ਭੀਖੀ, 2 ਸਤੰਬਰ
ਤਰਕਸ਼ੀਲ ਸੁਸਾਇਟੀ ਇਕਾਈ ਭੀਖੀ ਵੱਲੋਂ ਅੱਜ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਤੇ ਸ.ਸ.ਸ. ਸਕੂਲ ਮੱਤੀ ਵਿਖੇ ਚੇਤਨਾ ਪਰਖ ਪ੍ਰੀਖਿਆ ਲਈ ਗਈ। ਸਕੂਲੀ ਵਿਦਿਆਰਥੀ ਨੇ ਇਸ ਪ੍ਰੀਖਿਆ ਵਿੱਚ ਵੱਧ ਚੜ੍ਹਕੇ ਹਿੱਸਾ ਲਿਆ। ਤਰਕਸ਼ੀਲ ਸੁਸਾਇਟੀ ਦੇ ਜੋਨ ਆਗੂ ਭੁਪਿੰਦਰ ਫ਼ੌਜੀ ਨੇ ਦੱਸਿਆ ਇਹ ਪ੍ਰੀਖਿਆ ਅੱਜ ਪੂਰੇ ਪੰਜਾਬ ਵਿੱਚ ਲਈ ਗਈ ਹੈ। ਸੁਸਾਇਟੀ ਦਾ ਜਿੱਥੇ ਮਨੋਰਥ ਬੱਚਿਆਂ ਨੂੰ ਵਹਿਮਾਂ-ਭਰਮਾਂ ਚੋਂ ਕੱਢਣਾ ਹੈ ਉਥੇ ਹੀ ਬੱਚਿਆਂ ਦੀ ਸੋਚ ਨੂੰ ਵਿਗਿਆਨਕ ਬਣਾਉਣਾ ਹੈ। ਅਜਿਹਾ ਫਿਰ ਹੀ ਸੰਭਵ ਹੋ ਸਕਦਾ ਜੇ ਬੱਚਿਆਂ ਨੂੰ ਪੜ੍ਹਨ ਲਈ ਚੰਗੀਆਂ ਕਿਤਾਬਾਂ ਮਿਲਗੀਆਂ । ਸੁਸਾਇਟੀ ਵੱਲੋਂ ਉੱਚ ਮਿਆਰ ਦਾ ਸਿਲੇਬਸ ਤਿਆਰ ਕੀਤਾ ਜਾਂਦਾ ਹੈ। ਉਹ ਕਿਤਾਬਾਂ ਬੱਚਿਆਂ ਤੱਕ ਪਹੁੰਚਦੀਆਂ ਕੀਤੀਆਂ ਜਾਂਦੀਆਂ ਹਨ। ਫਿਰ ਬੱਚਿਆਂ ਤੋਂ ਪੇਪਰ ਲਿਆ ਜਾਂਦਾ ਹੈ। ਪਹਿਲੀਆਂ ਪੁਜੀਸ਼ਨ ਤੇ ਆਉਣ ਵਾਲੇ ਬੱਚਿਆਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ। ਇਸ ਨਾਲ਼ ਬੱਚਿਆਂ ਵਿੱਚ ਸਾਹਿਤ ਪੜ੍ਹਣ ਦੀ ਰੂਚੀ ਵਧਦੀ ਹੈ ਉਹ ਕਿਤਾਬਾਂ ਨਾਲ਼ ਜੁੜਦੇ ਹਨ। ਇਸ ਪ੍ਰੀਖਿਆ ਵਿੱਚ ਦੋਵੇ ਸਕੂਲਾਂ ਦੇ ਤਕਰੀਬਨ ਦੋ ਸੋ ਪ੍ਰੀਖਿਆਰਥੀਆਂ ਨੇ ਭਾਗ ਲਿਆ। ਇਸ ਮੌਕੇ ਪ੍ਰੀਖਿਆ ਲੈਣ ਲਈ ਸਕੂਲ ਇੰਚਾਰਜ ਲੈਕਚਰਾਰ. ਰਾਜਿੰਦਰ ਸਿੰਘ, ਡਾ.ਭਰਭੂਰ ਸਿੰਘ ਮੰਨਣ, ਅਵਤਾਰ ਸਿੰਘ ਗੁਰਿੰਦਰ ਔਲਖ, ਜਸਪਾਲ ਅਤਲਾ, ਹਰਮੇਸ਼ ਭੋਲਾ ਮੱਤੀ, ਹਰਭਜਨ ਸਿੰਘ ਬਾਬੇਕਾ, ਧਰਮਵੀਰ ਸ਼ਰਮਾ, ਜਸਵੰਤ ਮੱਤੀ, ਬਲਕਾਰ ਅਤਲਾ, ਮੈਡਮ ਬੀਰਪਾਲ ਕੌਰ, ਗੁਰਵਿੰਦਰ ਕੌਰ, ਰਾਜਿੰਦਰ ਕੌਰ ਤੇ ਅੰਜੂ ਬਾਲਾ ਜੀ ਨੇ ਵਿਸ਼ੇਸ਼ ਸਹਿਯੋਗ ਦਿੱਤਾ।
ਫੋਟੋ ਕੈਪਸ਼ਨ: ਕਸਬਾ ਭੀਖੀ ਵਿਖੇ ਪਰਖ ਪ੍ਰੀਖਿਆ ਵਿੱਚ ਪ੍ਰੀਖਿਆ ਦੇ ਰਹੇ ਪ੍ਰੀਖਿਆਰਥੀ।