀਲ ਸੁਸਾਇਟੀ, ਪੰਜਾਬ ਵੱਲੋਂ ਲਈ ਗਈ ਸਾਲ 2023 ਦੀ ਪੰਜਵੀ ਚੇਤਨਾ ਪਰਖ ਪ੍ਰੀਖਿਆ ਦਾ ਨਤੀਜਾ ਐਲਾਨ ਦਿੱਤਾ ਗਿਆ ਹੈ। ਇਸ ਮੌਕੇ ਪ੍ਰਿੰਸੀਪਲ ਸਵਿਤਾ ਕਾਠ ਨੇ ਕਿਹਾ ਕਿ ਵਿਦਿਆਰਥੀ ਵਰਗ ਨੂੰ ਚੰਗੇ ਸਾਹਿਤ ਅਤੇ ਵਿਗਿਆਨਨਿਕ ਸੋਚ ਦੇ ਧਾਰਨੀ ਬਣਾਉਣ ਲਈ ਇਸ ਕਿਸਮ ਦੇ ਉੱਦਮਾਂ ਵਿਚ ਭਾਗੀਦਾਰੀ ਕਰਾਉਣੀ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਅੰਧ-ਵਿਸ਼ਵਾਸ਼ਾਂ, ਤੋਂ ਦੂਰ ਹੋ ਕੇ ਬੌਧਿਕ ਪੱਧਰ ਨੂੰ ਵਧਾਉਣ ਲਈ ਅਜਿਹੇ ਮੁਕਾਬਲਿਆਂ ਦਾ ਆਯੋਜਨ ਜ਼ਰੂਰੀ ਹੈ। ਇਸ ਮੌਕੇ ਕੋਆਰਡੀਨੇਟਰ ਸੁਪਰਿਆ ਗੋਇਲ ਨੇ ਜਾਣਕਾਰੀ ਸਾਂਝੀ ਕਰਦਿਆ ਹੋਇਆ ਕਿਹਾ ਕਿ ਇਸ ਮੁਕਾਬਲੇ ਵਿਚ 26444 ਵਿਦਿਆਰਥੀਆਂ ਨੇ ਭਾਗ ਲਿਆ ਅਤੇ ਵਿਦਿਆਰਥੀਆਂ ਨੂੰ ਮੁਕਾਬਲੇ ਲਈ ਵੱਖ-ਵੱਖ ਇਕਾਈਆਂ ਵਿਚ ਵੰਡਿਆਂ ਹੋਇਆ ਸੀ । ਇਸ ਦੌਰਾਨ ਜੋਗਾ ਇਕਾਈ ਵਿਚੋਂ ਮਾਈ ਭਾਗੋ ਇੰਟਰਨੈਸ਼ਨਲ ਸਕੂਲ਼, ਰੱਲਾ ਦੀ ਵਿਦਿਆਰਥਣ ਅੰਸ਼ਿਤਾ ਸਪੁੱਤਰੀ ਸ੍ਰੀ ਜਗਜੀਵਨ ਜਿੰਦਲ ਵਾਸੀ ਖਿਆਲਾ, ਜਮਾਤ ਛੇਵੀਂ ਨੇ ਪਹਿਲਾ ਸਥਾਨ ਪ੍ਰਾਪਤ ਕਰਕੇ ਸਕੂਲ ਤੇ ਮਾਪਿਆਂ ਦਾ ਨਾਂ ਰੋਸ਼ਨ ਕੀਤਾ ਅਤੇ ਵਿਦਿਆਰਥਣ ਨੂੰ ਇਨਾਮ ਦਿੱਤਾ ਗਿਆ। ਸੰਸਥਾ ਦੇ ਚੇਅਰਪਰਸਨ ਡਾ. ਬਲਵਿੰਦਰ ਸਿੰਘ ਬਰਾੜ, ਮੈਨੇਜਿੰਗ ਡਾਇਰੈਕਟਰ ਸ੍ਰ. ਕੁਲਦੀਪ ਸਿੰਘ ਖਿਆਲਾ, ਸਕੱਤਰ ਸ੍ਰ. ਮਨਜੀਤ ਸਿੰਘ ਅਤੇ ਉੱਪ-ਚੇਅਰਪਰਸਨ ਸ੍ਰ. ਪਰਮਜੀਤ ਸਿੰਘ ਬੁਰਜ ਹਰੀ ਨੇ ਜੇਤੂ ਵਿਦਿਆਰਥੀ ਨੂੰ ਮੁਬਾਰਕਬਾਦ ਆਖੀ। ਇਸ ਵਿਸ਼ੇਸ਼ ਮੌਕੇ ਅਕਣਦੀਪ ਕੌਰ, ਅਮਨਦੀਪ ਕੌਰ, ਸੰਦੀਪ ਕੌਰ, ਕਮਲ ਰਾਣੀ ਅਤੇ ਸਮੂਹ ਸਟਾਫ ਹਾਜ਼ਰ ਸੀ।