ਭੀਖੀ, 30 ਜੁਲਾਈ (ਕਰਨ ਸਿੰਘ ਭੀਖੀ)
ਤਰਕਸ਼ੀਲ ਸੁਸਾਇਟੀ ਪੰਜਾਬ ਦੀ ਜੋਨ ਪੱਧਰੀ ਮੀਟਿੰਗ ਸਥਾਨਕ ਸ਼ਹੀਦ ਭਗਤ ਸਿੰਘ ਯਾਦਗਾਰੀ ਲਾਇਬਰੇਰੀ ਵਿਖੇ ਜਥੇਬੰਦੀ ਦੇ ਸੂਬਾ ਕਮੇਟੀ ਆਗੂ ਰਾਜਪਾਲ ਸਿੰਘ ਦੀ ਅਗਵਾਈ ਹੇਠ ਹੋਈ।ਮੀਟਿੰਗ ‘ਚ ਜੋਨ ਮਾਨਸਾ ਦੀਆਂ ਵੱਖ ਵੱਖ ਇਕਾਈਆਂ ਦੇ ਆਗੂਆਂ ਨੇ ਭਾਗ ਲਿਆ।ਮੀਟਿੰਗ ਦੌਰਾਨ ਵੱਖ ਵੱਖ ਮੁੱਦਿਆਂ ‘ਤੇ ਚਰਚਾ ਕਰਦਿਆਂ ਸੂਬਾ ਆਗੂ ਰਾਜਪਾਲ ਸਿੰਘ ਨੇ ਕਿਹਾ ਕਿ ਤਰਕਸ਼ੀਲ ਵਿਚਾਰਧਾਰਾ ਨੂੰ ਅੱਜ ਘਰ-ਘਰ ਪਹੁੰਚਾਉਣ ਦੀ ਲੋੜ ਹੈ।ਉਨ੍ਹਾਂ ਅੱਗੇ ਕਿਹਾ ਕਿ ਅਜ਼ਾਦੀ ਦੇ 74 ਸਾਲਾਂ ਬਾਅਦ ਵੀ, ਜਦਕਿ ਵਿਗਿਆਨ ਨੇ ਬੁਹਤ ਵੱਖ ਵੱਖ ਖੇਤਰਾਂ ‘ਚ ਬਹੁਤ ਤਰੱਕੀ ਕੀਤੀ ਹੈ, ਬਾਵਜੂਦ ਏਸ ਦੇ ਸੰਸਥਾਪਿਤ ਪ੍ਰੰਪਰਾਵਾਂ ਜੋ ਕਿ ਵੇਲਾ ਵਿਹਾਅ ਚੁੱਕੀਆਂ ਨੇ ਕਿਵੇਂ ਨਾ ਕਿਵੇਂ ਸਮਾਜ ‘ਚ ਅੱਜ ਵੀ ਪ੍ਰਚੱਲਿਤ ਨੇ।ਉਨ੍ਹਾਂ ਕਿਹਾ ਕਿ ਅੱਜ ਵੀ ਦੇਸ਼ ਦੇ ਕਈ ਹਿੱਸਿਆਂ ‘ਚ ਮਨੁੱਖੀ ਬਲੀਆਂ, ਕੰਨਿਆਂ ਹੱਤਿਆਵਾਂ ਵਰਗੀਆਂ ਘਟਨਾਵਾਂ ਵਾਪਰ ਰਹੀਆਂ ਹਨ। ਜੋ ਸਮੁੱਚੀ ਮਾਨਵਤਾ ਨੂੰ ਸ਼ਰਮਸ਼ਾਰ ਕਰਨ ਵਾਲੀਆਂ ਹਨ।ਸਰਕਾਰਾਂ ਅਤੇ ਰਾਜਨੀਤੀਵਾਨਾਂ ਦਾ ਕੰਮ ਸਮਾਜ ਨੂੰ ਤਕਨੌਲਜੀ ਨਾਲ ਜੋੜਕੇ ਉਸਨੂੰ ਸਮੇਂ ਦੇ ਹਾਣ ਦਾ ਬਨਾਉਣਾ ਹੁੰਦਾ ਹੈ। ਜਦੋਂ ਕਿ ਸਤਾ ‘ਤੇ ਕਾਬਜ ਸਰਕਾਰਾਂ ਸਾਜਿਸ਼ ਅਧੀਨ ਵਿਗਿਆਨ ਨਾਲ ਸਬੰਧਿਤ ਪਾਠਕ੍ਰਮ ਚੋਂ ਵਿਗਿਆਨ ਅਤੇ ਹੋਰ ਗਿਆਨ ਵਰਧਕ ਸਮਗਰੀ ਹਟਾਕੇ ਵਿਦਿਆਰਥੀਆਂ ਦੀ ਸੋਚ ਨੂੰ ਖੁੰਢੀ ਕਨ ਦਾ ਕੰਮ ਕਰ ਰਹੀਆਂ ਹਨ।ਉਨ੍ਹਾਂ ਇਸ ਮੀਟਿੰਗ ਰਾਹੀਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੇਲਾ ਵਿਹਾਅ ਚੁੱਕੀਆਂ ਰਸਮਾਂ ਨੂੰ ਤਿਲਾਂਜਲੀ ਦੇਕੇ ਵਿਗਿਆਨਕ ਵਿਚਾਰਧਾਰਾ ਦੇ ਧਾਰਨੀ ਬਨਣ। ਇਸ ਮੌਕੇ ਇਕੱਤਰ ਵੱਲੋਂ ਮਨੀਪੁਰ ਕਾਂਢ ਦੀ ਸਖਤ ਸ਼ਬਦਾਂ ‘ਚ ਨਿਖੇਧੀ ਕੀਤੀ ਗਈ। ਇਸ ਮੌਕੇ ਜਥੇਬੰਦੀ ਦੇ ਸੂਬਾ ਵਿਤ ਵਿਭਾਗ ਦੇ ਰਾਜੇਸ਼ ਅਕਲੀਆ, ਜੋਨ ਆਗੂ ਭੁਪਿੰਦਰ ਫੌਜੀ, ਜੋਨ ਜਥੇਬੰਦਕ ਮੁਖੀ ਲੱਖਾ ਸਿੰਘ, ਜੋਨ ਸੱਭਿਆਚਾਰ ਮੁਖੀ ਕ੍ਰਿਸ਼ਨ ਮਾਨਬੀਬੜੀਆਂ, ਜੋਨ ਹਿ ਅਤੇ ਮਾਨਸਿਕ ਮਸ਼ਵਰਾ ਮੁਖੀ ਭਰਭੂਰ ਮੰਨਣ ਭੀਖੀ, ਬੁਢਲਾਡਾ ਇਕਾਈ ਮੁਖੀ ਸੇਵਾ ਸਿੰਘ, ਬੀਰ ਖੁਰਦ ਇਕਾਈ ਦੇ ਸੁਖਵਿੰਦਰ ਸਿੰਘ ਬੀਰ, ਬੂਟਾ ਸਿੰਘ ਬੀਰ, ਮਾਨਸਾ ਇਕਾਈ ਵਿਤ ਮੁਖੀ ਮਾ. ਮਹਿੰਦਰਪਾਲ, ਇਕਾਈ ਭੀਖੀ ਵਿਤ ਮੁਖੀ ਜਸਪਾਲ ਸਿੰਘ ਅਤਲਾ ਤੇ ਹਰਭਜਨ ਸਿੰਘ ਬਾਬੇਕਾ, ਸੁਖਪਾਲ ਸਿੰਘ ਤੇ ਅਜੈਬ ਸਿੰਘ ਜੋਗਾ, ਇਕਾਈ ਖੀਵਾ ਕਲਾਂ ਦੇ ਵਰਿੰਦਰ ਕੁਮਾਰ, ਗੁਰਪ੍ਰੀਤ ਸਿੰਘ ਤੇ ਰਵਿੰਦਰ ਰਿਸ਼ੀ ਆਦਿ ਹਾਜ਼ਰ ਸਨ।
ਤਰਕਸ਼ੀਲ ਸੁਸਾਇਟੀ ਪੰਜਾਬ ਦੀ ਜੋਨ ਪੱਧਰੀ ਮੀਟਿੰਗ ਹੋਈ
Leave a comment